ਪੰਜਾਬ ਪੁਲਸ ਦੇ ASI ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ
Saturday, Apr 19, 2025 - 06:26 PM (IST)

ਸੁਲਤਾਨਪੁਰ ਲੋਧੀ (ਚੰਦਰ)- ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਫੱਤੂਢੀਂਗਾ ਦੇ ਥਾਣੇ ਦੇ ਇਕ ਏ. ਐੱਸ. ਆਈ. ਵੱਲੋਂ ਇਕ ਗੁਰਸਿੱਖ ਨੌਜਵਾਨ ਨਾਲ ਗਾਲੀ ਗਲੋਚ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਸੁਰਖਪੁਰ ਦੀ ਇਕ ਮੰਡੀ ਵਿੱਚ ਬਤੌਰ ਲੇਬਰ ਇਕ ਆੜ੍ਹਤੀਏ ਦੇ ਕੋਲ ਕੰਮ ਕਰਦਾ ਹੈ। ਜਿੱਥੇ ਥਾਣਾ ਫੱਤੂਢੀਂਗਾ ਤੋਂ ਏ. ਐੱਸ. ਆਈ. ਰਜਿੰਦਰ ਕੁਮਾਰ ਉੱਥੇ ਕਿਸੇ ਮਾਮਲੇ ਨੂੰ ਲੈ ਕੇ ਪਹੁੰਚਿਆ ਹੋਇਆ ਸੀ।
ਪੀੜਤ ਨੌਜਵਾਨ ਨੇ ਦੱਸਿਆ ਕਿ ਜਿਸ ਵੇਲੇ ਉਹ ਉਸ ਮੰਡੀ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਰਜਿੰਦਰ ਕੁਮਾਰ ਨੇ ਉਸ ਨੂੰ ਗਾਲ ਕੱਢ ਕੇ ਬੁਲਾਇਆ। ਜਿਸ ਮਗਰੋਂ ਨੌਜਵਾਨ ਇਸ ਗਾਲ ਕੱਢਣ ਦੇ ਬਾਰੇ ਪੁੱਛਿਆ ਕਿ ਆਖਰ ਉਸ ਨੂੰ ਗਾਲ ਕਿਉਂ ਕੱਢੀ ਗਈ, ਜਿਸ ਮਗਰੋਂ ਗੁੱਸੇ ਵਿੱਚ ਆਏ ਏ. ਐੱਸ. ਆਈ. ਨੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲੀ-ਗਲੋਚ ਕਰਨਾ ਵੀ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕਾਲਜ 'ਚ ਵਾਪਰੀ ਵੱਡੀ ਘਟਨਾ ਨੇ ਉਡਾਏ ਹੋਸ਼, ਪ੍ਰੋਫ਼ੈਸਰ ਦੇ ਬੇਟੇ ਨੇ 8ਵੀਂ ਮੰਜ਼ਿਲ ਤੋਂ ਮਾਰੀ ਛਾਲ
ਨੌਜਵਾਨ ਦਾ ਕਹਿਣਾ ਹੈ ਕਿ ਕੁੱਟਮਾਰ ਦੌਰਾਨ ਏ. ਐੱਸ. ਆਈ. ਵੱਲੋਂ ਉਸ ਦੇ ਸ੍ਰੀ ਸਾਹਿਬ ਨੂੰ ਖਿੱਚ ਕੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਫਿਲਹਾਲ ਮਾਮਲੇ ਸਬੰਧੀ ਜਦੋਂ ਥਾਣੇ ਦੇ ਮੁਖੀ ਸੋਨਮਦੀਪ ਕੌਰ ਨੂੰ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਦਾ ਆਪਸ ਦੇ ਵਿੱਚ ਰਾਜ਼ੀਨਾਮਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e