ਅੱਜ ਆਨਲਾਈਨ ਵਿਕਰੀ ਲਈ ਉਪਲਬੱਧ ਹੋਣਗੇ xiaomi redmi note 4 ਅਤੇ redmi 3s
Friday, May 19, 2017 - 11:30 AM (IST)

ਜਲੰਧਰ- ਸ਼ਿਓਮੀ ਰੈਡਮੀ ਨੋਟ 4 ਅਤੇ ਰੈਡਮੀ 3ਐੱਸ (ਅਤੇ ਰੈਡਮੀ 3ਐੱਸ ਪ੍ਰਾਈਮ) ਸਮਾਰਟਫੋਨ ਖਰੀਦਣ ਦੀ ਚਾਹ ਰੱਖਣ ਵਾਲਿਆਂ ਲਈ ਅੱਜ ਫਿਰ ਸੁਨਹਿਰਾ ਮੌਕਾ ਹੈ। ਇਹ ਤਿੰਨਾਂ ਹੈਂਡਸੈੱਟ ਸ਼ੁੱਕਰਵਾਰ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ''ਤੇ ਦੁਪਹਿਰ 12 ਵਜੇ ਤੋਂ ਹੋਣ ਵਾਲੀ ਸੇਲ ''ਚ ਉਪਲੱਬਧ ਹੋਣਗੇ।
ਇਸ ਤੋਂ ਇਲਾਵਾ ਸ਼ਿਓਮੀ ਰੈਡਮੀ ਨੋਟ 4 ਹੈਂਡਸੈੱਟ ਮੀ ਡਾਟ ਕਾਮ ''ਤੇ ਸ਼ਿਓਮੀ ਰੈਡਮੀ 4ਏ ਦੇ ਨਾਲ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗਾ। ਫਲਿਪਕਾਰਟ ''ਤੇ ਸੇਲ ''ਚ ਸ਼ਿਓਮੀ ਰੈਡਮੀ ਨੋਟ 4 ਦੇ 2 ਜੀ. ਬੀ ਰੈਮ+32 ਜੀ. ਬੀ ਸਟੋਰੇਜ਼ (9,999 ਰੁਪਏ) , 3 ਜੀ. ਬੀ ਰੈਮ +32 ਜੀ. ਬੀ ਸਟੋਰੇਜ (10,999 ਰੁਪਏ) ਅਤੇ 4 ਜੀ. ਬੀ ਰੈਮ+64 ਜੀ. ਬੀ ਸਟੋਰੇਜ (12,999 ਰੁਪਏ) ਵਾਲੇ ਵੇਰਿਅੰਟ ਮਿਲਣਗੇ। ਫੋਨ ਗੋਲਡ, ਗਰੇ, ਮੈਟ ਬਲੈਕ ਅਤੇ ਸਿਲਵਰ ਕਲਰ ਉਪਲੱਬਧ ਹੋਣਗੇ।
ਦੂਜੀ ਪਾਸੇ ਸ਼ਿਓਮੀ ਰੈਡਮੀ 3ਐੱਸ ਪ੍ਰਾਈਮ 6,999 ਰੁਪਏ ਦੀ ਸ਼ੁਰੂਆਤੀ ਕੀਮਤ ''ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਦੇ ਨਾਲ 3 ਜੀ. ਬੀ ਰੈਮ ਅਤੇ 32 ਜੀ. ਬੀ ਸਟੋਰੇਜ਼ ਵੇਰਿਅੰਟ ਵਾਲਾ ਰੈਡਮੀ 3ਐੱਸ ਪ੍ਰਾਈਮ 8,999 ਰੁਪਏ ''ਚ ਮਿਲੇਗਾ।