ਹੁਣ 20 ਹਜ਼ਾਰ ਰੁਪਏ ਤੋਂ ਵੀ ਘੱਟ ’ਚ ਲੈਪਟਾਪ ਲਿਆ ਰਹੀ ਹੈ ਸ਼ਾਓਮੀ

06/15/2020 1:13:51 PM

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਭਾਰਤ ’ਚ ਆਪਣੇ ਪਹਿਲੇ ਲੈਪਟਾਪ ਲਾਂਚ ਕੀਤੇ ਹਨ। ਕੰਪਨੀ ਮੀ ਨੋਟਬੁੱਕ 14 ਸੀਰੀਜ਼ ਦੇ ਦੋ ਲੈਪਟਾਪ ਲੈ ਕੇ ਆਈ ਹੈ, ਜਿਨ੍ਹਾਂ ਦੀ ਕੀਮਤ 44,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਜਲਦੀ ਹੀ ਇਕ ਸਸਤਾ ਲੈਪਟਾਪ ਵੀ ਲਿਆਉਣ ਵਾਲੀ ਹੈ। TechPP ਦੀ ਰਿਪੋਰਟ ਮੁਤਾਬਕ, ਸ਼ਾਓਮੀ ਅਗਲੇ ਕੁਝ ਮਹੀਨਿਆਂ ’ਚ ਭਾਰਤ ’ਚ ਕਿਫਾਇਤੀ ਕੀਮਤ ਵਾਲੇ RedmiBooks ਲੈਪਟਾਪ ਲਿਆ ਸਕਦੀ ਹੈ, ਜਿਨ੍ਹਾਂ ਦੀ ਕੀਮਤ 20,000 ਰੁਪਏ ਤੋਂ ਘੱਟ ’ਚ ਸ਼ੁਰੂ ਹੋਵੇਗੀ। ਇਨ੍ਹਾਂ ਦੀ ਕੀਮਤ 33,000 ਰੁਪਏ ਤਕ ਜਾ ਸਕਦੀ ਹੈ। ਚੀਨ ’ਚ ਵੀ ਇਹ ਲੈਪਟਾਪ ਘੱਟ ਕੀਮਤ ਲਈ ਕਾਫ਼ੀ ਪ੍ਰਸਿੱਧ ਹਨ। ਕੰਪਨੀ ਇਨ੍ਹਾਂ ’ਚ i3 ਜਾਂ i5 ਪ੍ਰੋਸੈਸਰ ਦੇ ਸਕਦੀ ਹੈ। 

PunjabKesari

ਹੋਣਗੀਆਂ ਇਹ ਖੂਬੀਆਂ
ਕੰਪਨੀ ਲੈਪਟਾਪ ਦੀ ਕੀਮਤ ਨਾਲ ਇਨ੍ਹਾਂ ਦੇ ਫੀਚਰਜ਼ ’ਚ ਵੀ ਕਟੌਤੀ ਕਰ ਸਕਦੀ ਹੈ। ਕਾਸਟ ਕਟਿੰਗ ਲਈ ਸ਼ਾਓਮੀ 8th ਜਨਰੇਸ਼ਨ ਸੀ.ਪੀ.ਯੂ. ਦੇ ਸਕਦੀ ਹੈ। ਦੱਸ ਦੇਈਏ ਕਿ ਮੀ ਨੋਟਬੁੱਕ ’ਚ ਸ਼ਾਓਮੀ ਨੇ 10th ਜਨਰੇਸ਼ਨ i5 ਪ੍ਰੋਸੈਸਰ ਦਿੱਤਾ ਹੈ। ਰਿਪੋਰਟ ਮੁਤਾਬਕ, ਸਸਤਾ ਲੈਪਟਾਪ ਅਗਸਤ ਮਹੀਨੇ ’ਚ ਲਾਂਚ ਕੀਤਾ ਜਾ ਸਕਦਾ ਹੈ। 

8 ਘੰਟਿਆਂ ਦਾ ਬੈਟਰੀ ਬੈਕਅਪ
ਅਜਿਹਾ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਨੂੰ ਖਾਸਤੌਰ ’ਤੇ ਭਾਰਤੀ ਗਾਹਕਾਂ ਲਈ ਤਿਆਰ ਕਰੇਗੀ। ਇਹ ਵਿੰਡੋਜ਼ 10 ’ਤੇ ਕੰਮ ਕਰਨਗੇ ਅਤੇ ਇਸ ਵਿਚ 8 ਘੰਟਿਆਂ ਤਕ ਦਾ ਬੈਟਰੀ ਬੈਕਅਪ ਦਿੱਤਾ ਜਾ ਸਕਦਾ ਹੈ। 


Rakesh

Content Editor

Related News