MWC 2025: ਆ ਗਿਆ ਦੁਨੀਆ ਦਾ ਪਹਿਲਾ PetPhone, ਪਾਲਤੂ ਜਾਨਵਰਾਂ ਨਾਲ ਕਰ ਸਕੋਗੇ ਗੱਲ

Tuesday, Mar 04, 2025 - 11:27 PM (IST)

MWC 2025: ਆ ਗਿਆ ਦੁਨੀਆ ਦਾ ਪਹਿਲਾ PetPhone, ਪਾਲਤੂ ਜਾਨਵਰਾਂ ਨਾਲ ਕਰ ਸਕੋਗੇ ਗੱਲ

ਗੈਜੇਟ ਡੈਸਕ- MWC 2025 ਸ਼ੁਰੂ ਹੋ ਗਿਆ ਹੈ। 3 ਮਾਰਚ ਤੋਂ ਸ਼ੁਰੂ ਹੋਏ ਇਸ ਈਵੈਂਟ ਵਿੱਚ ਕਈ ਅਨੋਖੀਆਂ ਤਕਨਾਲੋਜੀਆਂ ਅਤੇ ਪ੍ਰੋਡਕਟ ਪੇਸ਼ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਪ੍ਰੋਡਕਟ uCloudlink ਦੁਆਰਾ ਪੇਸ਼ ਕੀਤਾ ਗਿਆ ਹੈ। uCloudlink ਮੋਬਾਈਲ ਡਾਟਾ ਟੈਰਿਫ ਸ਼ੇਅਰਿੰਗ ਵਿੱਚ ਇੱਕ ਗਲੋਬਲ ਕੰਪਨੀ ਹੈ। ਕੰਪਨੀ ਨੇ ਗਲੋਬਲ ਫਸਟ ਨੈੱਟਵਰਕ ਥੀਮ ਦੇ ਤਹਿਤ ਆਪਣੇ ਲੇਟੈਸਟ ਇਨੋਵੇਸ਼ਨ ਨੂੰ ਪੇਸ਼ ਕੀਤਾ ਹੈ। 

ਬ੍ਰਾਂਡ ਨੇ ਪੈੱਟਸ ਲਈ ਫੋਨ ਲਾਂਚ ਕੀਤਾ ਹੈ। ਇਹ ਦੁਨੀਆ ਦਾ ਪਹਿਲਾ ਪੈੱਟਫੋਨ ਹੈ। ਕੰਪਨੀ ਨੇ ਦੱਸਿਆ ਕਿ PetPhone ਦੁਨੀਆ ਦਾ ਪਹਿਲਾ ਫੋਨ ਹੈ ਜੋ ਖਾਸਤੌਰ 'ਤੇ ਪੈੱਟਸ ਲਈ ਬਣਾਇਆ ਗਿਆ ਹੈ। ਇਸ ਫੋਨ ਦੀ ਮਦਦ ਨਾਲ ਪੈੱਟ ਅਤੇ ਉਸਦੇ ਮਾਲਿਕ ਵਿਚਾਲੇ ਦੋ-ਤਰਫਾ ਗੱਲਬਾਤ ਹੋ ਸਕਦੀ ਹੈ। 

ਇਹ ਵੀ ਪੜ੍ਹੋ- 16 ਮਾਰਚ ਤਕ ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫਤਰ

ਲਾਈਵ ਕਾਲਸ ਤੋਂ ਹੈਲਥ ਮਾਨੀਟਰਿੰਗ ਤਕ

ਯਾਨੀ ਜਿਵੇਂ ਅਸੀਂ ਅਤੇ ਤੁਸੀਂ ਫੋਨ 'ਤੇ ਗੱਲ ਕਰਦੇ ਹਾਂ, ਉਂਝ ਹੀ PetPhone ਰਾਹੀਂ ਮਾਲਿਕ ਅਤੇ ਉਸਦੇ ਪੈੱਟ ਵਿਚਾਲੇ ਗੱਲਬਾਤ ਹੋ ਸਕੇਗੀ। ਇਸ ਫੋਨ 'ਚ ਏ.ਆਈ. ਪਾਵਰਡ ਲਾਈਵ ਕਾਲਸ, ਸੇਫਟੀ ਲਈ 6-ਟੈੱਕ ਗਲੋਬਲ ਪੋਜੀਸ਼ਨਿੰਗ ਅਤੇ ਏ.ਆਈ. ਹੈਲਥ ਮਾਨੀਟਰਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਏ.ਆਈ. ਹੈਲਥ ਮਾਨੀਟਰਿੰਗ ਦੀ ਮਦਦ ਨਾਲ ਪੈੱਟਸ ਦੀ ਐਕਟੀਵਿਟੀ ਅਤੇ ਹੈਲਥ ਨੂੰ ਟ੍ਰੈਕ ਕੀਤਾ ਜਾ ਸਕੇਗਾ। 

ਕੰਪਨੀ ਨੇ ਸਿਰਫ ਜਾਨਵਰਾਂ ਲਈ ਹੀ ਨਹੀਂ ਸਗੋਂ ਕਈ ਦੂਜੇ ਪ੍ਰੋਡਕਟਸ ਨੂੰ ਵੀ ਲਾਂਚ ਕੀਤਾ ਹੈ। ਕੰਪਨੀ ਨੇ eSIM TRIO ਨੂੰ ਲਾਂਚ ਕੀਤਾ ਹੈ, ਜਿਸ ਵਿਚ ਯੂਜ਼ਰਜ਼ ਨੂੰ OTA SIM, eSIM ਅਤੇ CloudSIM ਟੈਕਨਾਲੋਜੀ ਤਿੰਨੋਂ ਮਿਲਦੀਆਂ ਹਨ। ਇਸਦੀ ਮਦਦ ਨਾਲ ਯੂਜ਼ਰਜ਼ ਨੂੰ ਗਲੋਬਲ ਕਵਰੇਜ ਮਿਲੇਗੀ। ਨਾਲ ਹੀ ਇੰਟਰਨੈਸ਼ਨਲ ਰੋਮਿੰਗ ਤੋਂ ਵੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ ਕੀਮਤ


author

Rakesh

Content Editor

Related News