7 ਜੂਨ ਨੂੰ ਲਾਂਚ ਹੋਵੇਗਾ Xiaomi ਦਾ ਨਵਾਂ ਡਿਵਾਈਸ

05/27/2016 12:25:20 PM

ਜਲੰਧਰ— ਸ਼ਾਓਮੀ ਦਾ ਮੀ ਬੈਂਡ ਬੇਹੱਦ ਲੋਕਪ੍ਰਿਅ ਫਿੱਟਨੈੱਸ ਡਿਵਾਈਸ ਰਿਹਾ ਹੈ ਅਤੇ ਹੁਣ ਇਸ ਦਾ ਨਵਾਂ ਵਰਜ਼ਨ ਜਲਦੀ ਹੀ ਲਾਂਚ ਹੋਣ ਵਾਲਾ ਹੈ। ਸ਼ਾਓਮੀ ਦੇ ਸੀ.ਈ.ਓ. ਜੂਨ ਲੇਈ (jun lei) ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਮੀ ਬੈਂਡ 2, 7 ਜੂਨ ਤੋਂ ਅਧਾਕਰਤ ਤੌਰ ''ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਫਿਲਹਾਲ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਫਿੱਟਨੈੱਸ ਬੈਂਡ ਨੂੰ ਭਾਰਤ ''ਚ ਕਦੋਂ ਤੱਕ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੇਈ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਮੀ ਬੈਂਡ 2 ਨੂੰ ਜੂਨ ਮਹੀਨੇ ਦੀ ਸ਼ੁਰੂਆਤ ''ਚ ਲਾਂਚ ਕੀਤਾ ਜਾਵੇਗਾ। 
ਮੀ ਬੈਂਡ 2 ''ਚ ਐੱਲ.ਸੀ.ਡੀ. ਸਕ੍ਰੀਨ ਅਤੇ ਗੋਲ ਆਕਾਰ ਦੇ ਫਿਜ਼ੀਕਲ ਬਟਨ ਹੋਣਗੇ। ਮੀ ਬੈਂਡ 2 ਦੀ ਡਿਸਪਲੇ ਸਮਾਂ, ਤਰੀਕ, ਕਦਮਾਂ ਦੀ ਗਿਣਤੀ ਵੀ ਦੱਸੇਗੀ। 
ਪਹਿਲੀ ਪੀੜ੍ਹੀ ਦੇ ਮੀ ਬੈਂਡ ਦੀ ਤੁਲਨਾ ''ਚ ਮੀ ਬੈਂਡ 2 ਸਮਾਰਟਫੋਨ ਨੂੰ ਅਨਲਾਕ ਕਰਨ ''ਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਦਿਲਚਸਪ ਗੱਲ ਇਹ ਵੀ ਹੈ ਕਿ ਸ਼ਾਓਮੀ ਇਸ ਵਿਚ ਮਿਊਜ਼ਿਕ ਅਤੇ ਕਾਲ ਕੰਟਰੋਲ ਫੰਕਸ਼ਨ ਨੂੰ ਵੀ ਪੇਸ਼ ਕਰੇਗੀ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਕੁਆਲਿਟੀ ਅਤੇ ਫੀਚਰਜ਼ ਨਾਲ ਪੈਕ ਇਸ ਡਿਵਾਈਸ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ।

Related News