ਆ ਗਿਆ Xiaomi ਦਾ ਨਵਾਂ ਫੋਨ, ਐਨੇ ਧਾਕੜ ਫੀਚਰਜ਼ ਹਰ ਕੋਈ ਪੁੱਛੇਗਾ ਕਿੰਨੇ ਦਾ ਲਿਆ

Friday, Nov 22, 2024 - 01:02 PM (IST)

ਆ ਗਿਆ Xiaomi ਦਾ ਨਵਾਂ ਫੋਨ, ਐਨੇ ਧਾਕੜ ਫੀਚਰਜ਼ ਹਰ ਕੋਈ ਪੁੱਛੇਗਾ ਕਿੰਨੇ ਦਾ ਲਿਆ

ਗੈਜੇਟ ਡੈਸਕ - Xiaomi ਦੇ ਸਬ-ਬ੍ਰਾਂਡ Redmi ਨੇ ਆਪਣੇ ਨਵੇਂ ਸਮਾਰਟਫੋਨ Redmi K80 Pro ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੋਨ ਨੂੰ 27 ਨਵੰਬਰ ਨੂੰ ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਇਸ ਦੇ ਡਿਸਪਲੇ, ਪ੍ਰੋਸੈਸਰ ਅਤੇ ਡਿਜ਼ਾਈਨ ਨਾਲ ਜੁੜੀ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਹ ਫੋਨ ਆਪਣੇ ਦਮਦਾਰ ਫੀਚਰਸ ਅਤੇ ਆਕਰਸ਼ਕ ਡਿਜ਼ਾਈਨ ਕਾਰਨ ਸੁਰਖੀਆਂ 'ਚ ਹੈ।

ਪੜ੍ਹੋ ਇਹ ਵੀ ਖਬਰ -  Mukesh Ambani ਨੂੰ ਲੱਗਾ ਵੱਡਾ ਝਟਕਾ! Jio ਦੀ ਹਾਲਤ Vi-Airtel ਤੋਂ ਵੀ ਮਾੜੀ

ਡਿਜ਼ਾਇਨ ਅਤੇ ਡਿਸਪਲੇਅ

Redmi K80 Pro ’ਚ 1.9mm ਅਲਟਰਾ-ਨੈਰੋ ਚਿਨ ਅਤੇ 50:50 ਗੋਲਡਨ ਵੇਚ ਰੇਸ਼ਿਓ ਦੇ ਨਾਲ ਇਕ ਪ੍ਰੀਮੀਅਮ ਸਨੋਅ ਵ੍ਹਾਈਟ ਰੰਗ ਦਾ ਡਿਜ਼ਾਈਨ ਹੋਵੇਗਾ। ਇਸ ਦਾ ਮੈਟਲ ਫਰੇਮ ਇਸ ਨੂੰ ਹੋਰ ਵੀ ਮਜ਼ਬੂਤ ​​ਬਣਾਉਂਦਾ ਹੈ। ਇਹ 2K M9 OLED ਫਲੈਟ ਸਕਰੀਨ ਦੇ ਨਾਲ 1800 nits ਗਲੋਬਲ ਪੀਕ ਬ੍ਰਾਈਟਨੈੱਸ ਅਤੇ 120Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ, ਇਸ ਨੂੰ ਇਕ ਸ਼ਾਨਦਾਰ ਵਿਜ਼ੂਅਲ ਅਨੁਭਵ ਦਿੰਦਾ ਹੈ।

ਪੜ੍ਹੋ ਇਹ ਵੀ ਖਬਰ - ਗੂਗਲ ਨੇ ਲਾਂਚ ਕਰ 'ਤਾ ਨਵਾਂ ਫੀਚਰ, ਵੱਡੇ-ਵੱਡੇ ਬ੍ਰਾਂਡਸ ਨੂੰ ਦੇਵੇਗਾ ਟੱਕਰ

ਦਮਦਾਰ ਪਰਫਾਰਮੈਂਸ ਅਤੇ ਕੂਲਿੰਗ ਸਿਸਟਮ

ਇਸ ਫੋਨ 'ਚ Snapdragon 8 Elite SoC ਅਤੇ D1 ਗੇਮਿੰਗ ਚਿੱਪ ਹੋਵੇਗੀ। ਇਸ ’ਚ ਇਕ ਡੁਅਲ-ਲੂਪ 3D ਆਈਸ ਕੂਲਿੰਗ ਸਿਸਟਮ ਅਤੇ ਰੇਜ ਇੰਜਣ 4.0 ਦਾ ਸਪੋਰਟ ਹੈ, ਜੋ ਸਾਰੀਆਂ ਗੇਮਾਂ ’ਚ 120fps ਸੁਪਰ ਰੈਜ਼ੋਲਿਊਸ਼ਨ ਅਤੇ ਸੁਪਰ ਫਰੇਮ ਕੰਕਰੈਂਸੀ ਨੂੰ ਅਨਲੌਕ ਕਰਦਾ ਹੈ। ਕੰਪਨੀ ਦੇ ਅਨੁਸਾਰ, ਇਸਦਾ AnTuTu ਸਕੋਰ 3,194,766 ਹੈ, ਜੋ ਇਸ ਨੂੰ ਇਕ ਸ਼ਕਤੀਸ਼ਾਲੀ ਸਮਾਰਟਫੋਨ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ IP68 ਅਤੇ IP69 ਰੇਟਿੰਗਾਂ ਨਾਲ ਆਵੇਗਾ, ਜੋ ਇਸ ਨੂੰ ਪਾਣੀ ਅਤੇ ਧੂੜ ਤੋਂ ਬਚਾਏਗਾ। ਇਸ ਦੀ ਤਾਕਤ ਨੂੰ ਹੋਰ ਵਧਾਉਣ ਲਈ ਇਸ 'ਚ Xiaomi Dragon Crystal Glass 2.0 ਦੀ ਵਰਤੋਂ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ਵੀਵੋ ਨੇ ਲਾਂਚ ਕੀਤਾ ਬਜਟ ਫ੍ਰੈਂਡਲੀ 5G Smartphone, 50MP ਦਾ ਕੈਮਰਾ

ਇਸ ਤਰ੍ਹਾਂ ਦੇ ਹੋਣਗੇ ਇਸ ਦੇ ਬਾਕੀ ਦੇ ਫੀਚਰਜ਼ :-

- ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸਕੈਨਰ
- 6.67 ਇੰਚ (3200×1440) 2K OLED ਡਿਸਪਲੇ
- Xiaomi Star Communication ਤਕਨਾਲੋਜੀ

ਪੜ੍ਹੋ ਇਹ ਵੀ ਖਬਰ - Facebook, Twitter ਦੀ ਟੱਕਰ ’ਚ ਆ ਗਿਆ Bluesky

- ਇਨਫਰਾਰੈੱਡ ਰਿਮੋਟ ਕੰਟਰੋਲ
ਲਾਂਚ ਦੀ ਮਿਤੀ ਅਤੇ ਉਪਲਬਧਤਾ
- Redmi K80 Pro ਨੂੰ 27 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸਦੀ ਕੀਮਤ ਦਾ ਖੁਲਾਸਾ ਲਾਂਚ ਦੇ ਦਿਨ ਹੀ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News