ਵਟਸਐਪ ਦੇ ਇਸ ਫੀਚਰ ਨਾਲ ਤੁਹਾਡੀ ਚੈਟ ਹੋਵੇਗੀ ਹੋਰ ਵੀ ਸਕਿਓਰ
Sunday, Sep 25, 2016 - 01:40 PM (IST)

ਜਲੰਧਰ- ਦੁਨੀਆ ਭਰ ''ਚ ਸਭ ਤੋਂ ਮਸ਼ਹੂਰ ਵਾਇਸ ਕਾਲਿੰਗ ਅਤੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਜਲਦੀ ਹੀ ਆਪਣੇ ਯੂਜ਼ਰਸ ਦੀ ਚੈਟਿੰਗ ਦੀ ਸਕਿਓਰਿਟੀ ਲਈ ਪਾਸਵਰਡ ਪ੍ਰੋਟੈਕਸ਼ਨ ਵਾਲਾ ਫੀਚਰ ਲੈ ਕੇ ਆ ਰਿਹਾ ਹੈ। ਵਟਸਐਪ ਇਸ ਫੀਚਰ ''ਚ ਯੂਜ਼ਰਸ ਲਈ 6 ਅੰਕਾਂ ਦਾ ਪਾਸਵਰਡ ਜਾਰੀ ਕਰ ਰਿਹਾ ਹੈ।
ਰਿਪੋਰਟ ਮੁਤਾਬਕ ਯੂਜ਼ਰਸ ਇਸ ਵਟਸਐਪ ਪਾਸਵਰਡ ਦੀ ਮਦਦ ਨਾਲ ਆਪਣੀ ਚੈਟਸ ਨੂੰ ਸਕਿਓਰ ਕਰ ਸਕਣਗੇ। ਹਾਲਾਂਕਿ ਇਸ ਤੋਂ ਪਹਿਲਾਂ ਵਟਸਐਪ ਨੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਵੀ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਕ ਕਦਮ ਅੱਗੇ ਵਧਦੇ ਹੋਏ ਵਟਸਐਪ 6 ਡਿਜਿਟ ਦਾ ਅਜਿਹਾ ਪਾਸਕੋਡ ਦੇਣ ਵਾਲਾ ਫੀਚਰ ਦੇ ਰਹੀ ਹੈ ਜਿਸ ਨੂੰ ਐਂਟਰ ਕੀਤੇ ਬਿਨਾਂ ਤੁਹਾਡਾ ਵਟਸਐਪ ਓਪਨ ਨਹੀਂ ਹੋਵੇਗਾ।
''ਐਂਡ੍ਰਾਇਡ ਅਥਾਰਿਟੀ'' ਤੋਂ ਮਿਲੀ ਜਾਣਕਾਰੀ ਮੁਤਾਬਕ, ਵਟਸਐਪ ਨੇ ਵਾਲੰਟੀਅਰਜ਼ ਨੂੰ ਨਵੇਂ ਯੂਜ਼ਰ ਇੰਟਰਫੇਸ ਅਤੇ ਹੋਰ ਚੀਜ਼ਾਂ ਦੇ ਟ੍ਰਾਂਸਲੇਸ਼ਨ ਲਈ ਜੋ ਟੈਸਕਟ ਭੇਜਿਆ ਸੀ, ਉਸ ਵਿਚ ਪਾਸਕੋਡ ਦਾ ਜ਼ਿਕਰ ਕਈ ਵਾਰ ਹੋਇਆ ਹੈ। ਟ੍ਰਾਂਸਲੇਸ਼ਨ ਟੈਕਸਟ ''ਚ ''Enter the current six-digit passcode'', ''Passcodes don''t match. Try again'' ਅਤੇ ''Enter a recovery email address'' ਵਰਗੀਆਂ ਕੁਝ ਲਾਈਨਾਂ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰਿਕਵਰੀ ਈ-ਮੇਲ ਐਡ੍ਰੈੱਸ ਉਸ ਸਥਿਤੀ ਲਈ ਹੈ ਜਦੋਂ ਯੂਜ਼ਰ 6 ਡਿਜਿਟ ਵਾਲਾ ਪਾਸਵਰਡ ਭੁੱਲ ਗਿਆ ਹੋਵੇ।
ਪਿਛਲੇ ਦਿਨੀਂ ਵਟਸਐਪ ਨੇ ਆਪਣੇ ਐਂਡ੍ਰਾਇਡ ਅਤੇ ਆਈਫੋਨ ਐਪਸ ''ਚ ਮੈਂਸ਼ਨ ਕਰਨ ਦਾ ਫੀਚਰ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਗਰੁੱਪ ''ਚ @ ਸਾਈਨ ਟਾਈਪ ਕਰਨਾ ਹੈ। ਇਸ ਨਾਲ ਵਟਸਐਪ ਖੁਦ ਹੀ ਤੁਹਾਨੂੰ ਗਰੁੱਪ ਦੇ ਮੈਮਰਾਂ ਦਾ ਨਾਂ ਸੁਜੈੱਸਟ ਕਰੇਗਾ। ਅਜੇ ਇਸ ਫੀਚਰ ਨੂੰ ਗਰੁੱਪ ਚੈਟ ''ਚ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।