ਤੇਜ਼ ਰਫਤਾਰ ਕਾਰ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਮੰਦਰ ਦਾ ਪੁਜਾਰੀ ਕੀਤਾ ਪੁਲਸ ਹਵਾਲੇ

Friday, Apr 18, 2025 - 11:46 PM (IST)

ਤੇਜ਼ ਰਫਤਾਰ ਕਾਰ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਮੰਦਰ ਦਾ ਪੁਜਾਰੀ ਕੀਤਾ ਪੁਲਸ ਹਵਾਲੇ

ਗੁਰਦਾਸਪੁਰ (ਗੁਰਪ੍ਰੀਤ) : ਬਟਾਲਾ ਦੇ ਮੁੱਖ ਬਾਜ਼ਾਰ ਬੱਸ ਸਟੈਂਡ ਦੇ ਨਜ਼ਦੀਕ ਅੱਜ ਦੀ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਸਿਆਜ਼ ਗੱਡੀ ਚਲਾਉਂਦੇ ਹੋਏ ਮੰਦਰ ਦੇ ਪੁਜਾਰੀ ਕੋਲੋਂ ਗੱਡੀ ਬੇਕਾਬੂ ਹੋ ਗਈ ਅਤੇ ਉਸ ਨੇ ਤੇਜ਼ ਰਫ਼ਤਾਰ 'ਚ ਰਾਹ ਜਾਂਦੇ ਵੱਖ-ਵੱਖ ਮੋਟਰਸਾਈਕਲ ਅਤੇ ਐਕਟਿਵਾ ਨੂੰ ਟੱਕਰ ਮਾਰ ਭੱਜਣ ਦੀ ਕੋਸ਼ਿਸ਼ ਕੀਤੀ। 

ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਨੂੰ ਜਦ ਪਹਿਲਾਂ ਟੱਕਰ ਮਾਰੀ ਤਾਂ ਉਸ ਵੱਲੋ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੱਡੀ ਤੇਜ਼ ਰਫ਼ਤਾਰ 'ਚ ਕੀਤੀ ਤਾਂ ਰਾਹ 'ਚ ਆਉਂਦੇ ਹੋਰਨਾਂ ਵਾਹਨਾ ਨੂੰ ਵੀ ਰੌਂਦ ਦਿੱਤਾ। ਭਾਂਵੇ ਕਿ ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਲੋਕਾਂ ਦੇ ਜ਼ਿਆਦਾ ਗੰਭੀਰ ਸੱਟਾ ਨਹੀਂ ਲੱਗਿਆ ਲੇਕਿਨ ਉਹ ਕਰੀਬ 4 ਦੋ ਪਹੀਆ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਉੱਥੇ ਹੀ ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਨੇ ਕੁਝ ਦੂਰੀ 'ਤੇ ਪਹਿਲਾਂ ਕਾਰ ਨੂੰ ਰੋਕ ਭੰਨਤੋੜ ਕੀਤੀ ਤੇ ਮੁੜ ਗੱਡੀ ਚਾਲਕ ਪੁਜਾਰੀ ਨੂੰ ਪੁਲਸ ਦੇ ਹਵਾਲੇ ਕੀਤਾ। ਉੱਥੇ ਹੀ ਪੁਲਸ ਵੱਲੋਂ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਪੁਜਾਰੀ ਨੂੰ ਆਪਣੀ ਹਿਰਾਸਤ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News