ਪਲਾਟ ਦਾ ਬਿਆਨਾ ਕਰ ਕੇ 7 ਲੱਖ ਲੈਣ ਮਗਰੋਂ ਵੀ ਨਹੀਂ ਕਰਵਾਈ ਰਜਿਸਟਰੀ, 3 ਖ਼ਿਲਾਫ਼ ਕੇਸ ਦਰਜ

Thursday, Jun 12, 2025 - 09:39 AM (IST)

ਪਲਾਟ ਦਾ ਬਿਆਨਾ ਕਰ ਕੇ 7 ਲੱਖ ਲੈਣ ਮਗਰੋਂ ਵੀ ਨਹੀਂ ਕਰਵਾਈ ਰਜਿਸਟਰੀ, 3 ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਸ਼ਿਵਮ) : ਮੇਹਰਬਾਨ ਥਾਣੇ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਹੇਠ 3 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਜੋਤੀ ਰਾਣੀ ਪੁੱਤਰੀ ਰਵੀ ਕੁਮਾਰ ਵਾਸੀ ਸੁਖਦੇਵ ਨਗਰ ਨੇ 3 ਦਸੰਬਰ 2024 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਪਿੰਡ ਗੌਂਸਗੜ੍ਹ ’ਚ 150 ਗਜ਼ ਦਾ ਪਲਾਟ ਖਰੀਦਿਆ ਸੀ, ਜਿਸ ਲਈ ਉਸ ਨੇ ਛੱਜੂ ਰਾਮ ਪੁੱਤਰ ਰੌਣਕੀ ਰਾਮ, ਉਸ ਦੀ ਪਤਨੀ ਸੁਰਜੀਤ ਕੌਰ ਅਤੇ ਛੱਜੂ ਰਾਮ ਦੇ ਪੁੱਤਰਾਂ, ਸਾਰੇ ਮੁਹੱਲਾ ਸੁਖਦੇਵ ਨਗਰ ਦੇ ਵਸਨੀਕਾਂ ਨੂੰ ਪਲਾਂਟ ਲਈ 7 ਲੱਖ ਰੁਪਏ ਦਿੱਤੇ ਸਨ, ਜਿਸ ਤੋਂ ਬਾਅਦ ਜਦੋਂ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਆਇਆ ਤਾਂ ਉਕਤ ਲੋਕਾਂ ਨੇ ਪਲਾਟ ਦੀ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, 14 ਜੂਨ ਤੱਕ ਕਰ ਲਓ ਇਹ ਕੰਮ, ਨਹੀਂ ਤਾਂ....

ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਪੁਲਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਉਕਤ ਮਾਮਲੇ ’ਚ ਨਾਮਜ਼ਦ ਸਾਰੇ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News