ਲੁਧਿਆਣਾ: ਘਰ ਦੇ ਬਾਹਰ ਖੇਡ ਰਹੀ 7 ਸਾਲਾ ਬੱਚੀ ਹੋ ਗਈ ''ਗਾਇਬ''! ਪਰਿਵਾਰ ਦਾ ਬੁਰਾ ਹਾਲ

Wednesday, Jun 18, 2025 - 02:38 PM (IST)

ਲੁਧਿਆਣਾ: ਘਰ ਦੇ ਬਾਹਰ ਖੇਡ ਰਹੀ 7 ਸਾਲਾ ਬੱਚੀ ਹੋ ਗਈ ''ਗਾਇਬ''! ਪਰਿਵਾਰ ਦਾ ਬੁਰਾ ਹਾਲ

ਸਾਹਨੇਵਾਲ (ਜਗਰੂਪ)- ਘਰ ਦੇ ਬਾਹਰ ਖੇਡ ਰਹੀ 7 ਸਾਲਾਂ ਦੀ ਬਾਲੜੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਆਪਣੇ ਨਿਜੀ ਸਵਾਰਥ ਲਈ ਛੁਪਾ ਕੇ ਰੱਖਣ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9,10 ਤੇ 11 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਸ ਸਬੰਧੀ ਪੁਲਸ ਨੂੰ 7 ਸਾਲਾਂ ਦੀ ਲੜਕੀ ਦੇ ਪਿਓ ਨੇ ਸ਼ਿਕਾਇਤ ਦਿੱਤੀ ਹੈ ਕਿ ਬੀਤੀ 13 ਜੂਨ ਨੂੰ ਉਸ ਦੀ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਲੜਕੀ ਘਰ ਦੇ ਬਾਹਰ ਖੇਡਦੀ ਖੇਡਦੀ ਘਰ ਵਾਪਸ ਨਹੀਂ ਆਈ। ਪਿਤਾ ਨੇ ਦੱਸਿਆ ਕਿ ਅਸੀਂ ਲੜਕੀ ਦੀ ਆਪਣੇ ਤੌਰ ’ਤੇ ਭਾਲ ਕੀਤੀ ਤਾਂ ਕਿਧਰੇ ਨਹੀਂ ਮਿਲੀ, ਉਸ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਕਿਸੇ ਨਾਮਲੂਮ ਵਿਅਕਤੀ ਨੇ ਮੇਰੀ ਲੜਕੀ ਨੂੰ ਨਿਜੀ ਸਵਾਰਥ ਲਈ ਆਪਣੀ ਨਜਾਇਜ਼ ਹਿਰਾਸਤ ’ਚ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਕਾਂਗਰਸ ਪਾਰਟੀ ਨੇ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢੇ 2 ਲੀਡਰ

ਮਾਮਲੇ ਸਬੰਧੀ ਥਾਣਾ ਮੁਖੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਘਰ ਦੇ ਆਸੇ ਪਾਸੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮੱਦਦ ਨਾਲ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫਿਲਹਾਲ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਲੜਕੀ ਅਤੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਹੈ। ਜਲਦੀ ਲੜਕੀ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News