ਇਨ੍ਹਾਂ 5 ਗੱਲਾਂ ਕਰਕੇ ਹੁੰਦਾ ਹੈ ਬੈਟਰੀ ਨੂੰ ਨੁਕਸਾਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
Monday, Aug 03, 2015 - 06:07 PM (IST)
ਨਵੀਂ ਦਿੱਲੀ- ਸਮਾਰਟ ਫੋਨ ਨਾਲ ਜੁੜੀ ਕਈ ਗੱਲਾਂ ਅਜਿਹੀਆਂ ਹੁੰਦਿਆਂ ਹਨ, ਜਿਨ੍ਹਾਂ ਨੂੰ ਯੂਜ਼ਰਜ਼ ਲਈ ਜਾਣਨਾ ਅਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਗੱਲਾਂ ''ਚ ਸਮਾਰਟ ਫੋਨ ਅਤੇ ਉਸ ਦੀ ਐਕਸੈਸਰੀਜ਼ ਦੀ ਲਾਈਫ ਨੂੰ ਵਧਾਉਣ ਲਈ ਕੁਝ ਟਿਪਸ ਹਨ ਅਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਤੁਹਾਡੇ ਸਮਾਰਟਰਫੋਨ ਨੂੰ ਕਿਹੜੀਆਂ ਗੱਲਾਂ ਨਾਲ ਨੁਕਸਾਨ ਪਹੁੰਚ ਰਿਹਾ ਹੈ। ਇਹ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ।
ਫੋਨ ਨੂੰ ਲੈਪਟਾਪ ਨਾਲ ਲਗਾ ਕੇ ਰੱਖਣਾ
ਕਈ ਯੂਜ਼ਰਜ਼ ਆਪਣੇ ਸਮਾਰਟਫੋਨ ਨੂੰ ਹਮੇਸ਼ਾ ਆਪਣੇ ਕੰਪਿਊਟਰ ਜਾਂ ਲੈਪਟਾਪ ਨਾਲ ਕੁਨੈਕਟ ਕਰਕੇ ਰੱਖਦੇ ਹਨ, ਜਿਸ ਕਾਰਨ ਪਾਵਰ ਹਮੇਸ਼ਾ ਬੈਟਰੀ ''ਚ ਜਾਂਦਾ ਰਹਿੰਦਾ ਹੈ ਅਤੇ ਜਿਸ ਕਾਰਨ ਉਸ ਦੀ ਲਾਈਫ ਘੱਟ ਜਾਂਦੀ ਹੈ।
ਵਾਰ-ਵਾਰ ਚਾਰਜਿੰਗ ''ਤੇ ਲਗਾਉਣਾ
ਕਈ ਯੂਜ਼ਰਜ਼ ਆਪਣੇ ਫੋਨ ਦੀ ਬੈਟਰੀ ਦੇ ਥੋੜਾ ਜਿਹਾ ਘੱਟ ਜਾਣ ''ਤੇ ਉਸ ਨੂੰ ਚਾਰਜਿੰਗ ''ਤੇ ਲਗਾ ਦਿੰਦੇ ਹਨ। ਇਸ ਕਰਕੇ ਬੈਟਰੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਸ ਦੀ ਲਾਈਫ ਘੱਟ ਹੋ ਜਾਂਦੀ ਹੈ।
ਫੋਨ ਨੂੰ ਵਾਇਬ੍ਰੇਸ਼ਨ ਮੋਡ ''ਤੇ ਰੱਖਣਾ
ਫੋਨ ਨੂੰ ਸਾਇਲੰਟ ਰੱਖਣ ਲਈ ਕਈ ਯੂਜ਼ਰਸ ਹਮੇਸ਼ਾ ਫੋਨ ਨੂੰ ਫਾਇਬ੍ਰੇਸ਼ਨ ''ਤੇ ਲਗਾ ਕੇ ਰੱਖਦੇ ਹਨ। ਲਗਾਤਾਰ ਵਾਇਬ੍ਰੇਸ਼ਨ ਹੋਣ ਕਾਰਨ ਫੋਨ ਦੀ ਬੈਟਰੀ ਜਲਦੀ ਡਿਸਚਾਰਜ ਹੋ ਜਾਂਦੀ ਹੈ। ਬੈਟਰੀ ਦੀ ਲਾਈਫ ਘੱਟ ਹੋਣ ਦੀ ਇਕ ਵਜ੍ਹਾ ਇਹ ਵੀ ਹੈ।
ਪੂਰੀ ਰਾਤ ਚਾਰਜਿੰਗ ''ਤੇ ਲਗਾਉਣਾ
ਅਜਿਹੇ ਯੂਜ਼ਰਜ਼ ਆਪਣੇ ਫੋਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ, ਜਿਹੜੇ ਪੂਰੀ ਰਾਤ ਆਪਣੇ ਫੋਨ ਨੂੰ ਚਾਰਜਿੰਗ ''ਤੇ ਲਗਾ ਕੇ ਛੱਡ ਦਿੰਦੇ ਹਨ। ਅਜਿਹਾ ਕਰਨ ਨਾਲ ਪਾਵਰ ਲਗਾਤਾਰ ਬੈਟਰੀ ''ਚ ਜਾਂਦਾ ਹੈ ਅਤੇ ਉਸ ਦੀ ਲਾਈਫ ਘੱਟ ਜਾਂਦੀ ਹੈ।
ਜੀ.ਪੀ.ਐਸ ਦਾ ਇਸਤੇਮਾਲ
ਜੀ.ਪੀ.ਐਸ ਦਾ ਇਸਤੇਮਾਲ ਲਗਾਤਾਰ ਕਰਨ ਨਾਲ ਬੈਟਰੀ ਗਰਮ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਆਨ ਲਾਈਨ ਹੋਣ ਦੀ ਵਜ੍ਹਾ ਕਰਕੇ ਬੈਟਰੀ ਡਿਸਚਾਰਜ ਵੀ ਹੁੰਦੀ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਬੈਟਰੀ ''ਤੇ ਅਸਰ ਪੈਂਦਾ ਹੈ।
