ਸਮਾਰਟਫੋਨ ਬਜ਼ਾਰ ''ਚ Xiaomi ਨੇ ਕੀਤਾ ਧਮਾਕਾ, ਲਾਂਚ ਕੀਤੇ ਦੋ ਸਮਾਰਟਫੋਨ
Wednesday, Aug 03, 2016 - 03:49 PM (IST)

ਜਲੰੰਧਰ- ਚਾਈਨਾ ਦੀ ਮਸ਼ਹੂਰ ਸਾਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਭਾਰਤ ''ਚ ਆਪਣੇ ਰੈਡਮੀ 3ਐੱਸ ਸਮਾਰਟਫੋਨ ਨੂੰ ਦੋ ਵੇਰਿਅੰਟ ਨਾਲ ਭਾਰਤ ''ਚ ਲਾਂਚ ਕਰ ਦਿੱਤਾ। ਸ਼ਿਓਮੀ ਨੇ ਦੱਸਿਆ ਹੈ ਕਿ ਨਵਾਂ ਰੈਡਮੀ 3ਐੱਸ ''ਮੇਡ ਇਨ ਇੰਡੀਆਂ'' ਹੈਂਡਸੈੱਟ ਹੈ। ਸ਼ਿਓਮੀ ਰੈਡਮੀ 3ਐੱਸ ਦਾ ਪਹਿਲਾ ਵੇਰਿਅੰਟ 2 ਜੀ. ਬੀ ਰੈਮ ਅਤੇ 16 ਜੀ. ਬੀ ਦੀ ਇਨ-ਬਿਲਟ ਸਟੋਰੇਜ ਨਾਲ 6, 999 ਰੁਪਏ ''ਚ ਅਤੇ ਦੂੱਜਾ ਵੇਰਿਅੰਟ 3 ਜੀ. ਬੀ ਰੈਮ ਅਤੇ 32 ਜੀਬੀ ਸਟੋਰੇਜ ਨਾਲ 8,999 ਰੁਪਏ ''ਚ ਉਪਲੱਬਧ ਹੋਵੇਗਾ। ਇਹ ਵੀ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਸ਼ਿਓਮੀ ਰੈਡਮੀ 3ਐੱਸ ਪ੍ਰਾਇਮ ਨੂੰ ਉਪਲੱਬਧ ਕਰਾਇਆ ਜਾਵੇਗਾ ਅਤੇ ਇਸ ਦੀ ਵਿਕਰੀ 9 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਦੋਨੋਂ ਨਵੇਂ ਮਾਡਲ ਸ਼ੁਰੂਆਤ ''ਚ ਮੀ ਡਾਟ ਕੰਮ ਅਤੇ ਫਲਿੱਪਕਾਰਟ ''ਤੇ ਉਪਲੱਬਧ ਹੋਣਗੇ। ਰੈਡਮੀ 3ਐੱਸ ਦੇ ਦੋਨ੍ਹਾਂ ਵੇਰਿਅੰਟ ''ਚ ਇਕ ਮੁੱਖ ਅੰਤਰ ਫਿੰਗਰਪ੍ਰਿੰਟ ਸੈਂਸਰ ਦਾ ਹੈ ਜੋ 2 ਜੀ. ਬੀ ਰੈਮ,16 ਜੀ. ਬੀ ਸਟੋਰੇਜ ਵਾਲੇ ਵੇਰਿਅੰਟ ''ਚ ਨਹੀਂ ਆਵੇਗਾ।
ਰੈਡਮੀ 3ਐੱਸ ਦੇ ਸਪੈਸੀਫਿਕੇਸ਼ਨ
ਡਿਸਪਲੇ- 5 ਇੰਚ ਦੀ ਐੱਚ. ਡੀ (720x1280ਪਿਕਸਲ) ਆਈ. ਪੀ. ਐੱਸ ਡਿਸਪਲੇ
ਪ੍ਰੋਸੈਸਰ- ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ
ਗਰਾਫਿਕਸ - ਐਡਰੇਨੋ 505 ਜੀ. ਪੀ. ਯੂ ਇੰਟੀਗਰੇਟਡ
ਓ.ਐੱਸ- ਇਹ ਐਂਡ੍ਰਾਇਡ 6.09 ਮਾਰਸ਼ਮੈਲੋ
ਕਾਰਡ ਸਪੋਰਟ- ਅਪ ਟੂ128 ਜੀ. ਬੀ
ਕੈਮਰਾ - 13MP ਦਾ ਰਿਅਰ ਕੈਮਰਾ, ਫੇਸ ਡਿਟੈਕਸ਼ਨ ਆਟੋ-ਫੋਕਸ, ਐੱਲ. ਈ. ਡੀ ਫਲੈਸ਼, 5 MP ਦਾ ਫ੍ਰੰਟ ਕੈਮਰਾ
ਬੈਟਰੀ- 4100 ਐੱਮ. ਏ.ਐੱਚ
ਡਾਇਮੇਂਸ਼ਨ 139.3x69.6x8.5 ਮਿਲੀਮੀਟਰ ਅਤੇ ਭਾਰ 144 ਗਰਾਮ
ਕਲਰ ਆਪਸ਼ਨਸ- ਗ੍ਰੇ, ਸਿਲਵਰ ਅਤੇ ਗੋਲਡ ਕਲਰ
ਹੋਰ ਫੀਚਰਸ- 4ਜੀ, ਵਾਈ-ਫਾਈ, ਜੀ.ਪੀ. ਆਰ. ਐੱਸ/ਐੱਜ਼, ਬਲੂਟੁੱਥ, ਜੀ. ਪੀ. ਐੱਸ/ ਏ-ਜੀ. ਪੀ. ਐੱਸ, ਗਲੋਨਾਸ, ਵਾਈ-ਫਾਈ 802.11ਬੀ/ਜੀ/ਐੱਨ ਅਤੇ ਮਾਇਕ੍ਰੋ- ਯੂ. ਐੱਸ. ਬੀ