5,000 ਰੁਪਏ ਤੋਂ ਵੀ ਘੱਟ ਕੀਮਤ ਨਾਲ ਸ਼ਿਓਮੀ ਨੇ ਲਾਂਚ ਕੀਤਾ ਨਵਾਂ ਡ੍ਰੋਨ

04/26/2018 10:26:45 AM

ਜਲੰਧਰ-ਸ਼ਿਓਮੀ ਨਾਨ-ਸਮਾਰਟਫੋਨ ਪੋਰਟਫੋਲਿਓ 'ਚ ਵਿਸਥਾਰ ਕਰਦੇ ਹੋਏ ਨਿਊ MiTU Quadcopter (ਹੈਲੀਕਾਪਟਰ/ ਡ੍ਰੋਨ) ਲਾਂਚ ਕੀਤਾ ਹੈ। ਇਹ ਕਾਫੀ ਹਲਕਾ ਹੈ ਅਤੇ 720p ਵੀਡੀਓਜ਼ ਨੂੰ ਰਿਕਾਰਡ ਕਰ ਸਕਦਾ ਹੈ। MiTU ਸ਼ਿਓਮੀ ਦਾ ਸਬ-ਬ੍ਰਾਂਡ ਹੈ, ਜੋ ਖਿਡੌਣਿਆਂ ਦੀ ਮੈਨੂੰਫੈਕਚਰਿੰਗ 'ਤੇ ਫੋਕਸ ਕਰਦਾ ਹੈ। ਕੰਪਨੀ ਦਾ ਨਵਾਂ MiTU ਰੇਡੀਓ ਕੰਟਰੋਲ ਯੂ. ਏ. ਵੀ. ਵੀ ਕਾਫੀ ਹੱਦ ਤੱਕ ਇਕ ਖਿਡੌਣੇ ਵਰਗਾ ਲੱਗਦਾ ਹੈ।

 

ਇਸ ਡ੍ਰੋਨ 'ਚ 4 ਮੋਟਰ ਮੌਜੂਦ ਹੈ ਅਤੇ ਰੀਮੋਟ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਤੁਹਾਨੂੰ ਫਸਟ ਪਰਸਨ ਵਿਊ (ਐੱਫ. ਪੀ. ਵੀ.) ਆਫਰ ਕਰਦਾ ਹੈ। ਰਿਪੋਰਟ ਮੁਤਾਬਕ ਡ੍ਰੋਨ ਦਾ ਵਜ਼ਨ 88 ਗ੍ਰਾਮ ਹੈ। ਇਸ ਨੂੰ ਪੀ. ਪੀ. ਪਲਾਸਟਿਕ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੋਪੈਲਰ ਬਲੇਡ ਫਾਈਬਰ ਦੇ ਹਨ। ਡ੍ਰੋਨ 'ਚ ਕੈਮਰੇ ਨਾਲ ਤੁਸੀਂ ਏਰੀਅਲ ਇਮੇਜ ਨੂੰ 1600x1200 ਪਿਕਸਲ ਰੈਜ਼ੋਲਿਊਸ਼ਨ ਨਾਲ ਖਿੱਚ ਸਕਦੇ ਹੋ।

 

ਇਸ ਤੋਂ ਇਲਾਵਾ ਤੁਸੀਂ ਐੱਚ. ਡੀ. 'ਚ ਵੀਡੀਓ ਰਿਕਾਰਡ ਕਰ ਸਕਦੇ ਹੋ। ਇਹ ਡ੍ਰੋਨ ਕਵਾਡ-ਕੋਰ 1.2GHz SoC ਨਾਲ ਆ ਰਿਹਾ ਹੈ, ਜਿਸ 'ਚ 4 ਜੀ. ਬੀ. ਰੈਮ ਦਿੱਤੀ ਗਈ ਹੈ। ਆਨਬੋਰਡ ਸੈਂਸਰ 'ਚ ਅਲਟਾਸੋਨਿਕ, ਬੈਰੋਮੀਟਰ ਅਤੇ ਆਪਟੀਕਲ ਫਲੋ ਸੈਂਸਰ ਸ਼ਾਮਿਲ ਹਨ। ਡ੍ਰੋਨ ਨੂੰ ਤੁਸੀਂ ਇਕ ਜਗ੍ਹਾਂ ਹਵਾ 'ਚ ਖੜ੍ਹਾ ਕਰ ਕੇ ਫੋਟੋ ਕਲਿੱਕ ਕਰ ਸਕਦੇ ਹੋ, ਇਸ ਲਈ ਇਨਡੋਰ ਇਨਵਾਇਰਮੈਂਟ 'ਚ ਕਾਫੀ ਵਧੀਆ ਕੰਮ ਕਰੇਗਾ।

 

ਇਸ 'ਚ ਹੈੱਡਲੈਸ ਮੋਡ, ਗ੍ਰੈਵਿਟੀ ਸੈਂਸਿੰਗ, ਫੋਰ ਵੇਅ ਰੋਲਿੰਗ ਅਤੇ ਦੂਜੇ ਐਡਵਾਂਸਡ ਮੋਡ ਵਰਗੇ ਫੀਚਰ ਦਿੱਤੇ ਗਏ ਹਨ। ਪਾਕੇਟ ਸਾਈਡ ਇਹ ਡ੍ਰੋਨ 25 ਮੀਟਰ ਦੀ ਉਚਾਈ ਤੱਕ ਉੱਡਣ ਦੇ ਸਮੱਰਥ ਹੈ। ਇਸ ਦਾ ਰੀਮੋਟ ਕੰਟਰੋਲ 50 ਮੀਟਰ ਤੱਕ ਇਸ ਨੂੰ ਸਪੋਰਟ ਕਰਦਾ ਹੈ।ਕੰਪਨੀ ਮੁਤਾਬਕ 920 ਐੱਮ. ਏ. ਐੱਚ. ਬੈਟਰੀ 'ਚ ਤੁਹਾਨੂੰ 10 ਮਿੰਟ ਫਲਾਇੰਗ ਅਤੇ ਰਿਕਾਰਡਿੰਗ ਦੀ ਸਹੂਲਤ ਮਿਲੇਗੀ।

 

ਕੀਮਤ- ਸ਼ਿਓਮੀ MiTU Quadcopter ਦੀ ਕੀਮਤ RMB399 (ਲਗਭਗ 4,200 ਰੁਪਏ) ਹੈ। ਭਾਰਤ 'ਚ ਵਿਕਰੀ ਲਈ ਇਸ ਡਿਵਾਈਸ ਨੂੰ ਆਉਣ ਲਈ ਕੁਝ ਸਮਾਂ ਲੱਗੇਗਾ।


Related News