25 ਮਈ ਨੂੰ ਸ਼ਿਓਮੀ ਲਾਂਚ ਕਰੇਗਾ Mi Drone

Saturday, May 21, 2016 - 01:46 PM (IST)

25 ਮਈ ਨੂੰ ਸ਼ਿਓਮੀ ਲਾਂਚ ਕਰੇਗਾ Mi Drone

ਜਲੰਧਰ— ਸ਼ਿਓਮੀ ਚੀਨ ''ਚ 25 ਮਈ ਨੂੰ ਇਕ ਈਵੈਂਟ ਕਰਨ ਵਾਲੀ ਹੈ ਜਿਸ ''ਚ ਉਹ ਇਕ ਡ੍ਰੋਨ ਲਾਂਚ ਕਰੇਗੀ, ਜਿਸ ਨਾਲ ਕੰਪਨੀ  ਯੂ. ਏ. ਵੀ (UAV) ਮਾਰਕੀਟ ''ਚ ਕੱਦਮ ਰੱਖੇਗੀ। ਇਸ ਦਾ ਪਹਿਲਾ ਟੀਜ਼ਰ ਵੀ ਜਾਰੀ ਕਰ ਦਿੱਤਾ ਗਿਆ ਹੈ। ਕੰਪਨੀ ਆਪਣੇ ਫੋਰਮ ਦੇ ਜ਼ਰੀਏ ਡ੍ਰੋਨ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਸ਼ਿਓਮੀ  ਦੇ ਇਸ ਪ੍ਰੋਡਕਟ ਨੂੰ ਐੱਮ. ਆਈ ਡਰੋਨ ਦੇ ਨਾਮ ਨਾਲ ਜਾਣਿਆ ਜਾਵੇਗਾ।

 

ਫੋਰਮ ''ਚ ''Mi Drone is flying to Town On 25th May'' ਦੇ ਟਾਇਟਲ ਨਾਲ ਇਕ ਪੋਸਟ ਪਾਇਆ ਗਿਆ ਹੈ। ਇਸ ਪੋਸਟ ''ਚ ਦੋ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਕ ਤਸਵੀਰ ''ਚ ਡਰੋਨ ਦਾ ਜਾਇਰੋਸਕੋਪਿਕ ਕੈਮਰਾ ਨਜ਼ਰ ਆ ਰਿਹਾ ਹੈ ਅਤੇ ਦੂਜੀ ਫੋਟੋ ''ਚ ਇੱਕ ਲੱਕੜੀ ਦਾ ਖਿਡੌਣਾ ਨਜ਼ਰ ਆ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਸ਼ਿਓਮੀ ਦਾ ਡ੍ਰੋਨ ਐਪ ਵੀ ਲੀਕ ਹੋਇਆ ਸੀ।  ਇਸ ਤੋਂ ਪਤਾ ਚੱਲਦਾ ਹੈ ਕਿ ਇਹ ਡ੍ਰੋਨ 30 ਫਰੇਮ ਪ੍ਰਤੀ ਸੈਕੇਂਡ ਦੀ ਸਪੀਡ ਨਾਲ 4K ਵੀਡੀਓ ਰਿਕਾਰਡ ਕਰੇਗਾ। ਜੇਕਰ ਅਜਿਹਾ ਹੁੰਦਾ ਹੈ ਕਿ ਐੱਮ. ਆਈ ਡਰੋਨ 4K ਵੀਡੀਓ ਰਿਕਾਰਡ ਕਰਨ ਦੀ ਸਮਰੱਥਾ ਵਾਲਾ ਇਕ ਹਾਈ-ਐਂਡ ਡਿਵਾਇਸ ਹੋਵੇਗਾ। ਸ਼ਿਓਮੀ ਦੇ ਇਸ ਪ੍ਰੋਡਕਟ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਪਰ ਇਸ ਨਵੇਂ ਲਾਂਚ ਨਾਲ ਸ਼ਿਓਮੀ ਇਕ ਹੋਰ ਟੈੱਕ ਮਾਰਕੀਟ ''ਚ ਕਦਮ ਰੱਖ ਦਵੇਗੀ।


Related News