ਵਟਸਐਪ ਨੂੰ ਲੈ ਡੁੱਬੀ ਨਵੀਂ ਪਾਲਿਸੀ! ਸਿਗਨਲ ਤੇ ਟੈਲੀਗ੍ਰਾਮ ਨੂੰ ਹੋਇਆ ਫਾਇਦਾ

Monday, May 17, 2021 - 05:53 PM (IST)

ਗੈਜੇਟ ਡੈਸਕ– ਵਟਸਐਪ ਦੇ ਵਿਰੋਧੀ ਐਪਸ ਸਿਗਨਲ ਅਤੇ ਟੈਲੀਗ੍ਰਾਮ ਦੇ ਡਾਊਨਲੋਡਸ ’ਚ ਕਰੀਬ 1200 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨਾ ਸਵਿਕਾਰ ਕਰਨ ਦੇ ਚਲਦੇ ਕਿਹਾ ਸੀ ਕਿ ਯੂਜ਼ਰਸ ਨੂੰ ਆਪਣਾ ਅਕਾਊਂਟ ਡਿਲੀਟ ਕਰਨਾ ਹੋਵੇਗਾ। ਇਸ ਤੋਂ ਬਾਅਦ ਦੇਸ਼ ਭਰ ’ਚ ਡਾਟਾ ਸੁਰੱਖਿਆ ਨੂੰ ਲੈ ਕੇ ਕੈਂਪੇਨ ਚੱਲੀ ਅਤੇ ਇਸ ਦਾ ਫਾਇਦਾ ਦੂਜੇ ਮੈਸੇਜਿੰਗ ਪਲੇਟਫਾਰਮ ਜਿਵੇਂ- ਸਿਗਨਲ ਅਤੇ ਟੈਲਗ੍ਰਾਮ ਐਪਸ ਨੂੰ ਮਿਲਿਆ। ਇਹ ਦੋਵੇਂ ਐਪਸ ਹੀ ਸੁਰੱਖਿਆ ਦੇ ਮਾਮਲੇ ’ਚ ਬਿਹਤਰ ਫੀਚਰਜ਼ ਮੁਹੱਈਆ ਕਰਵਾਉਂਦੇ ਹਨ। 

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ

ਹੁਣ ਇਕ ਨਵੀਂ ਰਿਪੋਰਟ ’ਚ ਪਤਾ ਲੱਗਾ ਹੈ ਕਿ ਟੈਲੀਗ੍ਰਾਮ ਅਤੇ ਸਿਗਨਲ ਨੇ ਡਾਊਨਲੋਡਸ ਦੇ ਮਾਮਲੇ ’ਚ 1200 ਫੀਸਦੀ ਦਾ ਵਾਧਾ ਦਰਜ਼ ਕੀਤਾ ਹੈ। ਵਟਸਐਪ ਯੂਜ਼ਰਸ ਲਈ 15 ਮਈ ਨੂੰ ਡੈੱਡਲਾਈਨ ਖ਼ਤਮ ਹੋਣ ਤੋਂ ਬਿਲਕੁਲ ਪਹਿਲਾਂ ਇਨ੍ਹਾਂ ਦੋਵਾਂ ਐਪਸ ਨੂੰ ਇਕ ਵਾਰ ਫਿਰ ਫਾਇਦਾ ਹੋਇਆ ਹੈ। ਅਜਿਹਾ ਲਗਦਾ ਹੈ ਕਿ ਜਨਵਰੀ ’ਚ ਲੋਕਾਂ ’ਚ ਵਟਸਐਪ ਲਈ ਵਧੇ ਗੁੱਸੇ ਤੋਂ ਬਾਅਦ ਇਨ੍ਹਾਂ ਦੋਵਾਂ ਪਲੇਟਫਾਰਮਾਂ ਨੂੰ ਖ਼ਾਸਾ ਫਾਇਦਾ ਮਿਲਿਆ ਹੈ। ਮੋਬਾਇਲ ਐਪਲੀਕੇਸ਼ਨ ਵਿਸ਼ਲੇਸ਼ਕ ਫਰਮ ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ, ਟੈਲੀਗ੍ਰਾਮ ਅਤੇ ਸਿਗਨਲ ਦੋਵਾਂ ਦੇ ਡਾਊਨਲੋਡ ’ਚ ਜਨਵਰੀ ’ਚ ਭਾਰੀ ਵਾਧਾ ਵੇਖਿਆ ਗਿਆ। ਜਨਵਰੀ ’ਚ ਹੀ ਵਟਸਐਪ ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਐਲਾਨ ਕੀਤਾ ਸੀ ਜਿਸ ਨਾਲ ਫੇਸਬੁੱਕ ਨੂੰ ਵਟਸਐਪ ਯੂਜ਼ਰਸ ਦਾ ਡਾਟਾ ਐਕਸੈਸ ਕਰਨ ਦੀ ਮਨਜ਼ੂਰੀ ਮਿਲ ਜਾਵੇਗੀ। ਦੱਸ ਦੇਈਏ ਕਿ ਇਸ ਨਵੀਂ ਪਾਲਿਸੀ ਨੂੰ ਸਭ ਤੋਂ ਪਹਿਲਾਂ 8 ਫਰਵਰੀ ਨੂੰ ਲਾਗੂ ਕੀਤਾ ਜਾਣਾ ਸੀ ਪਰ ਸਖ਼ਤ ਆਲੋਚਨਾ ਦੇ ਚਲਦੇ ਕੰਪਨੀ ਨੇ ਡੈੱਡਲਾਈਨ 15 ਮਈ ਕਰ ਦਿੱਤੀ ਸੀ। 

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਕਰੀਬ 1200 ਫੀਸਦੀ ਦਾ ਵਾਧਾ
ਰਿਪੋਰਟ ਮੁਤਾਬਕ, 2021 ਦੇ ਪਹਿਲੇ ਚਾਰ ਮਹੀਨਿਆਂ ’ਚ ਸਿਗਨਲ ਨੇ ਪਿਛਲੇ ਸਾਲ ਦੇ ਮੁਕਾਬਲੇ ਕੁਲ 1,192 ਫੀਸਦੀ ਦੀ ਗ੍ਰੋਥ ਹਾਸਲ ਕੀਤੀ। ਐਪ ਦੇ ਡਾਊਨਲੋਡ ਦੀ ਗਿਣਤੀ ਦੁਨੀਆ ਭਰ ’ਚ 64.4 ਮਿਲੀਅਨ ਹੋ ਗਈ। ਉਥੇ ਹੀ ਗੱਲ ਕਰੀਏ ਟੈਲੀਗ੍ਰਾਮ ਦੀ ਤਾਂ ਐਪ ਨੇ ਪਿਛਲੇ ਸਾਲ ਦੇ ਮੁਕਾਬਲੇ 98 ਫੀਸਦੀ ਦਾ ਵਾਧਾ ਕੀਤਾ। ਉਥੇ ਹੀ ਵਿਰੋਧੀ ਵਟਸਐਪ ਨੇ ਪਿਛਲੇ ਸਾਲ ਦੇ ਮੁਕਾਬਲੇ 43 ਫੀਸਦੀ ਦੀ ਗਿਰਾਵਟ ਵੇਖੀ ਅਤੇ ਇਸ ਦੇ ਡਾਊਨਲੋਡ ਦੀ ਗਿਣਤੀ ਇਸ ਦੌਰਾਨ 172.3 ਮਿਲੀਅਨ ਰਹਿ ਗਈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

ਸਿਗਨਲ ਨੂੰ ਜਨਵਰੀ ’ਚ ਕੁਲ 50.6 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਤਾਂ ਪਿਛਲੇ ਸਾਲ ਦੇ ਮੁਕਾਬਲੇ 5,001 ਫੀਸਦੀ ਜ਼ਿਆਦਾ ਹੈ। 2020 ਜਨਵਰੀ ’ਚ ਐਪ ਨੂੰ ਕੁਲ 9,92,000 ਵਾਰ ਡਾਊਨਲੋਡ ਕੀਤਾ ਗਿਆ ਸੀ। ਕੰਪਨੀ ਦੇ ਬਿਆਨ ਮੁਤਾਬਕ, ਇਸ ਤੋਂ ਬਾਅਦ ਕੰਪਨੀ ਦੇ ਡਾਊਨਲੋਡਸ ਹਰ ਮਹੀਨੇ ਘੱਟ ਹੋਏ ਪਰ ਐਪ ਨੇ ਹਰ ਮਹੀਨੇ ਸਾਲ-ਬਰ-ਸਾਲ ਗ੍ਰੋਥ ਬਰਕਾਰ ਰੱਖੀ। 2021 ’ਚ ਹਰ ਮਹੀਨੇ 2.8 ਮਿਲੀਅਨ ਵਾਰ ਡਾਉਨਲੋਡ ਕੀਤਾ ਗਿਆ ਜਦਕਿ 2020 ’ਚ ਇਹ ਗਿਣਤੀ 1.3 ਮਿਲੀਅਨ ਸੀ। 

ਇਹ ਵੀ ਪੜ੍ਹੋ– ਭਾਰਤ ’ਚ ਇਹ ਹਨ 5 ਸਭ ਤੋਂ ਸਸਤੇ 5ਜੀ ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਇਸੇ ਤਰ੍ਹਾਂ ਟੈਲੀਗ੍ਰਾਮ ਦੀ ਗੱਲ ਕਰੀਏ ਤਾਂ ਪਿਛਲੇ ਸਾਲ 16.6 ਮਿਲੀਅਨ ਦੇ ਮੁਕਾਬਲੇ ਇਸ ਸਾਲ ਡਾਊਨਲੋਡ ਦਾ ਅੰਕੜਾ ਵਧ ਕੇ 63.5 ਮਿਲੀਅਨ ਹੋ ਗਿਆ ਯਾਨੀ ਕੁਲ 283 ਫੀਸਦੀ ਦੀ ਗ੍ਰੋਥ ਹੋਈ। ਅਪ੍ਰੈਲ ’ਚ 3 ਫੀਸਦੀ ਦੀ ਗਿਰਾਵਟ ਹੋਈ ਅਤੇ 2020 ’ਚ 27 ਮਿਲੀਅਨ ਦੇ ਮੁਕਾਬਲੇ ’ਚ ਡਾਊਨਲੋਡ 26.2 ਮਿਲੀਅਨ ਰਹੇ।

ਇਹ ਵੀ ਪੜ੍ਹੋ–  ਸ਼ਾਓਮੀ ਨੇ ਲਾਂਚ ਕੀਤਾ ਮੱਛਰ ਭਜਾਉਣ ਵਾਲਾ ਖ਼ਾਸ ਡਿਵਾਈਸ, ਆਵਾਜ਼ ਨਾਲ ਸਕੋਗੇ ਕੰਟਰੋਲ

ਦੱਸ ਦੇਈਏ ਕਿ ਫੇਸਬੁੱਕ ਦੇ ਮਲਕੀਅਤ ਵਾਲੇ ਵਟਸਐਪ ਦੇ ਡਾਊਨਲੋਡ ਦੀ ਗਿਣਤੀ ’ਚ ਉਸ ਸਮੇਂ ਕਮੀ ਵੇਖੀ ਗਈ ਜਦੋਂ ਦੇਸ਼ ’ਚ ਕੋਵਿਡ-19 ਨੇ ਪੈਰ ਪਸਾਰਨੇ ਸ਼ੁਰੂ ਕੀਤੇ। ਅਪ੍ਰੈਲ 2020 ’ਚ ਕੁਲ 28 ਫੀਸਦੀ ਦੀ ਗਿਰਾਵਟ ਵਟਸਐਪ ਇੰਸਟੈਲ ’ਚ ਵੇਖੀ ਗਈ। 


Rakesh

Content Editor

Related News