ਸ਼ਾਓਮੀ ਨੇ ਲਾਂਚ ਕੀਤਾ ''ਮੀ ਡਰੋਨ'' ਬਣਾ ਸਕੋਗੇ 4K ਵੀਡੀਓ
Thursday, May 26, 2016 - 12:33 PM (IST)

ਜਲੰਧਰ— ਸ਼ਾਓਮੀ ਨੇ ਆਪਣਾ ਪਹਿਲਾ ਡਰੋਨ ਪੇਸ਼ ਕਰ ਦਿੱਤਾ ਹੈ ਜਿਸ ਦਾ ਨਾਂ ''ਮੀ ਡਰੋਨ'' ਰੱਖਿਆ ਹੈ। ਹੋਰ ਡਿਵਾਈਸਿਸ ਦੀ ਤਰ੍ਹਾਂ ਸ਼ਾਓਮੀ ਨੇ ਮੀ ਡਰੋਨ ਨੂੰ ਬਣਾਉਣ ਲਈ Flymi ਨਾਲ ਮਿਲ ਕੇ ਕੰਮ ਕੀਤਾ ਹੈ ਜੋ ਕਿ ਇਕ ਚਾਈਨ ਦੀ ਕੰਪਨੀ ਹੈ।
ਮੀ ਡਰੋਨ ''ਚ ਕੈਮਰਾ ਲੱਗਾ ਹੈ ਅਤੇ ਇਹ 2 ਵੇਰੀਅੰਟਸ ''ਚ ਉਪਲੱਬਧ ਹੋਵੇਗਾ ਜਿਸ ਵਿਚੋਂ ਇਕ ਸਸਤਾ (1080 ਪਿਕਸਲ ਕੁਆਲਿਟੀ) ਅਤੇ ਦੂਜਾ (4ਕੇ ਵੀਡੀਓ ਕੁਆਲਿਟੀ) ਮਹਿੰਗਾ ਹੋਵੇਗਾ। ਇਨ੍ਹਾਂ ਦੋਵਾਂ ਦੀ ਕੀਮਤ 2,499 ਚਾਈਨੀਜ਼ ਯੁਆਨ (26,000 ਰੁਪਏ) ਅਤੇ 2,999 ਚਾਈਨਜ਼ ਯੂਆਨ (31,000 ਰੁਪਏ) ਰੱਖੀ ਗਈ ਹੈ।
ਕੰਪਨੀ ਮੁਤਾਬਕ, 1080 ਪਿਕਸਲ ਵਾਲੇ ਮੀ ਡਰੋਨ ਨੂੰ ਕ੍ਰਾਊਡ ਫੰਡਿੰਗ ਦੇ ਤਹਿਤ ਵੀਰਵਾਰ ਤੋਂ ਅਤੇ 4ਕੇ ਮੀ ਡਰੋਨ ਨੂੰ ਬੀਟਾ ਪ੍ਰੋਗਰਾਮ ਦੇ ਤਹਿਤ ਜੁਲਾਈ ਦੇ ਅੰਤ ''ਚ ਵੇਚਣਾ ਸ਼ੁਰੂ ਕੀਤਾ ਜਾਵੇਗਾ। ਸ਼ਾਓਮੀ ਦਾ ਇਹ ਡਰੋਨ ਮਹਿੰਗਾ ਤਾਂ ਹੈ ਪਰ ਡੀ.ਜੇ.ਆਈ. ਵਰਗੇ ਲੋਕਪ੍ਰਿਅ ਡਰੋਨ ਮੇਕਰ ਦੇ ਮੁਕਾਬਲੇ ਇਹਸਸਤਾ ਹੈ। ਮੀ ਡਰੋਨ ''ਚ ਜੀ.ਪੀ.ਐੱਸ. ਅਤੇ ਗਲੋਨਾਸ ਲੱਗਾ ਹੈ। ਸ਼ਾਓਮੀ ਦਾ ਇਹ ਡਰੋਨ ਆਟੋ ਪਾਇਲਟ ਮੋਡ ਦੇ ਨਾਲ ਵੀ ਆਉਂਦਾ ਹੈ ਜੋ ਆਪਣੇ ਆਪ ਟੇਕ ਆਫ ਅਤੇ ਲੈਂਡਿੰਗ ਕਰਨ ''ਚ ਸਮੱਰਥ ਹੈ।