ਵਟਸਐਪ ਯੂਜ਼ਰਸ ਲਈ ਵੱਡੀ ਖਬਰ, ਮੈਸੇਜ ਫਾਰਵਰਡ ਕਰਨ ਵਾਲੇ ਹੋ ਜਾਣ ਸਾਵਧਾਨ!

02/28/2018 6:22:49 PM

ਜਲੰਧਰ- ਵਟਸਐਪ ਨੇ ਮੈਸੇਜ ਫਾਰਵਰਡ ਕਰਕੇ ਅਫਵਾਹ ਫੈਲਾਉਣ ਵਾਲਿਆਂ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਵਟਸਐਪ 'ਫਾਰਵਰਡ ਮੈਸੇਜ' ਫੀਚਰ ਨੂੰ ਅਪਡੇਟ ਕਰਨ ਜਾ ਰਿਹਾ ਹੈ। ਜੇਕਰ ਕੋਈ ਯੂਜ਼ਰਸ ਇਕ ਹੀ ਮੈਸੇਜ ਨੂੰ ਕਈ ਵੱਖ-ਵੱਖ ਗਰੁੱਪ 'ਚ ਭੇਜੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸਪੈਮ ਮੈਸੇਜ ਹੈ। ਵਟਸਐਪ ਅਜੇ ਇਸ ਫੀਚਰ ਨੂੰ ਬੀਟਾ ਵਰਜਨ 'ਤੇ ਟੈਸਟ ਕਰ ਰਿਹਾ ਹੈ। ਇਹ ਫੀਚਰ ਅਜੇ 2.18.67 ਬੀਟਾ ਵਰਜਨ 'ਤੇ ਉਪਲੱਬਧ ਹੈ। 
ਇਸ ਸਮੇਂ ਵਟਸਐਪ 'ਤੇ ਕਿਸੇ ਮੈਸੇਜ ਨੂੰ 25 ਤੋਂ ਜ਼ਿਆਦਾ ਲੋਕਾਂ ਨੂੰ ਭੇਜ ਸਕਦੇ ਹਨ ਪਰ ਆਉਣ ਵਾਲੇ ਸਮੇਂ 'ਚ ਕਿਸੇ ਮੈਸੇਜ ਨੂੰ 25 ਤੋਂ ਜ਼ਿਆਦਾ ਲੋਕਾਂ ਨੂੰ ਭੇਜਣ 'ਤੇ ਵਟਸਐਪ ਉਸ ਮੈਸੇਜ ਨੂੰ ਸਪੈਮ ਕਰ ਦੇਵੇਗਾ। ਜੇਕਰ ਕੋਈ ਇਕ ਹੀ ਮੈਸੇਜ ਵਾਰ-ਵਾਰ ਫਾਰਵਰਡ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਉਸ ਚੈਟ ਦੇ ਉਪਰ ਆਈਕਨ 'ਤੇ ਦਿਸ ਜਾਵੇਗਾ। 
ਕੁਝ ਯੂਜ਼ਰਸ ਆਪਣੇ ਕਈ ਦੋਸਤਾਂ ਨੂੰ ਕੋਈ ਜੋਕ ਜਾਂ ਚੁਟਕੁਲਾ ਭੇਜਦੇ ਹਨ, ਜਦ ਕਿ ਕੁਝ ਲੋਕ ਅਫਵਾਹ ਫਲੈਉਣ ਲਈ ਕਿਸੇ ਮੈਸੇਜ ਨੂੰ ਫਾਰਵਰਡ ਕਰਦੇ ਹਨ। ਵਟਸਐਪ ਨੇ ਨੇ ਹੁਣ ਅਜਿਹੇ ਲੋਕਾਂ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਵਟਸਐਪ ਇਨ੍ਹਾਂ ਲੋਕਾਂ ਨੂੰ ਅਤੇ ਇਨ੍ਹਾਂ ਦੇ ਮੈਸੇਜ ਨੂੰ ਸਪੈਮ ਕਰ ਦੇਵੇਗਾ।


Related News