ਵਾਟਰਡਰਾਪ ਨੌਚ ਡਿਸਪਲੇਅ ਨਾਲ ਜਲਦ ਲਾਂਚ ਹੋ ਸਕਦੈ Xiaomi Redmi 7 Pro

Tuesday, Dec 18, 2018 - 02:03 AM (IST)

ਵਾਟਰਡਰਾਪ ਨੌਚ ਡਿਸਪਲੇਅ ਨਾਲ ਜਲਦ ਲਾਂਚ ਹੋ ਸਕਦੈ Xiaomi Redmi 7 Pro

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣਾ ਨਵਾਂ ਸਮਾਰਟਫੋਨ ਰੈੱਡਮੀ 7 ਪ੍ਰੋ ਜਲਦ ਹੀ ਲਾਂਚ ਕਰਨ ਵਾਲੀ ਹੈ। ਹਾਲ ਹੀ 'ਚ ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ 'ਤੇ M1901F9T ਮਾਡਲ ਨੰਬਰ ਨਾਲ ਇਕ ਫੋਨ ਨੂੰ ਲਿਸਟ ਕੀਤਾ ਗਿਆ। ਹਾਲਾਂਕਿ ਹੁਣ ਤੱਕ ਇਸ ਫੋਨ ਦੇ ਨਾਂ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫੋਨ ਰੈੱਮਡੀ 7 ਸੀਰੀਜ਼ ਦਾ ਹੀ ਇਕ ਵੇਰੀਐਂਟ ਹੈ, ਉਮੀਦ ਹੈ ਕਿ ਇਹ ਰੈੱਡਮੀ 7ਪ੍ਰੋ ਹੀ ਹੈ।

ਦੱਸਣਯੋਗ ਹੈ ਕਿ ਪਿਛਲੇ ਹਫਤੇ ਹੀ ਸ਼ਾਓਮੀ ਨੂੰ ਰੈੱਡਮੀ 7 ਸੀਰੀਜ਼ ਨੂੰ 3ਸੀ ਸਰਟੀਫਿਕੇਸ਼ਨ ਮਿਲਿਆ ਸੀ। ਹੁਣ ਨਾਂ ਜੋ ਵੀ ਹੋਵੇ ਪਰ ਇਕ ਗੱਲ ਤਾਂ ਤੈਅ ਹੈ ਕਿ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ 'ਚ ਵਾਟਰਡਰਾਪ ਨੌਚ ਹੋਵੇਗੀ। ਲਿਸਟਿੰਗ ਮੁਤਾਬਕ ਫੋਨ 'ਚ 5.84 ਇੰਚ ਦੀ ਫੁੱਲ ਐੱਚ.ਡੀ+ਡਿਸਪਲੇਅ ਦਿੱਤੀ ਜਾਵੇਗੀ, ਜਿਸ ਦਾ ਐਸਪੈਕਟ ਰੇਸ਼ੀਓ 19:9 ਹੈ। 

ਰੈੱਡਮੀ 7 ਪ੍ਰੋ ਐਂਡ੍ਰਾਇਡ 'ਤੇ ਆਧਾਰਿਤ ਮੀਯੂਆਈ 10 'ਤੇ ਚੱਲੇਗਾ ਅਤੇ ਇਸ 'ਚ 2,900 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ। ਗੱਲ ਕੀਤੀ ਜਾਵੇ ਕੈਮਰੇ ਦੀ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ ਜੋ ਕਿ ਆਰਟੀਫਿਸ਼ਲ ਇੰਟੈਲੀਜੰਸੀ ਨਾਲ ਲੈਸ ਹੋਵੇਗਾ। 3ਸੀ ਲਿਸਟਿੰਗ ਮੁਤਾਬਕ ਨਵੇਂ ਸ਼ਾਓਮੀ 5V/2A ਚਾਰਜਿੰਗ (10ਵਾਟ) ਸਪਾਰਟ ਨਾਲ ਪੇਸ਼ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਰੈੱਡਮੀ ਸੀਰੀਜ਼ ਦੇ ਰੈੱਡਮੀ 7ਏ, ਰੈੱਡਮੀ 7 ਅਤੇ ਰੈੱਡਮੀ 7 ਪ੍ਰੋ ਨੂੰ ਪਹਿਲੇ ਹੀ ਚੀਨ ਦੀ 3ਸੀ ਨਾਲ ਸਰਟੀਫਿਕੇਸ਼ਨ ਮਿਲ ਚੁੱਕਿਆ ਹੈ, ਅਜਿਹੇ 'ਚ ਇਨ੍ਹਾਂ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੰਪਨੀ ਇਨ੍ਹਾਂ ਦਿਨੀ ਕਈ ਸਮਾਰਟਫੋਨਸ 'ਤੇ ਕੰਮ ਕਰ ਰਹੀ ਹੈ ਜਿਸ 'ਚ ਇਕ 48 ਮੈਗਾਪਿਕਸਲ ਦਾ ਵੀ ਹੈ। ਇਸ ਦੀ ਕੀਮਤ ਕਰੀਬ 20,000 ਰੁਪਏ ਹੋ ਸਕਦੀ ਹੈ।


Related News