ਹੁਣ WhatsApp ’ਤੇ ਖ਼ਰੀਦ ਸਕੋਗੇ ਮੈਟ੍ਰੋ ਟਿਕਟ, ਕਾਰਡ ਵੀ ਹੋ ਜਾਵੇਗਾ ਰੀਚਾਰਜ, ਜਾਣੋ ਕਿਵੇਂ

Thursday, Nov 03, 2022 - 01:18 PM (IST)

ਹੁਣ WhatsApp ’ਤੇ ਖ਼ਰੀਦ ਸਕੋਗੇ ਮੈਟ੍ਰੋ ਟਿਕਟ, ਕਾਰਡ ਵੀ ਹੋ ਜਾਵੇਗਾ ਰੀਚਾਰਜ, ਜਾਣੋ ਕਿਵੇਂ

ਗੈਜੇਟ ਡੈਸਕ– ਵਟਸਐਪ ਦੀ ਸ਼ੁਰੂਆਤ ਇੰਸਟੈਂਟ ਮੈਸੇਜਿੰਗ ਐਪ ਦੇ ਰੂਪ ’ਚ ਹੋਈ ਸੀ। ਹੌਲੀ-ਹੌਲੀ ਇਸ ’ਤੇ ਨਵੇਂ ਫੀਚਰਜ਼ ਆਉਂਦੇ ਗਏ। ਇੱਥੇ ਤੁਸੀਂ ਆਡੀਓ-ਵੀਡੀਓ ਕਾਲਿੰਗ, ਗਰੁੱਪ ਕਾਲਿੰਗ ਅਤੇ ਹੁਣ ਪੇਮੈਂਟ ਫੀਚਰ ਵੀ ਇਸਤੇਮਾਲ ਕਰ ਸਕਦੇ ਹਨ। ਇਸ ਐਪ ’ਤੇ ਹਾਲ ਹੀ ’ਚ ਇਕ ਨਵੀਂ ਸੁਵਿਧਾ ਜੋੜੀ ਗਈ ਹੈ। ਇਸਦੀ ਮਦਦ ਨਾਲ ਤੁਸੀਂ ਮੈਟ੍ਰੋ ਟਿਕਟ ਖ਼ਰੀਦ ਸਕਦੇ ਹੋ ਅਤੇ ਆਪਣੇ ਕਾਰਡ ਨੂੰ ਵੀ ਰੀਚਾਰਜ ਕਰ ਸਕਦੇ ਹੋ। 

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ

ਦਰਅਸਲ, ਵਟਸਐਪ ਅਤੇ ਬੇਂਗਲੁਰੂ ਮੈਟ੍ਰੋ ਰੇਲ ਕਾਰਪੋਰੇਸ਼ਨ ਲਿਮਟਿਡ (BMRCL) ਨੇ ਸੋਮਵਾਰ ਨੂੰ ਸਾਂਝੇਦਾਰੀ ਦਾ ਐਲਾਨ ਕੀਤਾ। ਇਸ ਸਾਂਝੇਦਾਰੀ ਤਹਿਤ Namma Metro ਦੀ ਵਟਸਐਪ ਚੈਟਬਾਟ ਬੇਸਡ QR ਟਿਕਟਿੰਗ ਸਰਵਿਸ ਸ਼ੁਰੂ ਹੋਈ ਹੈ। ਚੈਟਬਾਟ ਯੂ.ਪੀ.ਆਈ. ਨਾਲ ਇੰਟੀਗ੍ਰੇਟਿਡ ਹੈ। ਇਸਦੀ ਮਦਦ ਨਾਲ Namma Metro ਯੂਜ਼ਰਜ਼ ਆਨਲਾਈਨ ਟਿਕਟ ਖ਼ਰੀਦ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਲਾਈਨ ’ਚ ਲੱਗਣ ਦੀ ਲੋੜ ਨਹੀਂ ਹੋਵੇਗੀ। ਨਾ ਸਿਰਫ ਟਿਕਟ ਸਗੋਂ ਯੂਜ਼ਰਜ਼ ਆਪਣੇ ਮੈਟ੍ਰੋ ਕਾਰਡ ਨੂੰ ਵੀ ਇਸ ਚੈਟਬਾਟ ਦੀ ਮਦਦ ਨਾਲ ਰੀਚਾਰਜ ਕਰ ਸਕਦੇ ਹਨ। BMRCL ਦੀ ਮੰਨੀਏ ਤਾਂ ਇਹ ਪਹਿਲੀ ਟ੍ਰਾਂਜਿਟ ਸਰਵਿਸ ਹੈ, ਜੋ ਐਂਟ-ਟੂ-ਐਂਡ QR ਟਿਕਟਿੰਗ ਦੇ ਨਾਲ ਆਉਂਦੀ ਹੈ। ਕਾਰਪੋਰੇਸ਼ਨ ਨੇ ਦੱਸਿਆ ਕਿ ਉਨ੍ਹਾਂ ਦਾ ਚੈਟਬਾਟ ਅੰਗਰੇਜੀ ਅਤੇ ਕਨੰੜ ਦੋਵਾਂ ਭਾਸ਼ਾਵਾਂ ’ਚ ਉਪਲੱਬਧ ਹੈ। 

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ

ਇੰਝ ਕੰਮ ਕਰਦੀ ਹੈ ਇਹ ਸਰਵਿਸ

ਇਸ ਸਰਵਿਸ ਨੂੰ ਵੀ ਤੁਸੀਂ ਕਿਸੇ ਦੂਜੇ ਵਟਸਐਪ ਚੈਟਬਾਟ ਸਰਵਿਸ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ BMRCL ਦੇ ਅਧਿਕਾਰਤ ਵਟਸਐਪ ਚੈਟਬਾਟ ਨੰਬਰ +91 8105556677 ’ਤੇ Hi ਲਿਖ ਕੇ ਭੇਜਣਾ ਹੋਵੇਗਾ। ਇੱਥੋਂ ਤੁਹਾਨੂੰ ਕਈ ਸਾਰੇ ਆਪਸ਼ਨ ਮਿਲਣਗੇ। 

ਯੂਜ਼ਰਜ਼ ਆਪਣੇ ਲੋੜ ਦੇ ਹਿਸਾਬ ਨਾਲ ਰੀਚਾਰਜਿੰਗ ਮੈਟ੍ਰੋ ਟ੍ਰੈਵਲ ਪਾਸ ਖ਼ਰੀਦ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਸਿੰਗਲ ਜਰਨੀ ਟਿਕਟ ਵੀ ਖ਼ਰੀਦ ਸਕਦੇ ਹਨ। ਇਨ੍ਹਾਂ ਦੀ ਪੇਮੈਂਟ ਵੀ ਵਟਸਐਪ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ। BMRCL ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ’ਚ ਯੂਜ਼ਰਜ਼ ਨੂੰ ਬਿਹਤਰ ਅਨੁਭਵ ਮਿਲੇਗਾ। 

ਇਹ ਵੀ ਪੜ੍ਹੋ– ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ

ਯੂਜ਼ਰਜ਼ ਵਟਸਐਪ ਤੋਂ ਬਾਹਰ ਜਾਏ ਬਿਨਾਂ ਹੀ ਪੇਮੈਂਟ ਵੀ ਕਰ ਸਕਦੇ ਹਨ। ਆਪਣੀ ਟ੍ਰੈਵਲ ਡਿਟੇਲਸ ਨੂੰ ਚੁਣਨ ਤੋਂ ਬਾਅਦ ਯੂਜ਼ਰਜ਼ ਨੂੰ ਪੇਮੈਂਟ ਦਾ ਆਪਸ਼ਨ ਮਿਲੇਗਾ। ਇੱਥੋਂ ਉਹ ਪੇਅ ਨੂੰ ਚੁਣ ਸਕਦੇ ਹਨ। ਇਸ ਨਾਲ ਯੂਜ਼ਰਜ਼ ਨੂੰ ਇਕ ਵੱਖਰਾ ਅਤੇ ਨਵਾਂ ਅਨੁਭਵ ਮਿਲੇਗਾ। ਇਸ ਸਾਲ ਦੀ ਸ਼ੁਰੂਆਤ ’ਚ ਮੁੰਬਈ ਮੈਟ੍ਰੋ ਨੇ ਵੀ ਈ-ਟਿਕਟ ਆਨ ਵਟਸਐਪ ਸਰਵਿਸ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ– ਤਾਲਾਬੰਦੀ ਕਾਰਨ ਚੀਨ ’ਚ ਦਹਿਸ਼ਤ, ਐਪਲ ਦੀ ਫੈਕਟਰੀ ’ਚੋਂ ਕੰਧ ਟੱਪ ਕੇ ਦੌੜ ਰਹੇ ਕਾਮੇਂ, ਵੀਡੀਓ ਵਾਇਰਲ


author

Rakesh

Content Editor

Related News