ਸੈਮਸੰਗ ਫੋਨ ਲਈ ਵਟਸਐਪ ਨੇ ਜਾਰੀ ਕੀਤਾ ਸਪੈਸ਼ਲ ਫੀਚਰ, ਇੰਝ ਕਰੋ ਇਸਤੇਮਾਲ

Saturday, Sep 04, 2021 - 12:28 PM (IST)

ਸੈਮਸੰਗ ਫੋਨ ਲਈ ਵਟਸਐਪ ਨੇ ਜਾਰੀ ਕੀਤਾ ਸਪੈਸ਼ਲ ਫੀਚਰ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ– ਕੁਝ ਸਾਲ ਪਹਿਲਾਂ ਜੀਓ ਫੋਨ ਲਈ ਕਾਈ-ਓ.ਐੱਸ. ਨੂੰ ਖਾਸਤੌਰ ’ਤੇ ਤਿਆਰ ਕੀਤਾ ਗਿਆ ਸੀ ਤਾਂ ਤਹਿਲਕਾ ਮਚ ਗਿਆ ਸੀ ਕਿ ਇਕ ਫੋਨ ਲਈ ਸਪੈਸ਼ਲ ਆਪਰੇਟਿੰਗ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ ਹੁਣ ਵਟਸਐਪ ਨੇ ਸੈਮਸੰਗ ਦੇ ਸਮਾਰਟਫੋਨਾਂ ਲਈ ਖਾਸਤੌਰ ’ਤੇ ਇਕ ਸਪੈਸ਼ਲ ਫੀਚਰ ਪੇਸ਼ ਕੀਤਾ ਹੈ। ਵਟਸਐਪ ਦਾ ਇਹ ਨਵਾਂ ਫੀਚਰ ਵਟਸਐਪ ਅਕਾਊਂਟ ਨੂੰ ਐਂਡਰਾਇਡ ਤੋਂ ਆਈ.ਓ.ਐੱਸ. ’ਚ ਸ਼ਿਫਟ ਕਰਨ ’ਚ ਮਦਦ ਕਰੇਗਾ। ਇਸ ਵਿਚ ਡਾਟਾ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਪੂਰਾ ਡਾਟਾ ਆਈਫੋਨ ’ਚ ਟ੍ਰਾਂਸਫਰ ਹੋ ਜਾਵੇਗਾ।

ਇਹ ਵੀ ਪੜ੍ਹੋ– WhatsApp ਨੇ 30 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਕਾਰਨ

PunjabKesari

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

ਵਟਸਐਪ ਡਾਟਾ ਟ੍ਰਾਂਸਫਰ ਕਰਨ ਦਾ ਤਰੀਕਾ
- ਆਪਣੇ ਸੈਮਸੰਗ ਫੋਨ ਨੂੰ ਆਨ ਕਰੋ ਅਤੇ ਡਾਟਾ ਟ੍ਰਾਂਸਫਰ ਦਾ ਨੋਟੀਫਿਕੇਸ਼ਨ ਆਉਣ ’ਤੇ ਇਕ ਕੇਬਲ ਰਾਹੀਂ ਆਈਫੋਨ ਨਾਲ ਕੁਨੈਕਟ ਕਰੋ।
- ਸੈਮਸੰਗ ਸਮਾਰਟ ਸਵਿੱਚ ਐਪ ਨੂੰ ਆਨ ਕਰੋ ਅਤੇ ਨਿਰਦੇਸ਼ਾਂ ਦਾ ਪਲਨ ਕਰੋ।
- ਹੁਣ ਸਾਹਮਣੇ ਆਏ QR ਕੋਡ ਨੂੰ ਸਕੈਨ ਕਰੋ।
- ਹੁਣ ਆਈਫੋਨ ’ਚ ਦਿਸ ਰਹੇ ‘ਸਟਾਰਟ’ ਬਟਨ ’ਤੇ ਕਲਿੱਕ ਕਰੋ।
- ਹੁਣ ਨਵੀਂ ਡਿਵਾਈਸ ’ਚ ਪੁਰਾਣੇ ਨੰਬਰ ਨਾਲ ਵਟਸਐਪ ਲਾਗ-ਇਨ ਕਰੋ।
- ਹੁਣ ‘ਇੰਪੋਰਟ’ ਦੇ ਆਪਸ਼ਨ ’ਤੇ ਕਲਿੱਕ ਕਰੋ।
- ਥੋੜ੍ਹੀ ਦੇਰ ’ਚ ਤੁਹਾਡਾ ਪੂਰਾ ਡਾਟਾ ਆਈਫੋਨ ਤੋਂ ਸੈਮਸੰਗ ਦੇ ਸਮਾਰਟਫੋਨ ਅਤੇ ਸੈਮਸੰਗ ਦੇ ਸਮਾਰਟਫੋਨ ਤੋਂ ਆਈਫੋਨ ’ਚ ਟ੍ਰਾਂਸਫਰ ਹੋ ਜਾਵੇਗਾ। 

ਵਟਸਐਪ ਦੀ ਇਹ ਨਵੀਂ ਅਪਡੇਟ ਫਿਲਹਾਲ ਸੈਮਸੰਗ ਦੇ ਫੋਨ ਲਈ ਹੀ ਜਾਰੀ ਕੀਤੀ ਜਾ ਰਹੀ ਹੈ। ਸੈਮਸੰਗ ਨੇ ਇਸ ਫੀਚਰ ਦੀ ਪਹਿਲੀ ਝਲਕ ਹਾਲ ਹੀ ’ਚ ਗਲੈਕਸੀ ਫੋਨ ਦੇ ਲਾਂਚਿੰਗ ਈਵੈਂਟ ’ਚ ਵਿਖਾਈ ਸੀ, ਹਾਲਾਂਕਿ, ਜਲਦ ਹੀ ਇਸ ਨੂੰ ਹੋਰ ਕੰਪਨੀਆਂ ਦੇ ਐਂਡਰਾਇਡ ਫੋਨਾਂ ਲਈ ਵੀ ਜਾਰੀ ਕੀਤਾ ਜਾਵੇਗਾ।

 ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ


author

Rakesh

Content Editor

Related News