ਸ਼ਾਓਮੀ ਨੇ ਲਾਂਚ ਕੀਤਾ Mi 30W Wireless Charger , ਜਾਣੋ ਕੀਮਤ
Saturday, May 09, 2020 - 08:36 PM (IST)
ਗੈਜੇਟ ਡੈਸਕ—ਟੈਕ ਕੰਪਨੀ ਸ਼ਾਓਮੀ ਨੇ ਐੱਮ.ਆਈ.10 5ਜੀ ਸਮਾਰਟਫੋਨ ਅਤੇ ਐੱਮ.ਆਈ. ਟਰੂ ਵਾਇਰਲੈਸ ਈਅਰਫੋਨ 2 ਤੋਂ ਇਲਾਵਾ ਐੱਮ.ਆਈ. 30W ਵਾਇਰਲੈਸ ਚਾਰਜਰ ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਇਰਸ ਚਾਰਜਰ ’ਚ ਬਿਲਟ-ਇਨ ਕੂਲਿੰਗ ਫੈਨ ਦਾ ਸਪੋਰਟ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ 10,000 ਐੱਮ.ਏ.ਐੱਚ. ਬੈਟਰੀ ਵਾਲਾ ਪਾਵਰ ਬੈਂਕ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਸੀ।

ਕੀਮਤ
ਕੰਪਨੀ ਨੇ ਇਸ ਚਾਰਜਰ ਦੀ ਕੀਮਤ 2,999 ਰੁਪਏ ਰੱਖੀ ਹੈ। ਹਾਲਾਂਕਿ, ਗਾਹਕਾਂ ਨੂੰ ਇਹ ਚਾਰਜਰ ਪ੍ਰੀ-ਬੁਕਿੰਗ ਦੇ ਦੌਰਾਨ ਸਿਰਫ 1,999 ਰੁਪਏ ਦੀ ਕੀਮਤ ’ਚ ਮਿਲੇਗਾ। ਉੱਥੇ, ਇਸ ਚਾਰਜਰ ਦੀ ਵਿਕਰੀ 18 ਮਈ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਕੰਪਨੀ ਦੀ ਆਧਿਕਾਰਿਤ ਸਾਈਟ ਤੋਂ ਖਰੀਦਿਆ ਜਾ ਸਕੇਗਾ।

ਸਪੈਸੀਫਿਕੇਸ਼ਨਸ
ਫੀਚਰਸ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਇਸ ਚਾਰਜਰ ’ਚ ਕੂਲਿੰਗ ਫੈਨ ਮਿਲੇਗਾ, ਜੋ ਡਿਵਾਈਸ ਨੂੰ ਗਰਮ ਨਹੀਂ ਹੋਣ ਦਿੰਦਾ ਹੈ। ਇਸ ਦੇ ਨਾਲ ਹੀ ਇਸ ਚਾਰਜਰ ਨੂੰ ਵਰਟੀਕਲ ਏਅਰ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ ਦੀ ਸੁਰੱਖਿਆ ਲਈ ਇਸ ’ਚ ਪੰਜ ਲੇਅਰ ਦੀ ਵਰਤੋਂ ਹੋਈ ਹੈ। ਉੱਥੇ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਚਾਰਜਰ ਸਿਰਫ 76 ਮਿੰਟ ’ਚ ਸਮਾਰਟਫੋਨ ਨੂੰ 0 ਤੋਂ 100 ਫੀਸਦੀ ਤਕ ਚਾਰਜ ਕਰਨ ’ਚ ਸਮਰਥ ਹੈ।
