Xiaomi ਨੇ ਲਾਂਚ ਕੀਤਾ ਨਵਾਂ ਫੋਲਡੇਬਲ ਸਮਾਰਟਫੋਨ, ਸੈਮਸੰਗ Fold 4 ਨੂੰ ਦੇਵੇਗਾ ਟੱਕਰ
Friday, Aug 12, 2022 - 01:29 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਆਪਣਾ ਨਵਾਂ ਫੋਲਡੇਬਲ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Xiaomi Mix Fold 2 ਨੂੰ ਗਲੋਬਲ ਬਾਜ਼ਾਰ ’ਚ ਪੇਸ਼ ਕੀਤਾ ਹੈ। ਇਸ ਫੋਨ ਦਾ ਸਿੱਧਾ ਮੁਕਾਬਲਾ ਸੈਮਸੰਗ ਗਲੈਕਸੀ ਜ਼ੈੱਡ ਫੋਲਡ 4 ਨਾਲ ਹੋਵੇਗਾ। ਸੈਮਸੰਗ ਦੇ ਨਵੇਂ ਫੋਲਡੇਬਲ ਫੋਨ ਦੀ ਕੀਮਤ 1799 ਡਾਲਰ ( ਕਰੀਬ 1,42,700 ਰੁਪਏ) ਹੈ। ਕੰਪਨੀ ਨੇ ਇਸਦੀ ਭਾਰਤ ’ਚ ਕੀਮਤ ਨਹੀਂ ਦੱਸੀ।
ਸ਼ਾਓਮੀ ਦਾ ਨਵਾਂ ਫੋਲਡੇਬਲ ਫੋਨ ’ਚ ਸਨੈਪਡ੍ਰੈਗਨ 8+ ਜਨਰੇਸ਼ਨ 1 ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਵਿਚ 12 ਜੀ.ਬੀ. ਰੈਮ ਦਿੱਤੀ ਗਈ ਹੈ। ਹੈਂਡਸੈੱਟ ’ਚ ਐਮੋਲੇਡ ਡਿਸਪਲੇਅ ਅਤੇ 120Hz ਦਾ ਰਿਫ੍ਰੈਸ਼ ਰੇਟ ਮਿਲਦਾ ਹੈ।
Xiaomi Mix Fold 2 ਦੀ ਕੀਮਤ ਤੇ ਉਪਲੱਬਧਤਾ
ਬ੍ਰਾਂਡ ਨੇ ਇਸ ਫੋਨ ਨੂੰ ਤਿੰਨ ਕੰਫੀਗ੍ਰੇਸ਼ਨ ’ਚ ਲਾਂਚ ਕੀਤਾ ਹੈ। ਇਸਦੇ ਬੇਸਡ ਵੇਰੀਐਂਟ ਯਾਨੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 8,999 ਯੁਆਨ (ਕਰੀਬ 1,06,200 ਰੁਪਏ) ਹੈ। ਉਥੇ ਹੀ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ 9,999 ਯੁਆਨ (ਕਰੀਬ 1,18,000 ਰੁਪਏ) ਦਾ ਹੈ। ਟਾਪ ਵੇਰੀਐਂਟ 12 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਲਈ ਗਾਹਕਾਂ ਨੂੰ 11,999 ਯੁਆਨ (ਕਰੀਬ 1,41,600 ਰੁਪਏ) ਖਰਚਣੇ ਪੈਣਗੇ। ਨਵੇਂ ਫੋਨ ਨੂੰ ਤੁਸੀਂ ਸ਼ਾਓਮੀ ਦੇ ਆਨਲਾਈਨ ਸਟੋਰ ਤੋਂ ਚੀਨ ’ਚ ਖਰੀਦ ਸਕਦੇ ਹੋ। ਫੋਨ ਦੋ ਰੰਗਾਂ- ਮੂਨ ਸ਼ੈਡੋ ਬਲੈਕ ਅਤੇ ਸਟਾਰ ਗੋਲਡ ’ਚ ਆਉਂਦਾ ਹੈ।
Xiaomi Mix Fold 2 ਦੇ ਫੀਚਰਜ਼
Xiaomi Mix Fold 2 ਐਂਡਰਾਇਡ 12 ’ਤੇ ਬੇਸਡ MIUI Fold 13 ’ਤੇ ਕੰਮ ਕਰਦਾ ਹੈ। ਇਸ ਵਿਚ ਡਿਊਲ ਸਿਮ ਸਪੋਰਟ ਦਿੱਤੀ ਗਈ ਹੈ। ਫੋਲਡੇਬਲ ਹੈਂਡਸੈੱਟ 6.56 ਇੰਚ ਦੀ ਈ5 ਐਮੋਲੇਡ ਆਊਟਰ ਡਿਸਪਲੇਅ ਨਾਲ ਆਉਂਦਾ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਡਿਸਪਲੇਅ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦਿੱਤਾ ਗਿਆ ਹੈ।
ਫੋਨ ’ਚ 8.02 ਇੰਚ ਦੀ LTPO 2.0 ਫੋਲਡਿੰਗ ਡਿਸਪਲੇਅ ਦਿੱਤੀ ਗਈ ਹੈ। ਇਹ ਸਕਰੀਨ ਵੀ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 8+ ਜਨਰੇਸ਼ਨ 1 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਵਿਚ 12 ਜੀ.ਬੀ. ਰੈਮ ਅਤੇ 1 ਟੀ.ਬੀ. ਸਟੋਰੇਜ ਆਪਸ਼ਨ ਮਿਲੇਗਾ।
ਹੈਂਡਸੈੱਟ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਮੇਨ ਲੈੱਨਜ਼, 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ 13 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮਿਲਦਾ ਹੈ। ਫਰੰਟ ’ਚ ਕੰਪਨੀ ਨੇ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਫੋਨ ’ਚ 4,500mAh ਦੀ ਬੈਟਰੀ ਦਿੱਤੀ ਗਈ ਹੈ ਜੋ 67 ਵਾਟ ਦੀ ਚਾਰਜਿੰਗ ਸਪੋਰਟ ਕਰੇਗੀ।