ਲੈਪਟਾਪ ਤੋਂ ਮੋਬਾਇਲ ''ਤੇ ਡਾਇਰੈਕਟ ਭੇਜ ਸਕੋਗੇ ਕੋਈ ਵੀ ਫੋਟੋ-ਵੀਡੀਓ, ਮਾਈਕ੍ਰੋਸਾਫਟ ਨੇ ਕੀਤਾ ਐਲਾਨ
Friday, Jun 21, 2024 - 06:15 PM (IST)
ਗੈਜੇਟ ਡੈਸਕ- ਲੈਪਟਾਪ ਨੂੰ ਫੋਨ ਨਾਲ ਵਾਇਰਲੈੱਸ ਤਰੀਕੇ ਨਾਲ ਕੁਨੈਕਟ ਕਰਨਾ ਅਤੇ ਫਾਈਲ ਨੂੰ ਸ਼ੇਅਰ ਕਰਨਾ ਇਕ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਕਿਉਂਕਿ ਡਾਟਾ ਕੇਬਲ ਦਾ ਹਮੇਸ਼ਾ ਅਤੇ ਹਰ ਥਾਂ ਮਿਲਣਾ ਮੁਸ਼ਕਿਲ ਹੈ। ਹੁਣ ਮਾਈਕ੍ਰੋਸਾਫਟ ਨੇ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਜਲਦੀ ਹੀ ਵਿੰਡੋਜ਼ 11 ਨੂੰ ਤੁਸੀਂ ਆਪਣੇ ਐਂਡਰਾਇਡ ਫੋਨ ਨਾਲ ਵਾਇਰਲੈੱਸ ਤਰੀਕੇ ਨਾਲ ਕੁਨੈਕਟ ਕਰ ਸਕੋਗੇ ਅਤੇ ਫਾਈਲ ਸ਼ੇਅਰ ਕਰ ਸਕੋਗੇ।
ਮਾਈਕ੍ਰੋਸਾਫਟ ਮੁਤਾਬਕ, ਵਿੰਡੋਜ਼ 11 ਦੇ ਨਵੇਂ ਅਪਡੇਟ ਦੇ ਨਾਲ ਇਕ ਸ਼ੇਅਰ ਮੈਨਿਊ ਮਿਲੇਗਾ ਜਿਸ ਦੀ ਮਦਦ ਨਾਲ ਐਂਡਰਾਇਡ ਫੋਨ 'ਚ ਫਾਈਲ ਸ਼ੇਅਰ ਕੀਤੀ ਜਾ ਸਕੇਗੀ। ਫਿਲਹਾਲ ਇਸਨੂੰ ਵਿੰਡੋਜ਼ 11 ਇਨਸਾਈਡਰ ਲਈ ਜਾਰੀ ਕੀਤਾ ਜਾ ਰਿਹਾ ਹੈ। ਸ਼ੇਅਰ ਮੈਨਿਊ ਰਾਹੀਂ ਯੂਜ਼ਰਜ਼ ਫਾਈਲ, ਲਿੰਕ, ਮੀਡੀਆ ਫਾਈਲ ਜਾਂ ਕਿਸੇ ਵੀ ਹੋਰ ਫਾਈਲ ਨੂੰ ਆਪਣੇ ਕੰਪਿਊਟਰ ਤੋਂ ਸਿੱਧਾ ਐਂਡਰਾਇਡ ਫੋਨ 'ਚ ਭੇਜ ਸਕਣਗੇ।
ਨਵੇਂ ਅਪਡੇਟ ਤੋਂ ਬਾਅਦ ਵਿੰਡੋਜ਼ 11 ਦੇ ਸ਼ੇਅਰ ਮੈਨਿਊ 'ਚ “My Phone” ਦਾ ਸ਼ਾਰਟਕਟ ਦਿਸੇਗਾ। ਇਹ ਪੂਰਾ ਕੰਮ ਫੋਨ ਲਿੰਕ ਰਾਹੀਂ ਹੀ ਹੋਵੇਗਾ। ਫੋਨ ਲਿੰਕ ਨੂੰ ਕਾਫੀ ਪਹਿਲਾਂ ਲਾਂਚ ਕੀਤਾ ਗਿਆ ਸੀ। ਨਵੇਂ ਅਪਡੇਟ ਤੋਂ ਬਾਅਦ ਡਾਟਾ ਸਿੰਕ ਕਰਨਾ ਅਤੇ ਸ਼ੇਅਰ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ। ਵਿੰਡੋਜ਼ 11 ਦੇ ਇਸ ਫੀਚਰ ਦੀ ਫਿਲਹਾਲ ਬੀਟਾ ਟੈਸਟਿੰਗ ਹੋ ਰਹੀ ਹੈ। ਜਲਦੀ ਹੀ ਇਸੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ।