Whatsapp ’ਚ ਆਇਆ ਨਵਾਂ ਫੀਚਰ, ਆਪਣੇ ਆਪ ਡਿਲੀਟ ਹੋਣਗੇ ਮੈਸੇਜ

12/27/2019 5:14:07 PM

ਗੈਜੇਟ ਡੈਸਕ– ਵਟਸਐਪ ਨੇ ਯੂਜ਼ਰਜ਼ ਲਈ ਇਕ ਨਵਾਂ ਫੀਚਰ ਰੋਲ ਆਊਟ ਕੀਤਾ ਹੈ। ਰੋਲ ਆਊਟ ਹੋ ਰਹੇ ਇਸ ਫੀਚਰ ਦਾ ਨਾਂ Dissapearing Message ਹੈ। ਹਾਲਾਂਕਿ, ਕੰਪਨੀ ਨੇ ਇਸ ਫੀਚਰ ਦਾ ਨਾਂ ਬਦਲ ਕੇ ਹੁਣ ਡਿਲੀਟ ਮੈਸੇਜ ਕਰ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਇਸ ਫੀਚਰ ਦੀ ਚਰਚਾ ਹੋ ਰਹੀ ਸੀ। ਫੀਚਰ ਦੀ ਖਾਸ ਗੱਲ ਹੈ ਕਿ ਯੂਜ਼ਰ ਇਸ ਦੀ ਮਦਦ ਨਾਲ ਸੈੱਟ ਕੀਤੇ ਗਏ ਟਾਈਮ ’ਤੇ ਮੈਸੇਜ ਨੂੰ ਆਟੋਮੈਟਿਕਲੀ ਡਿਲੀਟ ਕਰ ਸਕਦੇ ਹਨ। 

ਕਲੀਨਿੰਗ ਟੂਲ ਦੇ ਤੌਰ ’ਤੇ ਹੋ ਰਿਹਾ ਡਿਵੈੱਲਪ
ਇਸ ਅਪਡੇਟ ਨੂੰ ਅਜੇ ਐਂਡਰਾਇਡ ਬੀਟਾ ਵਰਜ਼ਨ ’ਤੇ ਉਪਲੱਬਧ ਕਰਵਾਇਆ ਗਿਆ ਹੈ। ਐਂਡਰਾਇਡ ਦੇ ਨਾਲ ਵਟਸਐਪ ਦਾ ਡਿਲੀਟ ਮੈਸੇਜ ਫੀਚਰ iOS ਬੀਟਾ ਵਰਜ਼ਨ ’ਤੇ ਵੀ ਦਿੱਤਾ ਜਾ ਰਿਹਾ ਹੈ। ਇਸ ਫੀਚਰ ਦੀ ਇਕ ਹੋਰ ਖਾਸ ਗੱਲ ਹੈ ਕਿ ਕੰਪਨੀ ਇਸ ਨੂੰ ਇਕ ਕਲੀਨਿੰਗ ਟੂਲ ਦੇ ਤੌਰ ’ਤੇ ਡਿਵੈੱਲਪ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਗਰੁੱਪ ਐਡਮਿਨ ਸਮੇਂ-ਸਮੇਂ ’ਤੇ ਗਰੁੱਪ ਚੈਟਸ ਨੂੰ ਆਟੋਮੈਟਿਕਲੀ ਡਿਲੀਟ ਕਰ ਕੇ ਸਟੋਰੇਜ ਨੂੰ ਬਿਹਤਰ ਢੰਗ ਨਾਲ ਮੈਨੇਜ ਕਰ ਸਕਣਗੇ। 

PunjabKesari

ਗਰੁੱਪ ਚੈਟਸ ਲਈ ਹੋ ਰਿਹਾ ਰੋਲ ਆਊਟ
WABetaInfo ਨੇ ਇਸ ਨਵੇਂ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ’ਚ ਵਟਸਐਪ ਦੇ ਬੀਟਾ ਵਰਜ਼ਨ ’ਤੇ ਸਪਾਟ ਕੀਤਾ ਹੈ। WABetaInfo ਮੁਤਾਬਕ, ਇਸ ਫੀਚਰ ਦੇ ਆਉਣ ਨਾਲ ਯੂਜ਼ਰ ਹੁਣ ਇਹ ਤੈਅ ਕਰ ਸਕਣਗੇ ਕਿ ਡਿਲੀਟ ਹੋਣ ਤੋਂ ਪਹਿਲਾਂ ਕੋਈ ਮੈਸੇਜ ਕਦੋਂ ਤਕ ਚੈਟ ’ਚ ਮੌਜੂਦ ਰਹੇਗਾ। ਅਜੇ ਇਹ ਫੀਚਰ ਸਿਰਫ ਵਟਸਐਪ ਗਰੁੱਪ ਚੈਟਸ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇੰਡੀਵਿਜ਼ੁਅਲ ਚੈਟਸ ਲਈ ਇਹ ਫੀਚਰ ਜਲਦ ਹੀ ਰੋਲ ਆਊਟ ਕੀਤਾ ਜਾ ਸਕਦਾ ਹੈ। 

PunjabKesari

ਗਰੁੱਪ ਐਡਮਿਨ ਕਰ ਸਕਦੇ ਹਨ ਇਸਤੇਮਾਲ
iOS ’ਤੇ ਇਹ ਅਪਡੇਟ 2.20.10.23 ਵਰਜ਼ਨ ਨੰਬਰ ਨਾਲ ਮਿਲ ਰਿਹਾ ਹੈ। ਉਥੇ ਹੀ ਐਂਡਰਾਇਡ ਲਈ ਇਹ ਵਰਜ਼ਨ ਨੰਬਰ 2.19.275 ਨਾਲ ਰੋਲ ਆਊਟ ਹੋਇਆ ਹੈ। WABetaInfo ਨੇ ਦੱਸਿਆ ਕਿ ਇਸ ਫੀਚਰ ਨੂੰ ਅਜੇ ਸਿਰਫ ਗਰੁੱਪ ਐਡਮਿਨਸ ਹੀ ਇਸਤੇਮਾਲ ਕਰ ਸਕਦੇ ਹਨ ਅਤੇ ਕਿਸੇ ਮੈਸੇਜ ਦੇ ਖੁਦ ਡਿਲੀਟ ਹੋਣ ਦਾ ਸਮਾਂ ਤੈਅ ਕਰ ਸਕਦੇ ਹਨ। ਮੈਸੇਜ ਡਿਲੀਟ ਹੋਣ ਲਈ ਇਸ ਫੀਚਰ ’ਚ ਇਕ ਘੰਟਾ, ਇਕ ਦਿਨ, ਇਕ ਹਫਤਾ, ਇਕ ਮਹੀਨਾ ਅਤੇ ਇਕ ਸਾਲ ਦਾ ਆਪਸ਼ਨ ਮਿਲਦਾ ਹੈ। 


Related News