ਵਟਸਐਪ ਨੇ ਯੂਜ਼ਰਸ ਲਈ ਜਾਰੀ ਕੀਤਾ ਇਹ ਫੀਚਰ

12/27/2019 1:32:31 AM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ ਲਈ ਲੰਬੇ ਸਮੇਂ ਤੋਂ ਚਰਚਾ 'ਚ ਬਣੇ ਡਾਰਕ ਮੋਡ ਫੀਚਰ ਨੂੰ ਬੀਟਾ ਵਰਜ਼ਨ 'ਤੇ ਲਾਂਚ ਕਰ ਦਿੱਤਾ ਹੈ। ਫਿਲਹਾਲ ਇਸ ਫੀਚਰ ਨੂੰ ਕੁਝ ਚੁਨਿੰਦਾ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਵਟਸਐਪ ਬੀਟਾ ਅਪਡੇਟਸ ਨੂੰ ਟਰੈਕ ਕਰਨ ਵਾਲੀ ਵੈੱਬਸਾਈਟ WABetaInfo ਮੁਤਾਬਕ ਵਟਸਐਪ ਹੁਣ ਡਾਰਕ ਮੋਡ ਫੀਚਰ ਨੂੰ ਜਲਦ ਤੋਂ ਜਲਦ ਸਾਰੇ ਯੂਜ਼ਰਸ ਤਕ ਪਹੁੰਚਾਉਣ ਦੀ ਤਿਆਰੀ 'ਚ ਜੁੱਟ ਚੁੱਕਿਆ ਹੈ। ਦੱਸ ਦੇਈਏ ਕਿ ਡਾਰਕ ਮੋਡ ਫੀਚਰ ਨੂੰ ਐਂਡ੍ਰਾਇਡ ਬੀਟਾ ਵਰਜ਼ਨ 'ਤੇ ਕੁਝ ਦਿਨ ਪਹਿਲਾਂ ਹੀ ਉਪਲੱਬਧ ਕਰਵਾ ਦਿੱਤਾ ਗਿਆ ਸੀ।

ਟੈਸਟਿੰਗ ਲਈ ਰੋਲਆਊਟ ਹੋ ਰਿਹਾ ਡਾਰਕ ਮੋਡ
ਵਟਸਐਪ ਡਾਰਕ ਮੋਡ ਅਜੇ ਕੁਝ ਚੁਨਿੰਦਾ ਯੂਜ਼ਰਸ ਨੂੰ ਹੀ ਦਿੱਤਾ ਜਾ ਰਿਹਾ ਹੈ। ਕੰਪਨੀ ਇਸ ਦੇ ਲਈ ਫਾਈਨਲ ਰੋਲਆਊਟ ਤੋਂ ਪਹਿਲਾਂ ਇਸ ਦੀ ਪੂਰੀ ਤਰ੍ਹਾਂ ਟੈਸਟਿੰਗ ਕਰਨਾ ਚਾਹ ਰਹੀ ਹੈ ਤਾਂ ਕਿ ਇਸ 'ਚ ਜੇਕਰ ਕੋਈ ਖਾਮੀ ਹੈ ਤਾਂ ਉਸ ਨੂੰ ਠੀਕ ਕੀਤਾ ਜਾ ਸਕੇ। ਡਾਰਕ ਮੋਡ ਦੀ ਸਟੇਬਲ ਅਪਡੇਟ ਕਦੋਂ ਤਕ ਰਿਲੀਜ਼ ਹੋਵੇਗੀ ਇਸ ਦੇ ਬਾਰੇ 'ਚ ਅਜੇ ਕੋਈ ਆਫੀਅਸ਼ਲ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਆਈ.ਓ.ਐੱਸ. ਲਈ ਡਿਵੈੱਲਪ ਹੋ ਰਿਹਾ ਫੀਚਰ
ਆਈ.ਓ.ਐੱਸ. ਦੀ ਗੱਲ ਕਰੀਏ ਤਾਂ ਇਸ ਦੇ ਲਈ ਜਲਦ ਹੀ ਡਾਰਕ ਥੀਮ ਆਉਣ ਵਾਲਾ ਹੈ। ਇਸ ਨਾਲ ਜੁੜੇ ਇਕ ਟਵਿਟ 'ਚ ਕਿਹਾ ਗਿਆ ਹੈ ਕਿ ਆਈ.ਓ.ਐੱਸ. ਲਈ ਡਾਰਕ ਮੋਡ ਹੌਲੀ-ਹੌਲੀ ਰੋਲਆਊਟ ਹੋਵੇਗਾ। ਹਾਲਾਂਕਿ ਇਹ ਅਜੇ ਡਿਵੈੱਲਪਿੰਗ ਫੇਜ਼ 'ਚ ਹੈ ਅਤੇ ਅਨਸਟੇਬਲ ਹੈ। WABetaInfo ਨੇ ਆਪਣੇ ਟਵਿਟ 'ਚ ਆਈ.ਓ.ਐੱਸ. ਡਾਰਕ ਥੀਮ ਦਾ ਜ਼ਿਕਰ ਕਰਕੇ ਹੋਏ ਇਸ 'ਚ ਸੁਧਾਰ ਦੀ ਗੱਲ ਕੀਤੀ ਹੈ।

ਕੁਝ ਆਪਸ਼ਨਸ 'ਚ ਦਿਖ ਰਿਹਾ ਡਾਰਕ ਮੋਡ
ਇਸ ਦੇ ਬਾਰੇ 'ਚ WABetaInfo ਨੇ ਕਿਹਾ ਕਿ ਵਟਸਐਪ ਇਨ੍ਹਾਂ ਖਾਮੀਆਂ ਨੂੰ 15 ਮਿੰਟ 'ਚ ਠੀਕ ਕਰ ਸਕਦਾ ਹੈ ਪਰ ਇਹ ਕਦੋਂ ਤਕ ਪੇਸ਼ ਕੀਤਾ ਜਾਵੇਗਾ ਇਸ ਦੇ ਬਾਰੇ 'ਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। WABetaInfo ਨੇ ਆਪਣੇ ਬਲਾਗ 'ਚ ਇਹ ਵੀ ਕਿਹਾ ਹੈ ਕਿ ਵਟਸਐਪ 'ਚ ਕੀਤੇ ਨਾਲ ਕੀਤੇ ਡਾਰਕ ਮੋਡ ਦਿਖਣ ਵੀ ਲੱਗਿਆ ਹੈ। ਬਲਾਗ ਮੁਤਾਬਕ ਜਦ ਵੀ ਯੂਜ਼ਰ ਕੈਮਰਾ ਰੋਲ ਤੋਂ ਕਿਸੇ ਫੋਟੋ ਨੂੰ ਵਟਸਐਪ 'ਚ ਸ਼ੇਅਰ ਕਰਦੇ ਹਨ ਤਾਂ ਉਨ੍ਹਾਂ ਨੂੰ ਡਾਰਕ ਮੋਡ ਦਿਖ ਰਿਹਾ ਹੈ।

ਆਉਣ ਵਾਲਾ ਡਿਲੀਟ ਮੈਸੇਜ ਫੀਚਰ
ਡਾਰਕ ਮੋਡ ਤੋਂ ਇਲਾਵਾ ਯੂਜ਼ਰਸ ਨੂੰ ਵਟਸਐਪ ਦੇ ਡਿਲੀਟ ਮੈਸੇਜ ਦਾ ਵੀ ਬੇਸਬ੍ਰੀ ਨਾਲ ਇੰਤਜ਼ਾਰ ਹੈ। ਡਿਲੀਟ ਮੈਸੇਜ ਫੀਚਰ ਦੀ ਖਾਸੀਅਤ ਹੈ ਕਿ ਯੂਜ਼ਰ ਆਪਣੇ ਦੁਆਰਾ ਭੇਜੇ ਜਾਣ ਵਾਲੇ ਮੈਸੇਜ ਦੇ ਆਟੋਮੈਟਿਕਲੀ ਡਿਲੀਟ ਹੋਣ ਦਾ ਸਮਾਂ ਤੈਅ ਕਰ ਸਕਣਗੇ। ਸ਼ੁਰੂਆਤ 'ਚ ਕੰਪਨੀ ਇਸ ਫੀਚਰ ਨੂੰ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।


Karan Kumar

Content Editor

Related News