ਸਿਰਫ ਇਕ ਵੀਡੀਓ ਕਾਲ ਨਾਲ ਹੀ ਡੈਮੇਜ ਹੋ ਸਕਦੈ ਫੋਨ ਦਾ ਪੋਪ-ਅਪ ਸੈਲਫੀ ਕੈਮਰਾ

08/16/2019 10:30:23 AM

ਗੈਜੇਟ ਡੈਸਕ– ਜੇ ਤੁਹਾਡੇ ਕੋਲ ਲੇਟੈਸਟ ਪੋਪ-ਅਪ ਸੈਲਫੀ ਕੈਮਰੇ ਵਾਲਾ ਸਮਾਰਟਫੋਨ ਹੈ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਪੋਪ-ਅਪ ਕੈਮਰੇ ਵਾਲੇ ਫੋਨਸ ਵਿਚ ਅਜਿਹੀ ਖਾਮੀ ਦਾ ਪਤਾ ਲਾਇਆ ਗਿਆ ਹੈ, ਜਿਸ ਨਾਲ ਸਿਰਫ ਇਕ ਵੀਡੀਓ ਕਾਲ ਆਉਣ 'ਤੇ ਤੁਹਾਡੇ ਫੋਨ ਦਾ ਪੋਪ ਸੈਲਫੀ ਕੈਮਰਾ ਖਰਾਬ ਹੋ ਸਕਦਾ ਹੈ।

ਸਮਾਰਟਫੋਨ ਦੀ ਗੱਲ ਕਰੀਏ ਤਾਂ  Realme X, Xiaomi Redmi K20, Redmi K20 Pro, Oppo  Reno 10X, Asus 6Z ਤੇ One Plus 7 Pro ਵਰਗੇ ਸਮਾਰਟਫੋਨਸ ਵਿਚ ਪੋਪ-ਅਪ ਸੈਲਫੀ ਕੈਮਰਾ ਮਿਲਦਾ ਹੈ। ਇਸ ਖਾਮੀ ਕਾਰਨ ਜੇ ਇਨ੍ਹਾਂ ਸਮਾਰਟਫੋਨਸ ਵਿਚ ਵਟਸਐਪ ਜਾਂ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਕਾਲ ਆਉਂਦੀ ਹੈ ਤਾਂ ਸੈਲਫੀ ਕੈਮਰਾ ਜੇਬ ਵਿਚ ਫੋਨ ਹੋਣ ਦੇ ਬਾਵਜੂਦ ਆਪਣੇ-ਆਪ ਪੋਪ-ਅਪ ਹੋ ਕੇ ਬਾਹਰ ਆ ਜਾਂਦਾ ਹੈ, ਭਾਵੇਂ ਯੂਜ਼ਰ ਨੇ ਕਾਲ ਰਿਸੀਵ ਕਰਨੀ ਹੋਵੇ ਜਾਂ ਨਾ।

PunjabKesari

ਸਮੱਸਿਆ ਦਾ ਕਾਰਣ
ਇਹ ਸਮੱਸਿਆ ਵਟਸਐਪ ਤੇ ਇੰਸਟਾਗ੍ਰਾਮ ਦੇ ਵੀਡੀਓ ਕਾਲ ਕਾਰਣ ਸਾਹਮਣੇ ਆ ਰਹੀ ਹੈ। ਇਨ੍ਹਾਂ ਦੋਵਾਂ ਐਪਸ 'ਤੇ ਕਾਲ ਆਉਣ 'ਤੇ ਇਹ ਆਪਣੇ-ਆਪ ਫਰੰਟ ਕੈਮਰਾ ਐਕਟੀਵੇਟ ਕਰ ਦਿੰਦੀਆਂ ਹਨ ਪਰ ਇਸ ਨਾਲ ਤੁਹਾਡੇ ਫੋਨ ਦਾ ਕੈਮਰਾ ਖਰਾਬ ਹੋ ਸਕਦਾ ਹੈ। ਹਾਲਾਂਕਿ ਬਾਕੀ ਮੈਸੇਜਿੰਗ ਐਪਸ ਜਿਵੇਂ ਮੈਸੰਜਰ, ਸਕਾਈਪ ਤੇ ਹੈਂਗਆਊਟ 'ਤੇ ਵੀਡੀਓ ਕਾਲ ਆਉਣ 'ਤੇ ਅਜਿਹਾ ਨਹੀਂ ਹੁੰਦਾ।


Related News