ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ : ਭਗਵੰਤ ਮਾਨ

Saturday, Jun 07, 2025 - 11:03 AM (IST)

ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ : ਭਗਵੰਤ ਮਾਨ

ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਤਾਂ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ। ਦੂਜੇ ਪਾਸੇ ਭਾਜਪਾ ਮੈਦਾਨ ਤੋਂ ਭੱਜ ਰਹੀ ਹੈ। ਹੁਣ ਉਹ ਕਹਿਣ ਲੱਗ ਪਏ ਹਨ ਕਿ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਤਾਂ ਨਾ ਪਾਓ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣਾ।

ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਲੋਕਾਂ ਨੇ ਪਿਛਲੀ ਵਾਰ ਵੀ ਹੰਕਾਰ ਨੂੰ ਹਰਾਇਆ ਸੀ, ਇਸ ਵਾਰ ਵੀ ਹੰਕਾਰ ਨੂੰ ਹਰਾਉਣਗੇ। ਅਕਾਲੀ ਦਲ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਉਹ ਗੈਂਗਸਟਰਾਂ ਨੂੰ ਕੰਟਰੋਲ ਕਰਨਗੇ। ਕੀ ਉਨ੍ਹਾਂ ਕੋਲ ਕੋਈ ਪਾਸਵਰਡ ਹੈ, ਜਿਸ ਨਾਲ ਉਹ ਅਪਰਾਧ ਨੂੰ ਕੰਟਰੋਲ ਕਰਨਗੇ? ਇਹ ਉਹੀ ਲੋਕ ਹਨ ਜੋ ਗੈਂਗਸਟਰਾਂ ਨੂੰ ਲੈ ਕੇ ਆਏ ਸਨ। ਅੱਜ ਜਿਨ੍ਹਾਂ ਗੈਂਗਸਟਰਾਂ ਦਾ ਨਾਂ ਬੋਲਦਾ ਹੈ, ਉਹ ਸਾਰੇ ਅਕਾਲੀ ਸਰਕਾਰ ਦੌਰਾਨ ਪੈਦਾ ਹੋਏ ਸਨ। ਉਹੀ ਲੋਕ ਨਸ਼ੇ ਵੀ ਲੈ ਕੇ ਆਏ ਸਨ। ਮਾਨ ਨੇ ਕਿਹਾ ਕਿ ਨਾਭਾ ਜੇਲ੍ਹ ਬ੍ਰੇਕ ਦੀ ਘਟਨਾ ਉਨ੍ਹਾਂ ਦੇ ਰਾਜ ਦੌਰਾਨ ਵਾਪਰੀ ਸੀ। ਉਨ੍ਹਾਂ ਦੇ ਸਮੇਂ ਦੌਰਾਨ ਇਕ ਥਾਣੇਦਾਰ ਆਪਣੀ ਬੇਟੀ ਦੀ ਇੱਜ਼ਤ ਬਚਾਉਂਦਾ ਹੋਇਆ ਮਾਰਿਆ ਗਿਆ ਸੀ। ਉਸ ਦੀ ਅਪਰਾਧੀਆਂ ਨੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਸਿਵਲ ਹਸਪਤਾਲ 'ਚ ਭਿੜੇ ਨਸ਼ੇੜੀ, ਹੋਈ ਫਾਇਰਿੰਗ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਨਾ ਤਾਂ ਕੋਈ ਸਕੂਲ ਬਣਾਇਆ ਅਤੇ ਨਾ ਹੀ ਕੋਈ ਕਾਲਜ। ਸਾਰੀਆਂ ਸੜਕਾਂ ਨਿੱਜੀ ਕੰਪਨੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਰੇਤ ਮਾਫ਼ੀਆ ਅਤੇ ਭੂ-ਮਾਫ਼ੀਆ ਨੂੰ ਉਤਸ਼ਾਹਤ ਕੀਤਾ। ਧਰਮ ਦਾ ਅਪਮਾਨ ਕੀਤਾ। ਸਿੱਖ ਸੰਸਥਾਵਾਂ ’ਤੇ ਕਬਜ਼ਾ ਕਰ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਉਹ ਲੋਕ ਪੰਜਾਬ ਨੂੰ ਕਿਵੇਂ ਬਚਾਅ ਸਕਣਗੇ। ਅਸਲ ’ਚ ਪੰਜਾਬ ਨੂੰ ਇਨ੍ਹਾਂ ਤੋਂ ਬਚਾਉਣ ਦੀ ਲੋੜ ਹੈ। ਸਿਰਫ਼ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਸੂਬੇ ਦੀ ਬਿਹਤਰੀ ਲਈ ਲਗਾਤਾਰ ਫ਼ੈਸਲੇ ਲੈ ਰਹੀ ਹੈ।

ਇਹ ਵੀ ਪੜ੍ਹੋ: ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ ਲੀਡਰਸ਼ਿਪ ਨੂੰ ਕੀਤਾ ਦੋਫਾੜ

ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹਰ ਰੋਜ਼ ਸਖ਼ਤ ਫ਼ੈਸਲੇ ਲੈ ਰਹੀ ਹੈ। ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੇਰੇ ਕੋਲ ਨਾ ਤਾਂ ਕੋਈ ਰੇਤ ਦੀ ਖਾਨ ਹੈ ਅਤੇ ਨਾ ਹੀ ਕੋਈ ਟਰਾਂਸਪੋਰਟ ਹੈ। ਮੇਰੀ ਕਿਸੇ ਹੋਰ ਨਾਲ ਕੋਈ ਭਾਈਵਾਲੀ ਵੀ ਨਹੀਂ ਹੈ ਜਦਕਿ ਪਿਛਲੀ ਸਰਕਾਰ ਦੇ ਆਗੂ ਕਮਿਸ਼ਨਾਂ ਲੈਂਦੇ ਰਹੇ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਰਹੇ। ਨਾ ਤਾਂ ਅਕਾਲੀ ਆਗੂ, ਨਾ ਭਾਜਪਾ ਅਤੇ ਨਾ ਹੀ ਕਾਂਗਰਸੀ ਆਗੂ ਇਸ ਮਾਮਲੇ ’ਚ ਸਾਫ਼ ਹਨ।

ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News