WhatsApp ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ! ਆ ਰਹੇ ਹਨ ਇਹ ਧਾਕੜ ਫੀਚਰਜ਼

Sunday, Jan 18, 2026 - 04:56 PM (IST)

WhatsApp ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ! ਆ ਰਹੇ ਹਨ ਇਹ ਧਾਕੜ ਫੀਚਰਜ਼

ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਕੰਪਨੀ ਆਪਣੇ ਯੂਜ਼ਰਜ਼ ਨੂੰ ਬਿਹਤਰ ਪ੍ਰਾਈਵੇਸੀ ਅਤੇ ਨਵੇਂ ਕੰਟਰੋਲ ਦੇਣ ਲਈ ਨਵੇਂ ਸ਼ਾਨਦਾਰ ਫੀਚਰਜ਼ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਵਿੱਚ ਕਵਰ ਇਮੇਜ ਕੰਟਰੋਲ, ਲਿੰਕ ਪ੍ਰੀਵਿਊ ਅਤੇ ਸਟੇਟਸ ਪ੍ਰਾਈਵੇਸੀ ਵਰਗੇ ਕਈ ਅਹਿਮ ਬਦਲਾਅ ਸ਼ਾਮਲ ਹਨ।

ਵਟਸਐਪ ਫਿਲਹਾਲ ਇਨ੍ਹਾਂ ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ ਅਤੇ ਕੁਝ ਬੀਟਾ ਯੂਜ਼ਰਜ਼ ਨੂੰ ਇਹ ਫੀਚਰਜ਼ ਦਿੱਤੇ ਵੀ ਜਾ ਚੁੱਕੇ ਹਨ। ਜਲਦ ਹੀ ਇਨ੍ਹਾਂ ਨੂੰ ਸਾਰੇ ਐਂਡਰਾਇਡ ਅਤੇ iOS ਯੂਜ਼ਰਸ ਲਈ ਸਟੇਬਲ ਵਰਜ਼ਨ ਵਿੱਚ ਜਾਰੀ ਕਰ ਦਿੱਤਾ ਜਾਵੇਗਾ।

ਆਉਣ ਵਾਲੇ ਮੁੱਖ ਫੀਚਰਜ਼- 

ਕਵਰ ਫੋਟੋ ਪ੍ਰਾਈਵੇਸੀ ਫੀਚਰ

ਵਟਸਐਪ ਦੇ iOS ਬੀਟਾ ਵਰਜ਼ਨ 'ਤੇ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ। ਹੁਣ ਯੂਜ਼ਰਜ਼ ਕੋਲ ਆਪਣੀ ਕਵਰ ਫੋਟੋ 'ਤੇ ਬਿਹਤਰ ਪ੍ਰਾਈਵੇਸੀ ਕੰਟਰੋਲ ਹੋਵੇਗਾ, ਜਿਸ ਨਾਲ ਉਹ ਖੁਦ ਤੈਅ ਕਰ ਸਕਣਗੇ ਕਿ ਉਨ੍ਹਾਂ ਦੀ ਫੋਟੋ ਕੌਣ ਦੇਖ ਸਕਦਾ ਹੈ ਅਤੇ ਕੌਣ ਨਹੀਂ।

ਐਕਿਊਰੇਟ ਸਟਿੱਕਰ ਸਜੈਸ਼ਨ

ਆਈਫੋਨ ਯੂਜ਼ਰਜ਼ ਲਈ ਇਹ ਖਾਸ ਫੀਚਰ ਆ ਰਿਹਾ ਹੈ ਜਿਸ ਵਿੱਚ ਕੋਈ ਵੀ ਇਮੋਜੀ ਟਾਈਪ ਕਰਨ 'ਤੇ ਵਟਸਐਪ ਆਟੋਮੈਟਿਕਲੀ ਉਸ ਨਾਲ ਸਬੰਧਤ ਸਭ ਤੋਂ ਸਹੀ ਸਟਿੱਕਰ ਦਾ ਸੁਝਾਅ ਦੇਣ ਲੱਗੇਗਾ।

ਕਲੀਅਰ ਲਿੰਕ ਪ੍ਰੀਵਿਊ

ਅਕਸਰ ਬਹੁਤ ਲੰਬੇ ਲਿੰਕ ਦੇਖਣ ਵਿੱਚ ਪਰੇਸ਼ਾਨੀ ਪੈਦਾ ਕਰਦੇ ਹਨ। ਹੁਣ ਵਟਸਐਪ ਲਿੰਕ ਦੀ ਸਿਰਫ਼ ਜ਼ਰੂਰੀ ਜਾਣਕਾਰੀ (ਜਿਵੇਂ ਇਮੇਜ ਪ੍ਰੀਵਿਊ ਅਤੇ ਵੈੱਬਸਾਈਟ ਦਾ ਨਾਮ) ਹੀ ਦਿਖਾਏਗਾ। ਜੇਕਰ ਕੋਈ ਯੂਜ਼ਰ ਪੂਰਾ ਲਿੰਕ ਦੇਖਣਾ ਚਾਹੁੰਦਾ ਹੈ, ਤਾਂ ਉਹ ਡੋਮੇਨ ਨੇਮ 'ਤੇ ਟੈਪ ਕਰਕੇ ਹੋਲਡ ਰੱਖ ਸਕਦਾ ਹੈ।

ਸਟੇਟਸ ਪ੍ਰਾਈਵੇਸੀ ਇੰਫੋ

ਕਈ ਐਂਡਰਾਇਡ ਬੀਟਾ ਟੈਸਟਰਾਂ ਨੇ ਦੱਸਿਆ ਹੈ ਕਿ ਹੁਣ ਹਰ ਸਟੇਟਸ ਅਪਡੇਟ 'ਤੇ ਲਾਗੂ ਪ੍ਰਾਈਵੇਸੀ ਸੈਟਿੰਗਜ਼ ਨੂੰ ਦੁਬਾਰਾ ਚੈੱਕ ਕਰਨ ਦਾ ਵਿਕਲਪ ਮਿਲੇਗਾ। ਯੂਜ਼ਰਜ਼ ਇਹ ਦੇਖ ਸਕਣਗੇ ਕਿ ਉਸ ਖਾਸ ਸਟੇਟਸ ਲਈ ਕਿਹੜੀ ਆਡੀਅੰਸ ਸੈਟਿੰਗ ਵਰਤੀ ਗਈ ਹੈ।

ਇਹ ਨਵੇਂ ਫੀਚਰਸ ਨਾ ਸਿਰਫ਼ ਵਟਸਐਪ ਦੀ ਵਰਤੋਂ ਨੂੰ ਆਸਾਨ ਬਣਾਉਣਗੇ, ਸਗੋਂ ਯੂਜ਼ਰਜਜ਼ ਦੀ ਪ੍ਰਾਈਵੇਸੀ ਨੂੰ ਵੀ ਹੋਰ ਮਜ਼ਬੂਤ ਕਰਨਗੇ।


author

Rakesh

Content Editor

Related News