ਲੜਕੀਆਂ ਲਈ ਅਸੁਰੱਖਿਅਤ ਹੋਣਗੇ Whatsapp ਦੇ ਇਹ ਨਵੇਂ ਫੀਚਰਜ਼

02/26/2017 11:25:59 AM

ਜਲੰਧਰ- ਦੁਨੀਆ ਦੀ ਦਿੱਗਜ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ ਜੋ ਯੂਜ਼ਰਸ ਦੁਆਰਾ ਕਾਫੀ ਪਸੰਦ ਕੀਤੇ ਜਾਂਦੇ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ''ਚ ਵਟਸਐਪ ਅਜਿਹੇ ਤਿੰਨ ਫੀਚਰ ਲਾਂਚ ਕਰਨ ਵਾਲੀ ਹੈ ਜੋ ਕਾਫੀ ਹੱਦ ਤੱਕ ਲੜਕੀਆਂ ਦੀ ਨਿਜੀ ਜਾਣਕਾਰੀ ਲਈ ਅਸੁਰੱਖਿਅਤ ਸਾਬਤ ਹੋ ਸਕਦੇ ਹਨ ਕਿਉਂਕਿ ਹਾਲ ਹੀ ''ਚ ਵਟਸਐਪ ਦੁਆਰਾ ਲਾਂਚ ਕੀਤੇ ਗਏ ਫੀਚਰ ਦੀ ਨੋਟੀਫਿਕੇਸ਼ਨ ਤੁਹਾਡੇ ਫਰੈਂਡਸ ਨੂੰ ਜਾਂਦੀ ਹੈ ਜਿਸ ਨਾਲ ਕੋਈ ਵੀ ਜਾਣਕਾਰੀ ਲੀਕ ਹੋ ਸਕਦੀ ਹੈ। ਰਿਪੋਰਟ ਮੁਤਾਬਕ ਅਜੇ ਇਨ੍ਹਾਂ ਫੀਚਰਜ਼ ਨੂੰ WABetaInfo ਟੈਸਟ ਕਰ ਰਿਹਾ ਹੈ ਅਤੇ ਜਲਦੀ ਹੀ ਵਟਸਐਪ ਨਾਲ ਜੋੜਿਆ ਵੀ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਫੀਚਰਜ਼ ਬਾਰੇ-
 
ਐਡਿਟ- ਇਸ ਨਵੇਂ ਫੀਚਰਜ਼ ਦੇ ਤਹਿਤ ਵਟਸਐਪ ''ਚ ਹੁਣ ਮੈਸੇਜ ਨੂੰ ਭੇਜਣ ਤੋਂ ਬਾਅਦ ਵੀ ਐਡਿਟ ਕੀਤਾ ਜਾ ਸਕੇਗਾ ਅਤੇ ਇਸ ਆਪਸ਼ਨ ਨਾਲ ਝੂਠ ਬੋਲਣ ਵਾਲਾ ਵਿਅਕਤੀ ਬੜੇ ਆਰਾਮ ਨਾਲ ਤੁਹਾਨੂੰ ਧੋਖਾ ਦੇ ਸਕੇਗਾ। 
 
ਇਕ-ਦੂਜੇ ਨੂੰ ਫਾਲੋ ਕਰਨਾ- ਵਟਸਐਪ ਆਪਣੀ ਐਪ ''ਚ ਫਾਲੋ ਆਪਸ਼ਨ ਨੂੰ ਐਡ ਕਰੇਗਾ ਜਿਸ ਨਾਲ ਲੋਕੇਸ਼ਨ ਦੀ ਜਾਣਕਾਰੀ 1 ਮਿੰਟ, 2 ਮਿੰਟ, 5 ਮਿੰਟ ਜਾਂ ਅਨਿਸ਼ਚਿਤ ਸਮੇਂ ਲਈ ਲਈ ਜਾ ਸਕਦੀ ਹੈ। ਇਸ ਨਾਲ ਨਾ ਚਾਹੁੰਦੇ ਹੋਏ ਵੀ ਤੁਹਾਡੀ ਲੋਕੇਸ਼ਨ ਲੀਕ ਹੋ ਸਕਦੀ ਹੈ। 
 
ਆਪਣੀ ਸਟੋਰੀ ਸ਼ੇਅਰ ਕੋਰ- ਇਸ ਨਵੇਂ ਫੀਚਰ ਨਾਲ ਯੂਜ਼ਰਸ ਆਪਣੀ ਤਸਵੀਰ ਜਾਂ ਵੀਡੀਓ ਕਲਿਪ ਨੂੰ ਅਪਲੋਡ ਕਰ ਸਕਦੇ ਹੋ ਜੋ ਅਗਲੇ 24 ਘੰਟਿਆਂ ਤੱਕ ਨਜ਼ਰ ਆਏਗੀ ਜਿਸ ਨੂੰ ਕੋਈ ਵੀ ਦੇਖ ਸਕਦਾ ਹੈ ਅਤੇ ਅੱਗੇ ਸ਼ੇਅਰ ਕਰ ਸਕਦਾ ਹੈ। 

Related News