ਹੁਣ Whatsapp ਚੈਟ ਵਿੰਡੋ ''ਚ ਹੀ ਦੇਖ ਸਕੋਗੇ ਯੂਟਿਊਬ ਵੀਡੀਓ, ਜਲਦੀ ਆ ਸਕਦੈ ਨਵਾਂ ਫੀਚਰ

07/17/2017 12:36:23 PM

ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਲਗਾਤਾਰ ਆਪਣੇ ਇੰਸਟੈਂਟ ਮੈਸੇਜਿੰਗ ਐਪ 'ਚ ਨਵੇਂ ਫੀਚਰ ਸ਼ਾਮਲ ਕਰ ਰਹੀ ਹੈ। ਵਟਸਐਪ ਦਾ ਇਰਾਦਾ ਜ਼ਿਆਦਾ ਤੋਂ ਜ਼ਿਆਦਾ ਅਪਡੇਟਿਡ ਅਤੇ ਨਵੇਂ ਫੀਚਰ ਰਾਹੀਂ ਯੂਜ਼ਰ ਅਨੁਭਵ ਨੂੰ ਬਿਹਤਰ ਬਣਾਉਣਾ ਦਾ ਹੈ। ਹਾਲ ਹੀ 'ਚ ਵਟਸਐਪ ਨੇ ਹਰ ਤਰ੍ਹਾਂ ਦੀ ਫਾਇਲ ਸਾਂਝਾ ਕਰਨ ਅਤੇ ਮੀਡੀਆ ਸ਼ੇਅਰਿੰਗ ਬੰਡਲ ਲਈ ਅਪਡੇਟ ਜਾਰੀ ਕੀਤਾ ਸੀ। ਹੁਣ ਖਬਰ ਹੈ ਕਿ ਵਟਸਐਪ 'ਚ ਇਕ ਨਵਾਂ ਫੀਚਰ ਦੇਖਿਆ ਗਿਆ ਹੈ ਜਿਸ ਰਾਹੀਂ ਵਟਸਐਪ ਯੂਜ਼ਰ ਐਪ 'ਚ ਹੀ ਕਿਸੇ ਯੂਟਿਊਬ ਵੀਡੀਓ ਲਿੰਕ ਨੂੰ ਪਲੇ ਕਰ ਸਕਣਗੇ। ਅਜੇ ਵਟਸਐਪ ਇਨ-ਐਪ ਯੂਟਿਊਬ ਵੀਡੀਓ ਪਲੇਬੈਕ ਸਪੋਰਟ ਨਹੀਂ ਕਰਦੀ ਹੈ। 

 

 

WABetaInfo ਨੇ ਵਟਸਐਪ ਦੇ ਆਈ.ਓ.ਐੱਸ. ਬੀਟਾ ਐਪ ਦੇ 2.17.40 ਵਰਜ਼ਨ 'ਤੇ ਇਕ ਨਵੇਂ ਫੀਚਰ ਨੂੰ ਸਭ ਤੋਂ ਪਹਿਲਾਂ ਦੇਖਿਆ। ਖਬਰ ਹੈ ਕਿ ਵਟਸਐਪ ਆਈ.ਓ.ਐੱਸ. ਐਪ 'ਚ ਨਵੇਂ ਯੂਟਿਊਬ ਪਲੇਬੈਕ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਨਵੇਂ ਫੀਚਰ ਦੇ ਨਾਲ ਵਟਸਐਪ 'ਤੇ ਕਿਸੇ ਚੈਟ 'ਚ ਭੇਜੇ ਗਏ ਯੂਟਿਊਬ ਲਿੰਕ ਨੂੰ ਉਸ ਚੈਟ ਵਿੰਡੋ 'ਚ ਪਲੇ ਕੀਤਾ ਜਾ ਸਕੇਗਾ। ਮਤਲਬ ਕਿ ਹੁਣ ਯੂਟਿਊਬ ਐਪ 'ਚ ਲਿੰਕ ਨਹੀਂ ਖੋਲ੍ਹਣਾ ਪਵੇਗਾ। ਵਟਸਐਪ ਯੂਜ਼ਰ ਵਿੰਡੋ ਨੂੰ ਰੀਸਾਈਜ਼ ਕਰ ਸਕਣਗੇ। ਇਸ ਤੋਂ ਇਲਾਵਾ ਇਕ ਅੱਲਗ ਫੁੱਲ-ਸਕਰੀਨ 'ਤੇ ਵੀ ਵੀਡੀਓ ਖੋਲ੍ਹਣ ਦਾ ਵਿਕਲਪ ਹੋਵੇਗਾ ਅਤੇ ਜੇਕਰ ਯੂਜ਼ਰ ਉਸੇ ਚੈਟ ਵਿੰਡੋ 'ਚ ਦੂਜੇ ਮੈਸੇਜ ਦੇਖਣਾ ਚਾਹੁੰਦੇ ਹਨ ਤਾਂ ਸਕਰੀਨ ਨੂੰ ਸਾਈਡ ਕਰ ਸਕਦੇ ਹਨ।

 

ਇਹ ਵੀ ਪੜ੍ਹੋ -  WhatsApp ਐਂਡਰਾਇਡ ਐਪ 'ਚ ਆਇਆ ਨਵਾਂ ਫੀਚਰ, ਹੁਣ ਹਰ ਤਰ੍ਹਾਂ ਦੀ ਫਾਇਲ ਸ਼ੇਅਰ ਕਰਨਾ ਹੋਵੇਗਾ ਆਸਾਨ

 

ਹਾਲਾਂਕਿ, ਵਟਸਐਪ ਯੂਜ਼ਰ ਦੁਆਰਾ ਕਿਸੇ ਹੋਰ ਚੈਟ ਜਾਂ ਐਪ 'ਚ ਸਵਿੱਚ ਕਰਨ 'ਤੇ ਯੂਟਿਊਬ ਵੀਡੀਓ ਪਲੇਬੈਕ ਰੁੱਕ ਜਾਵੇਗਾ। ਇਹ ਫੀਚਰ ਆਈਫੋਨ 6 ਤੋਂ ਉੱਪਰ ਦੇ ਸਾਰੇ ਵੇਰੀਅੰਟ ਨੂੰ ਸਪੋਰਟ ਕਰੇਗਾ। ਅਜੇ ਇਹ ਨਵਾਂ ਫੀਚਰ ਆਈ.ਓ.ਐੱਸ. ਵਟਸਐਪ ਬੀਟਾ ਯੂਜ਼ਰ ਲਈ ਹੀ ਉਪਲੱਬਧ ਹੈ। ਉਮੀਦ ਹੈ ਕਿ ਆਉਣ ਵਾਲੇ ਹਫਤਿਆਂ 'ਚ ਇਹ ਫੀਚਰ ਆਮ ਆਈ.ਓ.ਐੱਸ. ਯੂਜ਼ਰ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜੇ ਨਵੇਂ ਫੀਚਰ ਦੇ ਐਂਡਰਾਇਡ ਅਤੇ ਵਿੰਡੋਜ਼ ਫੋਨ ਯੂਜ਼ਰ ਲਈ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 
ਜੇਕਰ ਵਟਸਐਪ ਦੇ ਇਸ ਨਵੇਂ ਫੀਚਰ ਦੀ ਟੈਸਟਿੰਗ ਸਫਲ ਰਹਿੰਦੀ ਹੈ ਤਾਂ ਇਹ ਜਲਦੀ ਹੀ ਸਾਰੇ ਯੂਜ਼ਰ ਲਈ ਉਪਲੱਬਧ ਹੋਵੇਗਾ। ਵਟਸਐਪ 'ਚ ਆਉਣ ਵਾਲੇ ਯੂਟਿਊਬ ਲਿੰਗ ਨੂੰ ਐਪ ਤੋਂ ਬਾਹਰ ਜਾ ਕੇ ਦੇਖਣਾ, ਯੂਜ਼ਰ ਅਨੁਭਵ ਦੇ ਲਿਹਾਜ਼ ਨਾਲ ਬਹੁਤ ਚੰਗਾ ਨਹੀਂ ਰਹਿੰਦਾ ਹੈ। ਇਸ ਲਈ ਸਾਨੂੰ ਵੀ ਨਵੇਂ ਇਨ-ਐਪ ਯੂਟਿਊਬ ਪਲੇਬੈਕ ਫੀਚਰ ਦੇ ਜਲਦੀ ਆਉਣ ਦਾ ਇੰਤਜ਼ਾਰ ਰਹੇਗਾ।


Related News