ਸ਼ਾਓਮੀ ਲਿਆਈ 32 ਇੰਚ ਦਾ ਮੀ ਟੀਵੀ ਪ੍ਰੋ, ਕੀਮਤ 10 ਹਜ਼ਾਰ ਤੋਂ ਵੀ ਘੱਟ

05/26/2020 5:01:25 PM

ਗੈਜੇਟ ਡੈਸਕ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ 32 ਇੰਚ ਸਕਰੀਨ ਵਾਲੇ ਮੀ ਟੀਵੀ ਈ32ਐੱਸ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਮੀ ਟੀਵੀ ਪ੍ਰੋ ਸੀਰੀਜ਼ ਤਹਿਤ ਲਿਆਏ ਗਏ ਇਸ ਟੀਵੀ ਨੂੰ ਬੇਜ਼ਲ-ਲੈੱਸ ਫੁਲ ਸਕਰੀਨ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਦੂਜੇ ਮਾਡਲਾਂ ਦੇ ਮੁਕਾਬਲੇ ਕਾਫੀ ਸਸਤਾ ਵੀ ਹੈ। ਚੀਨ 'ਚ ਲਾਂਚ ਹੋਏ ਇਸ ਟੀਵੀ ਦੀ ਕੀਮਤ 899 ਯੁਆਨ 9ਕਰੀਬ 9,500 ਰੁਪਏ) ਹੈ। 

ਟੀਵੀ ਦੀਆਂ ਖੂਬੀਆਂ
1. ਦੇਖਣ ਦੇ ਵਧੀਆ ਤਜ਼ਰਬੇ ਲਈ ਇਸ ਟੀਵੀ ਦੀ ਡਿਸਪਲੇਅ 60Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੀ ਹੈ ਅਤੇ 1080 ਪਿਕਸਲ ਰੈਜ਼ੋਲਿਊਸ਼ਨ 'ਤੇ ਇਹ ਟੀਵੀ ਕੰਮ ਕਰਦਾ ਹੈ। 

2. ਸ਼ਾਓਮੀ ਦਾ ਇਹ ਟੀਵੀ ਬਿਲਟ-ਇਨ XiaoAI ਵੌਇਸ ਅਸਿਸਟੈਂਟ ਨਾਲ ਪੇਸ਼ ਕੀਤਾ ਗਿਆ ਹੈ। 

3. ਇਸ ਦੇ ਨਾਲ 12-ਕੀਅ ਬਲੂਟੂਥ ਰਿਮੋਟ ਕੰਟਰੋਲ ਮਿਲੇਗਾ ਜੋ ਕਿ ਆਵਾਜ਼ ਨਾਲ ਟੀਵੀ ਨੂੰ ਕੰਟਰੋਲ ਕਰਨ 'ਚ ਮਦਦ ਕਰੇਗਾ। 

4. ਕਵਾਡ-ਕੋਰ ਜੀ.ਪੀ.ਯੂ. ਨਾਲ ਲੈਸ ਇਸ ਟੀਵੀ 'ਚ 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। 

5. ਸ਼ਾਓਮੀ ਦੇ 32 ਇੰਚ ਵਾਲੇ ਮੀ ਸਮਾਰਟ ਟੀਵੀ ਪ੍ਰੋ 'ਚ 6 ਵਾਟ ਦੇ 2 ਸਪੀਕਰ ਲੱਗੇ ਹਨ। 

6. ਟੀਵੀ 'ਚ ਬਲੂਟੂਥ 4.0, 2.4 ਗੀਗਾਹਰਟਜ਼ ਵਾਈ-ਫਾਈ, ਪੈਚਵਾਲ ਅਤੇ ਡੀ.ਟੀ.ਐੱਸ. ਡੀਕੋਡਰ ਦਿੱਤਾ ਗਿਆ ਹੈ। 

7. ਕੁਨੈਕਟੀਵਿਟੀ ਲਈ ਸ਼ਾਓਮੀ ਦੇ ਇਸ ਟੀਵੀ 'ਚ ਯੂ.ਐੱਸ.ਬੀ. ਪੋਰਟ, 2 ਐੱਚ.ਡੀ.ਐੱਮ.ਆਈ. ਪੋਰਟਸ, ਇਕ ਏ.ਵੀ. ਇਨਪੁਟ ਅਤੇ ਇਕ ਐਂਟੀਨਾ ਪੋਰਟ ਮੌਜੂਦ ਹੈ।


Rakesh

Content Editor

Related News