ਜਲਦ ਹੀ ਇਨ੍ਹਾਂ ਸਮਾਰਟਫੋਨਸ ''ਚ ਬੰਦ ਹੋ ਜਾਵੇਗਾ ਵਟਸਐਪ

12/09/2019 7:57:21 PM

ਗੈਜੇਟ ਡੈਸਕ—ਵਟਸਐਪ ਯੂਜ਼ਰਸ ਲਈ ਬੁਰੀ ਖਬਰ ਹੈ। ਲੱਖਾਂ ਸਮਾਰਟਫੋਨਸ 'ਚ ਵਟਸਐਪ ਬੰਦ ਹੋਣ ਵਾਲਾ ਹੈ। ਵਟਸਐਪ ਨੇ ਐਲਾਨ ਕੀਤਾ ਹੈ ਕਿ ਮੈਸੇਜਿੰਗ ਐਪ ਜਲਦ ਹੀ ਦੁਨੀਆ ਭਰ ਦੇ ਲੱਖਾਂ ਸਮਾਰਟਫੋਨ 'ਚ ਕੰਮ ਕਰਨਾ ਬੰਦ ਕਰ ਦੇਵੇਗਾ। ਵਟਸਐਪ ਨੇ ਆਪਣੇ ਸਮਾਰਟ ਪੇਜ਼ ਰਾਹੀਂ ਕਨਫਰਮ ਕੀਤਾ ਹੈ ਕਿ ਉਹ 31 ਦਸੰਬਰ 2019 ਨੂੰ ਲੱਖਾਂ ਸਮਾਰਟਫੋਨ 'ਤੇ ਆਪਣਾ ਸਪੋਰਟ ਬੰਦ ਕਰ ਦੇਵੇਗਾ। ਵਟਸਐਪ ਨੇ ਕਿਹਾ ਕਿ ਉਹ 31 ਦਸੰਬਰ 2019 ਤੋਂ ਬਾਅਦ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਕਿਸੇ ਵੀ ਫੋਨ ਨੂੰ ਸਪੋਰਟ ਨਹੀਂ ਕਰੇਗਾ।

1 ਫਰਵਰੀ 2020 ਤੋਂ ਇਨ੍ਹਾਂ ਫੋਨਸ 'ਚ ਵੀ ਨਹੀਂ ਮਿਲੇਗਾ ਸਪੋਰਟ
ਇਸ ਤੋਂ ਇਲਾਵਾ ਆਈ.ਓ.ਐੱਸ.7 ਤੋਂ ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਕਿਸੇ ਵੀ ਆਈਫੋਨ ਅਤੇ ਵਰਜ਼ਨ 2.3.7 ਇੰਸਟਾਲ ਵਾਲੇ ਕਿਸੇ ਵੀ ਐਂਡ੍ਰਾਇਡ ਡਿਵਾਈਸ 'ਤੇ ਵਟਸਐਪ ਦਾ ਸਪੋਰਟ ਨਹੀਂ ਮਿਲੇਗਾ। ਹਾਲਾਂਕਿ ਅਜਿਹੇ ਆਈਫੋਨ ਅਤੇ ਐਂਡ੍ਰਾਇਡ ਫੋਨ 'ਚ ਵਟਸਐਪ ਦਾ ਸਪੋਰਟ 1 ਫਰਵਰੀ 2020 ਤੋਂ ਬਾਅਦ ਬੰਦ ਹੋਵੇਗਾ। ਵਟਸਐਪ ਦਾ ਕਹਿਣਾ ਹੈ ਕਿ ਇਨ੍ਹਾਂ ਪੁਰਾਣੇ ਫੋਨਸ ਨੂੰ ਇਸਤੇਮਾਲ ਕਰਨ ਵਾਲੇ ਲੋਕ ਨਾ ਤਾਂ ਨਵਾਂ ਅਕਾਊਂਟ ਕ੍ਰਿਏਟ ਕਰ ਸਕਣਗੇ ਅਤੇ ਨਾ ਹੀ ਮੌਜੂਦਾ ਅਕਾਊਂਟ ਨੂੰ ਰੀਵੈਰਿਫਾਈ ਕਰ ਸਕਣਗੇ।

ਇਨ੍ਹਾਂ ਸਮਾਰਟਫੋਨਸ 'ਚ ਬੰਦ ਕਰ ਚੁੱਕਿਆ ਹੈ ਸਪੋਰਟ
ਵਟਸਐਪ ਨੇ ਕਟ-ਆਫ ਤਾਰੀਕ ਦਾ ਐਲਾਨ ਕਰਦੇ ਹੋਏ ਬਲਾਗ ਪੋਸਟ 'ਚ ਕਿਹਾ ਕਿ ਅਸੀਂ ਇਨ੍ਹਾਂ ਆਪਰੇਟਿੰਗ ਸਿਸਟਮ ਲਈ ਸਰਗਰਮੀ ਨਾਲ ਡਿਵੈੱਲਪਮੈਂਟ ਨਹੀਂ ਕਰ ਰਹੇ ਹਾਂ। ਅਜਿਹੇ 'ਚ ਸਮਾਰਟਫੋਨ 'ਚ ਕੁਝ ਫੀਚਰਸ ਕਿਸੇ ਵੀ ਵੇਲੇ ਕੰਮ ਕਰਨਾ ਬੰਦ ਕਰ ਸਕਦੇ ਹਨ। ਵਟਸਐਪ ਪੁਰਾਣੇ ਡਿਵਾਈਸ 'ਚ ਲਗਾਤਾਰ ਆਪਣਾ ਸਪੋਰਟ ਬੰਦ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਵਟਸਐਪ ਨੇ 30 ਜੂਨ 2017 ਤੋਂ Nokia Symbian S60 'ਤੇ ਆਪਣਾ ਸਪੋਰਟ ਬੰਦ ਕੀਤਾ ਸੀ। 31 ਦਸੰਬਰ 2017 ਤੋਂ ਬਲੈਕਬੇਰੀ ਓ.ਐੱਸ. ਅਤੇ ਬਲੈਕਬੈਰੀ 10 ਲਈ ਸਪੋਰਟ ਬੰਦ ਕੀਤਾ। ਵਟਸਐਪ ਨੇ 31 ਦਸੰਬਰ ਤੋਂ ਨੋਕੀਆ ਐੱਸ40 ਲਈ ਆਪਣਾ ਸਪੋਰਟ ਬੰਦ ਕੀਤਾ ਸੀ।

ਵਟਸਐਪ ਦਾ ਕਹਿਣਾ ਹੈ ਕਿ ਸਾਡਾ ਪੂਰਾ ਧਿਆਨ ਅਗਲੇ 7 ਸਾਲਾਂ 'ਤੇ ਹੈ, ਅਸੀਂ ਉਨ੍ਹਾਂ ਮੋਬਾਇਲ ਪਲੇਟਫਾਰਮਸ 'ਤੇ ਫੋਕਸ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕ ਇਸਤੇਮਾਲ ਕਰਦੇ ਹਨ। ਜੇਕਰ ਤੁਸੀਂ ਇਨ੍ਹਾਂ ਪ੍ਰਭਾਵਿਤ ਮੋਬਾਇਲ ਡਿਵਾਈਸੇਜ 'ਚੋਂ ਕਿਸੇ ਦਾ ਇਸਤੇਮਾਲ ਕਰਦੇ ਹੋ ਤਾਂ ਸਾਡੀ ਸਲਾਹ ਹੈ ਕਿ ਵਟਸਐਪ ਜਾਰੀ ਰੱਖਣ ਲਈ ਨਵੇਂ ਐਂਡ੍ਰਾਇਡ, ਆਈਫੋਨ ਜਾਂ ਵਿੰਡੋਜ਼ ਫੋਨ ਤੋਂ ਅਪਗ੍ਰੇਡ ਹੋ ਜਾਓ। ਇਨ੍ਹਾਂ ਡਿਵਾਈਸਜ਼ 'ਚ ਸਪੋਰਟ ਬੰਦ ਹੋਣ ਦੀ ਖਬਰ ਅਜਿਹੇ ਸਮੇਂ ਆਈ ਹੈ ਜਦ ਵਟਸਐਪ ਆਪਣਾ ਨਵਾਂ ਫੀਚਰ ਡਾਰਕ ਮੋਡ ਲਿਆਉਣ ਦੇ ਕਰੀਬ ਹੈ।


Karan Kumar

Content Editor

Related News