50MP ਕੈਮਰਾ ਤੇ 6200mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਈ Redmi Note 14 ਸੀਰੀਜ਼, ਇੰਨੀ ਹੈ ਕੀਮਤ

Monday, Sep 30, 2024 - 05:14 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Redmi Note 14 ਸੀਰੀਜ਼ ਚੀਨ 'ਚ ਲਾਂਚ ਕੀਤੀ ਹੈ, ਜਿਸ ਵਿਚ ਤਿੰਨ ਸਮਾਰਟਫੋਨਾਂ ਨੂੰ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ Redmi Note 14, Note 14 Pro ਅਤੇ Note 14 Pro+ ਨੂੰ ਲਾਂਚ ਕੀਤਾ ਹੈ। ਇਹ ਸਾਰੇ ਸਮਾਰਟਫੋਨ ਐਮੋਲੇਡ ਡਿਸਪਲੇਅ ਨਾਲ ਆਉਂਦੇ ਹਨ। 

ਸਟੈਂਡਰਡ ਵੇਰੀਐਂਟ 'ਚ ਤੁਹਾਨੂੰ ਫਲੈਟ ਸਕਰੀਨ ਮਿਲਦੀ ਹੈ, ਜਦਕਿ ਪ੍ਰੋ ਵੇਰੀਐਂਟ 'ਚ ਕੰਪਨੀ ਨੇ ਕਰਵਡ ਡਿਸਪਲੇ ਦਿੱਤੀ ਹੈ। ਇਹ ਫੋਨ ਫਿਲਹਾਲ ਚੀਨ 'ਚ ਲਾਂਚ ਕੀਤੇ ਗਏ ਹਨ। ਕੰਪਨੀ ਇਨ੍ਹਾਂ ਫੋਨਾਂ ਨੂੰ ਇਸ ਸਾਲ ਦੇ ਅਖੀਤ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਭਾਰਤ ਅਤੇ ਗਲੋਬਲ ਬਾਜ਼ਾਰਾਂ 'ਚ ਲਾਂਚ ਕਰੇਗੀ।

ਕੀਮਤ

Redmi Note 14 ਸੀਰੀਜ਼ ਫਿਲਹਾਲ ਸਿਰਫ ਚੀਨ ਤੱਕ ਹੀ ਸੀਮਿਤ ਹੈ। ਇਸ ਸੀਰੀਜ਼ 'ਚ Redmi Note 14 ਸੀਰੀਜ਼ ਫਿਲਹਾਲ ਚੀਨ ਤਕ ਦੀ ਸੀਮਿਤ ਹੈ। ਇਸ ਸੀਰੀਜ਼ 'ਚ Redmi Note 14 ਦੀ ਕੀਮਤ 1199 ਯੂਆਨ (ਲਗਭਗ 14,500 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਉਥੇ ਹੀ Redmi Note 14 Pro ਦੀ ਕੀਮਤ 1499 ਯੂਆਨ (ਲਗਭਗ 18 ਹਜ਼ਾਰ ਰੁਪਏ) ਤੋਂ ਸ਼ੁਰੂ ਹੁੰਦੀ ਹੈ, ਜਦੋਂਕਿ Redmi Note 14 Pro+ ਦੀ ਕੀਮਤ 1999 ਯੂਆਨ (ਲਗਭਗ 24 ਹਜ਼ਾਰ ਰੁਪਏ) ਤੋਂ ਸ਼ੁਰੂ ਹੁੰਦੀ ਹੈ।

ਫੀਚਰਜ਼

Redmi Note 14 'ਚ 6.67 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਸਪੋਰਟ ਦੇ ਨਾਲ ਆਉਂਦੀ ਹੈ। ਇਸ ਵਿਚ MediaTek Dimensity 7025 Ultra ਪ੍ਰੋਸੈਸਰ ਮਿਲਦਾ ਹੈ। ਫੋਨ ਐਂਡਰਾਇਡ 14 'ਤੇ ਬੇਸਡ Hyper OS 'ਤੇ ਕੰਮ ਕਰਦਾ ਹੈ। ਇਸ ਵਿਚ 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਮਿਲਦੀ ਹੈ। 

ਫੋਨ 'ਚ 50MP + 2MP ਦਾ ਡਿਊਲ ਰੀਅਰ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ 5110mAh ਦੀ ਬੈਟਰੀ ਦਿੱਤੀ ਗਈ ਹੈ ਜੋ 45 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਸਟੀਰੀਓ ਸਪੀਕਰ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਦੂਜੇ ਫੀਚਰਜ਼ ਮਿਲਦੇ ਹਨ। 

ਉਥੇ ਹੀ Note 14 Pro ਅਤੇ Note 14 Pro+ 'ਚ 6.67 ਇੰਚ ਦੀ ਐਮੋਲੇਡ ਡਿਸਪਲੇਅ ਮਿਲਦਾ ਹੈ ਜੋ ਗੋਰਿਲਾ ਗਲਾਸ ਵਿਕਟਰ 2 ਦੇ ਨਾਲ ਆਉਂਦੀ ਹੈ। ਇਨ੍ਹਾਂ ਫੋਨਾਂ 'ਚ MediaTek Dimensity 7300 Ultra ਅਤੇ Qualcomm Snapdragon 7s Gen 3 ਪ੍ਰੋਸੈਸਰ ਮਿਲਦਾ ਹੈ। 

Note 14 Pro 'ਚ 50MP + 8MP + 2MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਪਲੱਸ ਵੇਰੀਐਂਟ 'ਚ 50MP + 8MP + 50MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਵੇਂ ਹੀ ਫੋਨ 20MP ਦੇ ਫਰੰਟ ਕੈਮਰੇ ਨਾਲ ਆਉਂਦੇ ਹਨ। Note 14 ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਅਤੇ 45 ਵਾਟ ਦੀ ਚਾਰਜਿੰਗ ਮਿਲਦੀ ਹੈ। ਉਥੇ ਹੀ ਪਲੱਸ ਵੇਰੀਐਂਟ 'ਚ 6200mAh ਦੀ ਬੈਟਰੀ ਅਤੇ 90 ਵਾਟ ਦੀ ਚਾਰਜਿੰਗ ਮਿਲਦੀ ਹੈ। 


Rakesh

Content Editor

Related News