Twitter ਦੇ ਰਿਹਾ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਕਰਨਾ ਹੋਵੇਗਾ ਇਹ ਕੰਮ
Sunday, Aug 01, 2021 - 01:46 PM (IST)
ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਬਗ ਬਾਊਂਟੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਮੇਜ-ਕ੍ਰਾਪਿੰਗ ਐਲਗੋਰਿਦਮ ’ਚ ਪੱਖਪਾਤ ਦਾ ਪਤਾ ਲਗਾਉਣ ’ਤੇ ਇਨਾਮ ਦਿੱਤੇ ਜਾਣਗੇ। ਇਸ ਵਿਚ 3500 ਡਾਲਰ (ਕਰੀਬ 2,60,300 ਰੁਪਏ) ਤਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਹੈਕਰਾਂ ਅਤੇ ਕੰਪਿਊਟਰ ਰਿਸਰਚਰਾਂ ਲਈ ਲਾਂਚ ਕੀਤਾ ਗਿਆ ਹੈ। ਟਵਿਟਰ ਬਗ ਬਾਊਂਟੀ ਪ੍ਰੋਗਰਾਮ ਰਾਹੀਂ ਹੈਕਰ ਅਤੇ ਕੰਪਿਊਟਰ ਰਿਸਰਚਰ ਇਮੇਜ-ਕ੍ਰਾਪਿੰਗ ਐਲਗੋਰਿਦਮ ਦੇ ਪੱਖਪਾਤ ਬਾਰੇ ਦੱਸਣਗੇ। ਇਸ ਪ੍ਰੋਗਰਾਮ ਨੂੰ ਉਦੋਂ ਸ਼ੁਰੂ ਕੀਤਾ ਗਿਆ ਹੈ ਜਦੋਂ ਟਵਿਟਰ ’ਤੇ ਦੋਸ਼ ਹੈ ਕਿ ਇਸ ਦਾ ਐਲਗੋਰਿਦਮ ਕਾਲੇ ਲੋਕਾਂ ਨਾਲ ਭੇਦਭਾਵ ਕਰਦਾ ਹੈ।
ਇਹ ਵੀ ਪੜ੍ਹੋ– ਸਤੰਬਰ ਮਹੀਨੇ ਤੋਂ ਬਾਅਦ ਬੇਕਾਰ ਹੋ ਜਾਣਗੇ ਇਹ ਸਮਾਰਟਫੋਨ, ਨਹੀਂ ਚੱਲੇਗੀ ਕੋਈ ਵੀ ਗੂਗਲ ਐਪ
ਇਸ ਦਾ ਪਤਾ ਇਕ ਰਿਸਰਚਰ ਦੇ ਗਰੁੱਪ ਨੇ ਲਗਾਇਆ ਸੀ। ਇਸ ਵਿਚ ਕਿਹਾ ਗਿਆ ਕਿ ਕਾਲੇ ਲੋਕਾਂ ਦੇ ਚਿਹਰੇ ਨੂੰ ਇਹ ਇਮੇਜ ਪ੍ਰੀਵਿਊ ਤੋਂ ਹਟਾ ਦਿੰਦਾ ਹੈ। ਇਸ ਨੂੰ ਲੈ ਕੇ ਟਵਿਟਰ ਨੇ ਕਿਹਾ ਸੀ ਕਿ ਇ ਦੇ ਮਸ਼ੀਨ ਲਰਨਿੰਗ ਰਿਸਰਚਰ ਨੇ ਪਾਇਆ ਕਿ ਜਨਾਨੀਆਂ ਦੇ ਹੱਕ ’ਚ 8 ਫੀਸਦੀ ਦਾ ਫਰਕ ਅਤੇ ਗੋਰੇ ਰੰਗ ਦੇ ਲੋਕਾਂ ਦੇ ਹੱਕ ’ਚ 4 ਫੀਸਦੀ ਦਾ ਫਰਕ ਆਉਂਦਾ ਹੈ।
ਇਸ ਨੂੰ ਲੈ ਕੇ ਟਵਿਟਰ ਨੇ ਆਪਣੇ ਨਵੇਂ ਬਲਾਗ ’ਚ ਦੱਸਿਆ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਆਪਣਾ ਕੋਡ ਦੂਜਿਆਂ ਲਈ ਵੀ ਉਪਲੱਬਧ ਕਰਵਾਇਆ ਹੈ ਤਾਂ ਜੋ ਉਨ੍ਹਾਂ ਦੇ ਕੰਮ ਨੂੰ ਫਿਰ ਤੋਂ ਬਣਾਇਆ ਜਾ ਸਕੇ। ਇਸ ਨੂੰ ਲੈ ਕੇ ਉਹ ਹੁਣ ਇਕ ਕਦਮ ਹੋਰ ਅੱਗੇ ਵਧ ਰਹੇ ਹਨ। ਇਸ ਨੂੰ ਲੈ ਕੇ ਉਹ ਐਲਗੋਰਿਦਮ ਦੇ ਪੋਟੈਂਸ਼ੀਅਲ ਹਾਰਮ ਨੂੰ ਲੱਭਣ ਲਈ ਲੋਕਾਂ ਨੂੰ ਸੱਦਾ ਦੇ ਰਹੇ ਹਨ। ਦੱਸ ਦੇਈਏ ਕਿ ਇਸ ਚੈਲੇਂਜ ਨੂੰ ਲੈ ਕੇ Twitter Space Conversation ਦਾ ਆਯੋਜਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਆ ਗਿਆ ਲੈਪਟਾਪ ਚਾਰਜ ਕਰਨ ਵਾਲਾ ਪਾਵਰਬੈਂਕ, ਇੰਨੀ ਹੈ ਕੀਮਤ
ਬਗ ਬਾਊਂਟੀ ਪ੍ਰੋਗਰਾਮ ਰਿਵਾਰਡ ਨੂੰ ਲੈਕੇ ਟਵਿਟਰ ਨੇ ਕਿਹਾ ਕਿ ਜੇਤੂ ਦਾ ਐਲਾਨ DEF CON AI Village ਵਰਕਸ਼ਾਪ ’ਤੇ 8 ਅਗਸਤ ਨੂੰ ਕੀਤਾ ਜਾਵੇਗਾ। ਇਸ ਵਿਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਨੂੰ 3500 ਡਾਲਰ, ਦੂਜੇ ਸਥਾਨ 1000 ਡਾਲਰ, ਤੀਜੇ ਸਥਾਨ ’ਤੇ 500 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਜਿੱਤਣ ਵਾਲੇ ਨੂੰ HackerOn ਵਲੋਂ ਇਨਾਮ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਇਹ ਵੀ ਪੜ੍ਹੋ– WhatsApp ਨੂੰ ਟੱਕਰ ਦੇਵੇਗਾ ਭਾਰਤੀ ਮੈਸੇਜਿੰਗ ਐਪ Sandes