ਸ਼ਾਓਮੀ ਨੇ ਸੇਲ ਦੇ ਪਹਿਲੇ ਹੀ ਦਿਨ 15 ਲੱਖ ਡਿਵਾਈਸ ਵੇਚਣ ਦਾ ਕੀਤਾ ਦਾਅਵਾ
Monday, Sep 30, 2019 - 07:37 PM (IST)

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਿਓਮੀ ਨੇ ਪਹਿਲੇ ਦਿਨ ਦਿਵਾਲੀ ਸੇਲ 'ਚ 15 ਲੱਖ ਡਿਵਾਈਸ ਵੇਚਣ ਦਾ ਦਾਅਵਾ ਕੀਤਾ ਹੈ। ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਸੇਲ ਅਤੇ ਐਮਾਜ਼ੋਨ ਦੇ ਫੈਸਟੀਵ ਸੇਲ ਤਹਿਤ ਇਹ ਡਿਵਾਈਸ ਵੇਚੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਾਓਮੀ ਦੀ ਵੈੱਬਸਾਈਟ 'ਤੇ ਵੀ ਦਿਵਾਲੀ ਸੇਲ ਤਹਿਤ ਡਿਸਕਾਊਂਟ 'ਤੇ ਡਿਵਾਈਸ ਮਿਲ ਰਹੇ ਹਨ।
ਸ਼ਾਓਮੀ ਨੇ ਕਿਹਾ ਕਿ ਸੇਲ ਦੇ ਪਹਿਲੇ ਦਿਨ 10 ਡਿਵਾਈਸ ਪ੍ਰਤੀ ਸੈਕਿੰਡ ਦੀ ਦਰ ਨਾਲ ਵੇਚੇ ਗਏ ਹਨ। ਇਨ੍ਹਾਂ ਡਿਵਾਈਸ 'ਚ ਸਮਾਰਟਫੋਨਸ, Mi TVs, Mi Band, Mi Power Banks, Mi Earphones ਅਤੇ ਦੂਜੇ ਪ੍ਰੋਡਕਟਸ ਸ਼ਾਮਲ ਹਨ। ਇਸ ਫੈਸਟੀਵ ਸੀਜ਼ਨ ਦੀ ਸ਼ੁਰੂਆਤ 'ਚ ਬੈਸਟ ਸੇਲਿੰਗ ਸਮਾਰਟਫੋਨ ਦੇ ਬਾਰੇ 'ਚ ਕੰਪਨੀ ਨੇ ਦੱਸਿਆ ਹੈ। ਸ਼ਾਓਮੀ ਮੁਤਾਬਕ ਫੈਸਟੀਵ ਸੇਲ 'ਚ ਵਿਕਣ ਵਾਲੇ 10 'ਚੋਂ 5 ਸਮਾਰਟਫੋਨ ਸ਼ਾਓਮੀ ਦੇ ਹਨ। ਸਮਾਰਟ ਟੀ.ਵੀ. ਕੈਟਿਗਰੀ 'ਚ ਵਿਕਣ ਵਾਲੇ ਤਿੰਨ 'ਚੋਂ ਦੋ ਸਮਾਰਟ ਟੀ.ਵੀ. ਸ਼ਾਓਮੀ ਦੇ ਹਨ। ਵੈਰੀਏਬਲ ਕੈਟੀਗਰੀ 'ਚ 3 'ਚੋਂ 2 ਬੈਸਟਸੇਲਰ ਪ੍ਰੋਡਕਟ ਸ਼ਾਓਮੀ ਦੇ ਹਨ।
ਇਸ ਤਹਿਤ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਾਵਰ ਬੈਂਕ ਦੀ ਕੈਟਿਗਰੀ 'ਚ ਤਿੰਨ ਬੈਸਟ ਸੇਲਰ 'ਚੋਂ ਦੋ ਸ਼ਾਓਮੀ ਦੇ ਵਿਕੇ ਹਨ। Mi security ਕੈਮਰੇ ਦੇ ਬਾਰੇ 'ਚ ਕੰਪਨੀ ਨੇ ਕਿਹਾ ਕਿ ਸਕਿਓਰਟੀ ਕੈਮਰਾ ਕੈਟਿਗਰੀ 'ਚ ਤਿੰਨ 'ਚੋਂ ਦੋ ਸਕਿਓਰਟੀ ਕੈਮਰਾ ਸ਼ਾਓਮੀ ਦੇ ਵਿਕੇ ਹਨ। Mi Air Purifier ਦੀ ਗੱਲ ਕਰੀਏ ਤਾਂ ਇਸ ਦੀ ਵਿਕਰੀ ਨੇ ਨਵੇਂ ਰਿਕਾਰਡ ਬਣਾਏ ਹਨ।
ਸ਼ਾਓਮੀ ਆਨਲਾਈਨ ਬਿਜ਼ਨੈੱਸ ਦੇ ਕੈਟੇਗਰੀ ਹੈੱਡ ਰਘੁ ਰੈੱਡੀ ਨੇ ਕਿਹਾ ਕਿ 'ਕਸਟਮਰਸ ਲਈ ਦੁਸ਼ਹਿਰਾ ਅਤੇ ਦਿਵਾਈ ਫੈਸਟੀਵ ਸੀਜ਼ਨ ਹਮੇਸ਼ਾ ਤੋਂ ਵੱਡੇ ਸ਼ਾਪਿੰਗ ਸੀਜ਼ਨ ਰਹੇ ਹਨ।' ਹਰ ਸਾਲ ਅਸੀਂ ਇਸ ਨੂੰ ਕਸਟਮਰਸ ਲਈ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਨਵੇਂ ਆਫਰਸ ਦਿੰਦੇ ਹਾਂ। ਅਸੀਂ ਇਸ ਸਾਲ ਕੁਝ ਟੀ.ਵੀ. Redmi 8A ਤੇ Redmi Note 7 ਸੀਰੀਜ਼ ਦੇ ਸਮਾਰਟਫੋਨਸ ਲਾਂਚ ਕੀਤੇ ਹਨ।