ਸ਼ਿਓਮੀ Mi A2 ਨੂੰ ਨਵੇਂ ਕੈਮਰਾ ਫੀਚਰਸ ਦੇ ਨਾਲ ਮਿਲਿਆ ਅਗਸਤ ਸਕਿਓਰਿਟੀ ਪੈਚ

Friday, Aug 17, 2018 - 06:24 PM (IST)

ਜਲੰਧਰ- ਸ਼ਿਓਮੀ (Xiaomi) ਨੇ ਆਪਣੇ ਐਂਡ੍ਰਾਇਡ ਵਨ ਡਿਵਾਇਸ Mi A2 ਲਈ ਨਵਾਂ ਅਪਡੇਟ ਜਾਰੀ ਕੀਤੀ ਹੈ ਜੋ ਨਵੇਂ ਤੇ ਮਹੱਤਵਪੂਰਣ ਫੀਚਰਸ ਲੈ ਕੇ ਆਉਂਦੀ ਹੈ। ਨਵੇਂ ਅਪਡੇਟ ਤੋਂ ਬਾਅਦ Mi A2 60 ਫ੍ਰੇਮ ਪ੍ਰਤੀ ਸੈਕਿੰਡ (1080p@60fps) 'ਤੇ ਫੁੱਲ HD ਵਿਡੀਓ ਰਿਕਾਰਡ ਕਰ ਸਕਦਾ ਹੈ। ਇਸ ਅਪਡੇਟ 'ਚ ਇਲੈਕਟ੍ਰਾਨੀਕ ਈਮੇਜ ਸਟੇਬਿਲਾਇਜੇਸ਼ਨ ਵੀ ਮੌਜੂਦ ਹੈ। ਇਸ ਅਪਡੇਟ ਤੋਂ ਪਹਿਲਾਂ Mi A2 120fps 'ਤੇ 120fps, 30fps 'ਤੇ 1080p ਤੇ 30fps 'ਤੇ 2160p ਵਿਡੀਓ ਰਿਕਾਰਡ ਕਰ ਸਕਦਾ ਸੀ ਪਰ ਨਵੀਂ ਅਪਡੇਟ ਤੋਂ ਬਾਅਦ 60fps 'ਤੇ 1080p ਵਿਡੀਓ ਰਿਕਾਰਡ ਕੀਤੀ ਜਾ ਸਕਦੀਆਂ ਹਨ। ਕੈਮਰਾ ਫੀਚਰਸ ਤੋਂ ਇਲਾਵਾ ਅਪਡੇਟ 'ਚ ਅਗਸਤ ਦਾ ਸਕਿਓਰਿਟੀ ਪੈਚ ਵੀ ਸ਼ਾਮਿਲ ਹੈ।

ਡਿਜ਼ਾਈਨ-
ਸ਼ਿਓਮੀ ਨੇ ਆਪਣੇ ਇਸ ਸਮਾਰਟਫੋਨ ਨੂੰ ਮੇਟਲ ਯੂਨੀਬਾਡੀ ਡਿਜ਼ਾਈਨ ਨਾਲ ਪੇਸ਼ ਕੀਤਾ ਹੈ। ਫੋਨ ਦੇ ਪਿਛਲੇ ਪਾਸੇ ਹਲਕਾ ਕਵਰਡ ਹੈ। ਬੈਕ ਪੈਨਲ 'ਤੇ ਹੀ ਵਰਟੀਕਲ ਸ਼ੇਪ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਕੈਮਰਾ ਸੈੱਟਅਪ ਦੇ ਕੋਲ ਹੀ ਫਿੰਗਰਪ੍ਰਿੰਟ ਮੌਜੂਦ ਹੈ। ਪਾਵਰ ਬਟਨ ਅਤੇ ਵੋਲੀਅਮ ਰਾਕਰ ਸੱਜੇ ਪੈਨਲ 'ਤੇ ਹੈ ਅਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਅਤੇ ਸਪੀਕਰ ਫੋਨ ਦੇ ਹੇਠਲੇ ਪਾਸੇ 'ਤੇ ਦਿੱਤੇ ਗਏ ਹਨ।

PunjabKesari

ਡਿਸਪਲੇਅ,ਰੈਮ ਅਤੇ ਸਟੋਰੇਜ
ਇਸ ਸਮਾਰਟਫੋਨ 'ਚ 5.99 ਇੰਚ ਦੀ IPS FHD ਪਲੱਸ ਡਿਸਪਲੇਅ ਨਾਲ 2160x1080 ਪਿਕਸਲ ਰੈਜ਼ੋਲਿਊਸ਼ਨ ਅਤੇ 2.5D ਕਵਰਡ ਗਲਾਸ ਨਾਲ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਸਮਾਰਟਫੋਨ 'ਚ 18:9 ਆਸਪੈਕਟ ਰੇਸ਼ੋ ਨਾਲ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ। ਸ਼ਿਓਮੀ ਨੇ ਇਸ ਸਮਾਰਟਫੋਨ ਦੇ ਦੋ ਵੇਰੀਐਂਟਸ ਭਾਰਤ 'ਚ ਪੇਸ਼ ਕੀਤੇ ਹਨ, ਜਿਸ 'ਚ ਪਹਿਲਾਂ ਵੇਰੀਐਂਟ 6 ਜੀ. ਬੀ/4ਜੀ. ਬੀ. ਰੈਮ ਆਪਸ਼ਨ ਨਾਲ 64 ਜੀ. ਬੀ/128 ਜੀ. ਬੀ. ਇੰਟਰਨਲ ਸਟੋਰੇਜ ਆਪਸ਼ਨਜ਼ ਦਿੱਤੇ ਗਏ ਹਨ।

ਕੈਮਰਾ-
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਖੂਬੀਆਂ ਵੀ ਦਿੱਤੀਆਂ ਗਈਆਂ ਹਨ। ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐਕਸ. 486 ਪ੍ਰਾਇਮਰੀ ਸੈਂਸਰ ਅਤੇ 20 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐਕਸ. 376 ਸੈਕੰਡਰੀ ਕੈਮਰਾ ਸੈਂਸਰ ਦਿੱਤਾ ਗਿਆ ਹੈ। ਦੋਵੇਂ ਕੈਮਰੇ ਸੈਂਸਰ ਐੱਫ/1.75 ਅਪਚਰ ਨਾਲ ਏ. ਆਈ. ਪੋਰਟ੍ਰੇਟ ਮੋਡ ਸਪੋਰਟ ਕਰਦਾ ਹੈ। ਸੈਲਫੀ ਲਈ ਐੱਫ/2.2 ਅਪਚਰ ਨਾਲ 20 ਮੈਗਾਪਿਕਸਲ ਸੋਨੀ ਆਈ. ਐੱਮ. ਐਕਸ 376 ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਸੈਲਫੀ ਕੈਮਰਾ ਵੀ ਏ. ਆਈ. ਤਕਨੀਕ ਨਾਲ ਲੈਸ ਹੈ।

ਓ. ਐੱਸ. ਅਤੇ ਪ੍ਰੋਸੈਸਰ-
ਸ਼ਿਓਮੀ ਦੇ ਜ਼ਿਆਦਾ ਸਮਾਰਟਫੋਨ ਮੀ. ਆਈ. ਯੂ. ਆਈ. (MIUI) 'ਤੇ ਚੱਲਦੇ ਹਨ ਪਰ ਕੰਪਨੀ ਦੁਆਰਾ ਐਂਡਰਾਇਡ ਵਨ ਇੰਟੀਗ੍ਰੇਸ਼ਨ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ 'ਚ ਤੁਹਾਨੂੰ ਪਿਓਰ ਐਂਡਰਾਇਡ ਮਿਲੇਗਾ। ਇਹ ਫੋਨ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਚੱਲਦਾ ਹੈ ਅਤੇ ਅੱਗੇ ਵੀ ਦੋ ਸਾਲ ਤੱਕ ਫੋਨ ਨੂੰ ਲੇਟੈਸਟ ਐਂਡਰਾਇਡ ਦੀ ਅਪਡੇਟ ਮਿਲਦੀ ਰਹੇਗੀ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਚੱਲਦਾ ਹੈ।

PunjabKesari

ਸਕਿਓਰਿਟੀ, ਕੁਨੈਕਟੀਵਿਟੀ ਅਤੇ ਬੈਟਰੀ-
ਮੀ ਏ2 ਸਮਾਰਟਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਹ ਫੋਨ ਫੇਸ ਅਨਲਾਕ ਤਕਨੀਕ ਨਾਲ ਉਪਲੱਬਧ ਹੈ। ਸਮਾਰਟਫੋਨ 'ਚ ਡਿਊਲ ਸਿਮ, 4ਜੀ ਐੱਲ. ਟੀ. ਈ, ਵਾਈ-ਫਾਈ ਅਤੇ ਬਲੂਟੁੱਥ 5.0 ਇਸ ਫੋਨ 'ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਮੌਜੂਦ ਹੈ। ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,010 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਹ ਬੈਟਰੀ ਕੁਵਿੱਕ ਚਾਰਜ 4.0 ਸਪੋਰਟ ਨਾਲ ਪੇਸ਼ ਕੀਤੀ ਗਈ ਹੈ, ਜੋ ਇਸ ਨੂੰ ਫਾਸਟ ਚਾਰਜਿੰਗ ਦੇ ਸਮਰੱਥ ਬਣਾਉਂਦੀ ਹੈ।

ਕੀਮਤ ਅਤੇ ਉਪਲੱਬਧਤਾ-
ਸ਼ਿਓਮੀ ਮੀ ਏ2 ਸਮਾਰਟਫੋਨ ਗੋਲਡ, ਰੋਜ਼ ਗੋਲਡ, ਲੇਕ ਬਲੂ ਅਤੇ ਬਲੈਕ ਕਲਰ 'ਚ ਖਰੀਦਿਆ ਜਾ ਸਕਦਾ ਹੈ। ਫੋਨ ਦਾ 4 ਜੀ. ਬੀ. ਰੈਮ ਵੇਰੀਐਂਟ 16,999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ ਅਤੇ 6 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਇਹ ਨਵਾਂ ਸਮਾਰਟਫੋਨ 9 ਅਗਸਤ ਤੋਂ 12 ਵਜੇ ਪ੍ਰੀ ਆਰਡਰ ਦੀ ਸ਼ੁਰੂਆਤ ਅਮੇਜ਼ਨ ਇੰਡੀਆ ਅਤੇ ਕੰਪਨੀ ਦਾ ਆਧਿਕਾਰਤ ਵੈੱਬਸਾਈਟ ਮੀ.ਕਾਮ 'ਤੇ ਹੋ ਜਾਵੇਗੀ। ਇਸ ਦੀ ਪਹਿਲੀ ਸੇਲ 16 ਅਗਸਤ ਨੂੰ ਅਮੇਜ਼ਨ ਇੰਡੀਆ ਅਤੇ ਮੀ.ਕਾਮ 'ਤੇ ਹੋਵੇਗੀ ਅਤੇ ਆਫਲਾਈਨ ਮਾਧਿਅਮ ਰਾਹੀਂ ਕੰਪਨੀ ਦੇ ਪਾਰਟਨਰ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।


Related News