ਹੌਲੀ-ਹੌਲੀ ਅਸਲੀਅਤ ''ਚ ਬਦਲ ਜਾਵੇਗਾ 3D Animation : ਡਿਜ਼ਨੀ (ਵੀਡੀਓ)

08/03/2015 2:19:12 PM

ਜਲੰਧਰ- ਜੇਕਰ ਤੁਸੀਂ ਕਦੇ ਕੋਈ ਡਿਜ਼ਨੀ ਦੀ 3D ਐਨੀਮੇਟਿਡ ਮੂਵੀ ਜਿਵੇਂ ਕਿ ਬਿੱਗ ਹੀਰੋ 6 ਵੇਖੀ ਹੋਵੇਗੀ ਤਾਂ ਤੁਸੀਂ ਇਹ ਜ਼ਰੂਰ ਸੋਚਿਆ ਹੋਵੇਗਾ ਕਿ ਇਹ ਇੰਨੀ ਰਿਅਲ ਕਿਵੇਂ ਲੱਗਦੀ ਹੈ। ਅੱਜ ਉਸ ਦਾ ਜਵਾਬ ਡਿਜ਼ਨੀ ਤੁਹਾਨੂੰ ਆਪ ਦੇ ਰਿਹਾ ਹੈ।

ਡਿਜ਼ਨੀ ਦਾ ਕਹਿਣਾ ਹੈ ਕਿ ਉਸ ਦਾ ਇਮੇਜ ਰੈਂਡਰਿੰਗ ਇੰਜਣ Hyperion ਇਹ ਸਭ ਜਾਦੂ ਕਰਦਾ ਹੈ। ਇਹ ਸਾਫਟਵੇਅਰ Path Tracing ਜੋ ਕਿ ਇਕ ਐਡਵਾਂਸ Ray Tracing ਤਕਨੀਕ ਹੈ ਜਿਹੜੀ ਕਿ ਲਾਈਟ ਦੇ ਸਮੇਂ ਦਾ ਹਿਸਾਬ ਕਿਸੇ ਵੀ ਸੀਨ ''ਚ ਉਸ ਦੀ ਇਕਾਈ ਦੇ ਵਾਪਸ ਆਉਣ ਤਕ ਲਗਾ ਲੈਂਦੀ ਹੈ। ਇਹ ਅਕਾਊਂਟ ਮਟੀਰਿਅਲ ਤੇ ਵਧੇਰੀਆਂ Lights Rays ਨੂੰ ਟ੍ਰੈਕ ਕਰਕੇ ਜੋ ਕਿ ਇਕੋ ਡਾਇਰੈਕਸ਼ਨ ''ਚ ਵੱਧ ਰਹੀਆਂ ਹੁੰਦੀਆਂ ਹਨ ਉਨ੍ਹਾਂ ਦਾ ਵੀ ਹਿਸਾਬ ਲਗਾ ਲੈਂਦੀ ਹੈ।

ਇਹ ਸਭ ਤਕਨੀਕ ਐਨੀਮੇਟਰਸ ਨੂੰ ਬਿਨਾਂ ਕਿਸੇ ਨਕਲ ਤੋਂ ਆਪਣਾ ਕੰਮ ਕਰਨ ਦਿੰਦੀ ਹੈ, ਜਦ ਉਨ੍ਹਾਂ ਨੇ ਕੋਈ ਬਹੁਤ ਹੀ ਵੱਡਾ ਸੀਨ ਦਿਖਾਉਣਾ ਹੁੰਦਾ ਹੈ ਜਿਵੇਂ ਕਿ BH 6 ''ਚ Picturesque Views Of San Fransokyo ''ਚ ਦਿਖਾਇਆ ਗਿਆ ਹੈ। ਡਿਜ਼ਨੀ ਦਾ ਕਹਿਣਾ ਹੈ ਕਿ ਚਾਹੇ ਇਹ ਸਭ ਅਸਲੀਅਤ ''ਚ ਸਹੀ ਨਾ ਵੀ ਹੋਵੇ ਪਰ ਉਨ੍ਹਾਂ ਦਾ ਸਟੂਡੀਓ ਇਸ ਨੂੰ ਇਕ ਵਾਰ ਤਾਂ ਮੰਨਣ ਲਈ ਮਜਬੂਰ ਕਰ ਦਿੰਦਾ ਹੈ।


Related News