WhatsApp ’ਚ ਆਏਗਾ ਨਵਾਂ ਫੀਚਰ, ਸਟੇਟਸ ਅਪਡੇਟ ਨਹੀਂ ਕਰਨਗੇ ਪਰੇਸ਼ਾਨ

06/27/2019 5:27:48 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਲਈ ਇਕ ਨਵਾਂ ਫੀਚਰ ਲਿਆਉਣ ਵਾਲੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਜਿਨ੍ਹਾਂ ਕਾਨਟੈਕਟਸ ਦੇ ਸਟੇਟਸ ਅਪਡੇਟ ਨੂੰ ਨਹੀਂ ਦੇਖਣਾ ਚਾਹੁੰਦੇ ਉਨ੍ਹਾਂ ਨੂੰ ਹਾਈਡ ਕਰ ਸਕਦੇ ਹਨ। ਵਟਸਐਪ ਦੇ ਇਸ ਨਵੇਂ ਫੀਚਰ ਨੂੰ WABetaInfo ਨੇ ਵਟਸਐਪ ਦੇ ਬੀਟਾ ਵਰਜਨ 2.19.183 ’ਤੇ ਸਪਾਟ ਕੀਤਾ ਹੈ। 

ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਯੂਜ਼ਰਜ਼ ਮਿਊਟ ਸਟੇਟਸ ਅਪਡੇਟ ਸੈਕਸ਼ਨ ਨੂੰ ਹਾਊਡ ਕਰ ਸਕਣਗੇ। ਜਲਦੀ ਹੀ ਵਟਸਐਪ ਯੂਜ਼ਰਜ਼ ਨੂੰ ਮਿਊਟ ਸਟੇਟਸ ਅਪਡੇਟ ਸੈਕਸ਼ਨ ਦੇ ਕੋਲ ‘ਹਾਈਡ’ ਬਟਨ ਦਿਸਣਾ ਸ਼ੁਰੂ ਹੋ ਜਾਵੇਗਾ। ਇਸ ਬਟਨ ਨੂੰ ਟੈਪ ਕਰਨ ਦੇ ਨਾਲ ਹੀ ਮਿਊਜ ਸੈਕਸ਼ਨ ਵਾਲੇ ਸਾਰੇ ਸਟੇਟਸ ਅਪਡੇਟ ਹਾਈਡ ਹੋ ਜਾਣਗੇ। ਯੂਜ਼ਰਜ਼ ਮਨ ਬਦਲਣ ’ਤੇ ਇਨ੍ਹਾਂ ਅਪਡੇਟਸ ਨੂੰ ‘ਸ਼ੋਅ’ ’ਤੇ ਕਲਿੱਕ ਕਰਕੇ ਫਿਰ ਤੋਂ ਦੇਖ ਸਕਣਗੇ। 

ਇਹ ਫੀਚਰ ਸਭ ਤੋਂ ਪਹਿਲਾਂ ਬੀਟਾ ਯੂਜ਼ਰਜ਼ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਇਸ ਦੇ ਗਲੋਬਲ ਐਂਡਰਾਇਡ ਯੂਜ਼ਰਜ਼ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ। ਵਟਸਐਪ ਇਸ ਫੀਚਰ ਨੂੰ ਆਈ.ਓ.ਐੱਸ. ਲਈ ਕਦੋਂ ਤਕ ਉਪਲੱਬਧ ਕਰਵਾਏਗਾ ਜਾਂ ਨਹੀਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। 

ਵਟਸਐਪ ਨੇ ਇਸ ਤੋਂ ਪਹਿਲਾਂ ਯੂਜ਼ਰਜ਼ ਨੂੰ ਬੀਟਾ 2.19.173 ਵਰਜਨ ’ਚ ਇਮੇਜ ਸ਼ੇਅਰਿੰਗ ਦਾ ਇਕ ਨਵਾਂ ਫੀਚਰ ਉਪਲੱਬਧ ਕਰਵਾਇਆ ਸੀ। ਇਸ ਫੀਚਰ ਦੀ ਖਾਸੀਅਤ ਸੀ ਕਿ ਯੂਜ਼ਰਜ਼ ਜਦੋਂ ਵੀ ਕਿਸੇ ਕਾਨਟੈਕਟ ਨੂੰ ਫੋਟੋ ਭੇਜਦੇ ਹਨ ਤਾਂ ਉਨ੍ਹਾਂ ਨੂੰ ਉਸ ਕਾਨਟੈਕਟ ਦਾ ਨਾਂ ਵੀ ਦਿ ਜਾਂਦਾ ਹੈ। ਇਹ ਫੀਚਰ ਇੰਡੀਵਿਜ਼ੁਅਲ ਚੈਟ ਦੇ ਨਾਲ ਹੀ ਗਰੁੱਪ ਚੈਟਸ ਲਈ ਵੀ ਉਪਲੱਬਧ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਦੋ ਵਾਰ ਚੈੱਕ ਕਰ ਸਕਦੇ ਹਨ ਕਿ ਉਹ ਸਹੀ ਕਾਨਟੈਕਟ ਦੇ ਨਾਲ ਇਮੇਜ ਸੇਅਰ ਕਰ ਰਹੇ ਹਨ ਜਾਂ ਨਹੀਂ।


Related News