Xiaomi Redmi K30 ਇਸ ਸਾਲ ਹੋ ਸਕਦੈ ਲਾਂਚ, ਅਗਲੇ ਸਾਲ ਆਵੇਗਾ Redmi K30 Pro

Friday, Nov 08, 2019 - 01:55 AM (IST)

Xiaomi Redmi K30 ਇਸ ਸਾਲ ਹੋ ਸਕਦੈ ਲਾਂਚ, ਅਗਲੇ ਸਾਲ ਆਵੇਗਾ Redmi K30 Pro

ਗੈਜੇਟ ਡੈਸਕ-ਸ਼ਾਓਮੀ ਦੇ ਫਲੈਗਸ਼ਿਪ ਰੈੱਡਮੀ ਕੇ20 ਅਤੇ ਰੈੱਡਮੀ ਕੇ20 ਪ੍ਰੋ ਸਮਾਰਟਫੋਨਸ 30,000 ਰੁਪਏ ਤੋਂ ਘੱਟ ਦੇ ਸੈਗਮੈਂਟ 'ਚ ਮਿਲਣ ਵਾਲੇ ਬੈਸਟ ਡਿਵਾਈਸੇਜ 'ਚ ਸ਼ਾਮਲ ਹੈ। ਚਾਈਨੀਜ਼ ਸਮਾਰਟਫੋਨ ਕੰਪਨੀ ਨੂੰ ਮਾਰਕੀਟ 'ਚ ਰੀਅਲਮੀ ਆਪਣੇ ਨਵੇਂ ਡਿਵਾਈਸ ਰੀਅਲਮੀ ਐਕਸ2 ਪ੍ਰੋ ਨਾਲ ਟੱਕਰ ਦੇਣ ਜਾ ਰਿਹਾ ਹੈ। ਅਜਿਹੇ 'ਚ ਸ਼ਾਓਮੀ ਵੀ ਜਲਦ ਹੀ ਇਕ ਚੈਲੇਂਜਰ ਲਾਂਚ ਕਰਨ ਦੀ ਤਿਆਰੀ 'ਚ ਹੈ। ਸ਼ਾਓਮੀ ਆਪਣੀ ਰੈੱਡਮੀ ਕੇ20 ਸੀਰੀਜ਼ ਦਾ ਸਕਸੈੱਸਰ Redme K30 ਇਸ ਸਾਲ ਲਾਂਚ ਕਰ ਸਕਦੀ ਹੈ। ਉੱਥੇ ਇਸ ਦਾ ਪ੍ਰੋ ਵੇਰੀਐਂਟ ਰੈੱਡਮੀ ਕੇ30 ਪ੍ਰੋ ਸ਼ਾਓਮੀ ਅਗਲੇ ਸਾਲ ਲਾਂਚ ਕਰ ਸਕਦੀ ਹੈ।

ਸ਼ਾਓਮੀ ਵੱਲੋਂ ਇਨ੍ਹਾਂ ਡਿਵਾਈਸੇਜ ਨਾਲ ਜੁੜੀਆਂ ਕੁਝ ਡਿਟੇਲਸ ਸਾਹਮਣੇ ਨਹੀਂ ਆਈਆਂ ਹਨ। ਪਿਛਲੀਆਂ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਰੈੱਡਮੀ ਕੇ30 'ਚ ਯੂਜ਼ਰਸ ਨੂੰ 5ਜੀ ਸਪਾਰਟ ਮਿਲ ਸਕਦਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਕੰਪਨੀ ਇਸ ਸਮਾਰਟਫੋਨ 'ਚ ਪੰਚ ਹੋਲ ਡਿਸਪਲੇਅ ਤੋਂ ਇਲਾਵਾ ਮੀਡੀਆਟੇਕ ਚਿਪਸੈੱਟ ਦੇ ਸਕਦੀ ਹੈ। ਹੁਣ ਟਿਪਸਟਰ ਸੁਧਾਂਸ਼ੁ ਅੰਭੋਰ ਵੱਲੋਂ ਰੈੱਡਮੀ ਕੇ30 ਸੀਰੀਜ਼ ਦੀ ਲਾਂਚ ਟਾਈਮਲਾਈਨ ਸ਼ੇਅਰ ਕੀਤੀ ਗਈ ਹੈ। ਅੰਭੋਰ ਦਾ ਕਹਿਣਾ ਹੈ ਕਿ ਰੈੱਡਮੀ ਕੇ30 ਨੂੰ ਕੰਪਨੀ ਇਸ ਸਾਲ ਲਾਂਚ ਕਰੇਗੀ ਅਤੇ ਉੱਥੇ ਰੈੱਡਮੀ ਕੇ30 ਪ੍ਰੋ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਇਹ ਸੱਚ ਹੈ ਤਾਂ ਡਿਵਾਈਸ ਨੂੰ ਅਗਲੇ ਦੋ ਮਹੀਨਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ।

ਮਿਲ ਸਕਦਾ ਹੈ ਨਵਾਂ ਪ੍ਰੋਸੈਸਰ
ਸ਼ਾਓਮੀ ਨੇ ਆਪਣੀ ਰੈੱਡਮੀ ਕੇ20 ਸੀਰੀਜ਼ ਨੂੰ ਕੁਆਲਕਾਮ ਸਨੈਪਡਰੈਗਨ 730 ਚਿਪਸੈੱਟ ਨਾਲ ਇਸ ਸਾਲ ਜੂਨ 'ਚ ਲਾਂਚ ਕੀਤਾ ਗਿਆ ਸੀ। ਸੰਭਵ ਹੈ ਕਿ ਕੰਪਨੀ ਆਪਣੀ ਇਸ ਸੀਰੀਜ਼ ਲਈ 6 ਮਹੀਨੇ 'ਚ ਰਿਫ੍ਰੇਸ਼ ਸਾਈਕਲ ਲੈ ਕੇ ਆ ਰਹੀ ਹੋਵੇ ਅਤੇ ਬਿਹਤਰੀਨ ਸਪੈਸੀਫਿਕੇਸ਼ਨਸ ਨਾਲ ਅਗਲਾ ਡਿਵਾਈਸ ਲਾਂਚ ਕਰੇ। ਭਲਾ ਹੀ ਕੁਝ ਰਿਪੋਰਟਸ 'ਚ ਇਸ ਡਿਵਾਈਸ 'ਚ ਲੇਟੈਸਟ ਕੁਆਲਕਾਮ ਚਿਪਸੈੱਟ ਦੀ ਉਮੀਦ ਕੀਤੀ ਜਾ ਰਹੀ ਹੈ ਹੋਵੇ ਪਰ ਲੀਕਸ 'ਚ ਕਿਹਾ ਗਿਆ ਹੈ ਕਿ ਕੰਪਨੀ ਇਸ 'ਚ MediaTek ਚਿਪਸੈੱਟ ਦੇ ਸਕਦੀ ਹੈ। ਲੀਕਸ 'ਚ ਕਿਹਾ ਗਿਆ ਹੈ ਕਿ ਇਸ ਡਿਵਾਈਸ 'ਚ 5ਜੀ ਕੁਨੈਕਟੀਵਿਟੀ ਵਾਲਾ MediaTek ਪ੍ਰੋਸੈਸਰ ਮਿਲ ਸਕਦਾ ਹੈ। ਮੰਨੀਆ ਜਾ ਰਿਹਾ ਹੈ ਕਿ ਕੰਪਨੀ ਦੀ ਰੈੱਡਮੀ ਕੇ30 ਸੀਰੀਜ਼ ਦੀ ਕੀਮਤ ਦੇ ਮਾਮਲੇ 'ਚ 30,000 ਰੁਪਏ ਤੋਂ ਘੱਟ ਦੇ ਸੈਗਮੈਂਟ 'ਚ ਲਾਂਚ ਕੀਤੀ ਜਾਵੇਗੀ।


author

Karan Kumar

Content Editor

Related News