ਸ਼ਿਓਮੀ ਦੇ ਇਸ ਡਿਵਾਇਸ ਬਾਰੇ ਲੀਕ ਹੋਈਆਂ ਕੁੱਝ ਅਹਿਮ ਜਾਣਕਾਰੀਆਂ

Thursday, Jan 26, 2017 - 11:18 AM (IST)

ਸ਼ਿਓਮੀ ਦੇ ਇਸ ਡਿਵਾਇਸ ਬਾਰੇ ਲੀਕ ਹੋਈਆਂ ਕੁੱਝ ਅਹਿਮ ਜਾਣਕਾਰੀਆਂ

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਸਿਓਮੀ ਦੇ Mi 5C ਸਮਾਰਟਫ਼ੋਨ ਨੂੰ ਲੈ ਕੇ ਕੁੱਝ ਸਮਾਂ ਪਹਿਲਾਂ ਇਕ ਲੀਕ ਜਾਣਕਾਰੀ ਸਾਹਮਣੇ ਆਈਆਂ ਸਨ। ਪਰ ਹੁਣ ਇਕ ਵਾਰ ਫਿਰ ਇਸ ਸਮਾਰਟਫ਼ੋਨ ਨੂੰ ਲੈ ਕੇ ਇਕ ਲੀਕ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਇਸ ਨਵੇਂ ਲੀਕ ਦੇ ਮੁਤਾਬਕ, ਸਮਾਰਟਫ਼ੋਨ ਦੇ ਲਾਂਚ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। ਇਸਦੇ ਨਾਲ ਹੀ ਇਸ ਲੀਕ ਜਾਣਕਾਰੀ ਮਤਾਬਕ ਕੁੱਝ ਮਹਤਵਪੂਰਨ ਡਿਟੇਲਸ ਤੋਂ ਵੀ ਪਰਦਾ ਚੁੱਕਦਾ ਹੈ। ਲਿਸਟਿੰਗ ''ਚ ਮਾਡਲ ਨੰਬਰ 2105212, 2016089, 2016101, MAE136 ਅਤੇ MBE615 ਨੂੰ ਵੇਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੰਜ ਸਮਾਰਟਫੋਨਸ ''ਚੋਂ MBE615 ਮਾਡਲ ਵਾਲਾ ਸਮਾਰਟਫ਼ੋਨ ਸ਼ਿਓਮੀ Mi 5C ਹੋ ਸਕਦਾ ਹੈ। ਇਸ ਦਾ ਕੋਡਨੇਮ ''ਮੇਰੀ'' ਵੀ ਹੈ।

ਇਸ ਤੋਂ ਇਲਾਵਾ ਇਹ ਲਿਸਟਿੰਗ ਮੁਤਾਬਕ ਸ਼ਾਓਮੀ Mi 5C ''ਚ 5V/21 ਦਾ ਪਾਵਰ ਅਡਾਪਟਰ ਹੋ ਸਕਦਾ ਹੈ। ਇਸ ਦਾ ਮਤਲੱਬ ਹੈ ਕਿ ਸਮਾਰਟਫ਼ੋਨ ਫ਼ਾਸਟ ਚਾਰਜਿੰਗ ਟੈਕਨਾਲੋਜੀ ਦੇ ਨਾਲ ਬਾਜ਼ਾਰ ''ਚ ਪੇਸ਼ ਨਹੀਂ ਕੀਤਾ ਜਾਵੇਗਾ। ਇਸ ਦੀ ਡਿਸਪਲੇ ''ਚ ਬਹੁਤ ਨੈਰੋ ਨਾਲ ਬੇਜ਼ਲਸ ਮੌਜੂਦ ਹਨ। ਅਤੇ ਇਸ ਦਾ ਡਿਜ਼ਾਈਨ ਕਾਫ਼ੀ ਸਲੀਕ ਹੈ। ਦਸ ਦਈਏ ਕਿ ਇਸ ਲੀਕ ਦੇ ਅਨੁਸਾਰ ਸਮਾਰਟਫ਼ੋਨ ਨੂੰ ਫਰਵਰੀ ''ਚ ਪੇਸ਼ ਕੀਤਾ ਜਾ ਸਕਦਾ ਹੈ।


Related News