ਵਟਸਐਪ ''ਚ ਸ਼ਾਮਿਲ ਹੋਇਆ ਨਵਾਂ ਫੀਚਰ, ਹੁਣ ਕੋਈ ਵੀ ਨਹੀਂ ਦੇਖ ਸਕੇਗਾ ਤੁਹਾਡੀ ਨਿਜੀ ਫੋਟੋਜ਼ ਤੇ ਵੀਡੀਓਜ਼

09/14/2018 5:26:17 PM

ਗੈਜੇਟ ਡੈਸਕ- ਵਟਸਐਪ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਯੂਜ਼ਰਸ ਮੈਸੇਜਿੰਗ ਤੇ ਫੋਟੋਜ਼ ਸ਼ੇਅਰ ਕਰਨ ਤੋਂ ਲੈ ਕੇ ਬਿੱਜ਼ਨੈੱਸ ਵੀ ਕਰ ਸਕਦੇ ਹਨ। ਕੰਪਨੀ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਵਟਸਐਪ 'ਚ ਨਵੇਂ ਫੀਚਰਸ ਲਗਾਤਾਰ ਜੋੜ ਰਹੀ ਹੈ। ਇਸ 'ਚ ਕੰਪਨੀ ਨੇ ਇਕ ਨਵਾਂ ਫੀਚਰ ਮੀਡੀਆ ਵਿਜ਼ੀਬਿਲਟੀ ਐਡ ਕੀਤਾ ਹੈ ਜਿਸ ਦੇ ਤਹਿਤ ਤੁਸੀਂ ਆਪਣੇ ਫੋਨ 'ਚ ਮੌਜੂਦ ਨਿਜੀ ਫੋਟੋਜ਼ ਤੇ ਵੀਡੀਓਜ਼ ਨੂੰ ਲੁੱਕਾ ਸਕਦੇ ਹੋ। ਇਹ ਫੀਚਰ ਤੁਹਾਡੇ ਤੱਦ ਜ਼ਿਆਦਾ ਕੰਮ ਆਵੇਗਾ ਜਦ ਤੁਹਾਡਾ ਕੋਈ ਦੋਸਤ ਤੁਹਾਡਾ ਫੋਨ ਵੇਖ ਰਿਹਾ ਹੋਵੇ ਤੇ ਤੁਸੀਂ ਉਸ ਤੋਂ ਆਪਣੀ ਨਿੱਜੀ ਫੋਟੋ ਨੂੰ ਲੁਕਾਉਣਾ ਚਾਹੁੰਦੇ ਹੋਵੋ। 

ਜਾਣੋ ਕਿਵੇਂ ਇਸਤੇਮਾਲ ਹੋਵੇਗਾ ਮੀਡੀਆ ਵਿਜ਼ੀਬਿਲਟੀ ਫੀਚਰ :
ਕਈ ਵਾਰ ਤੁਹਾਡੇ ਦੋਸਤ ਜਾਂ ਗਰੁੱਪ 'ਤੇ ਅਜਿਹਿਆਂ ਫੋਟੋਜ਼ ਭੇਜ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਤੁਸੀਂ ਸਿਰਫ ਮਨੋਰੰਜਨ ਜਾਂ ਹਸਣ ਲਈ ਡਾਊਨਲੋਡ ਕਰਦੇ ਹਨ। ਪਰ ਇਨ੍ਹਾਂ ਨੂੰ ਡਿਲੀਟ ਕਰਨਾ ਭੁੱਲ ਜਾਂਦੇ ਹਨ ਜਿਸ ਤੋਂ ਬਾਅਦ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਹਾਡਾ ਕੋਈ ਦੋਸਤ ਜਾਂ ਪਰਿਵਾਰ ਵਾਲੇ ਤੁਹਾਡਾ ਫੋਨ ਵੇਖਦੇ ਸਮੇਂ ਉਨ੍ਹਾਂ ਫੋਟੋਜ਼ ਨੂੰ ਵੀ ਵੇਖ ਲੈਂਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੰਪਨੀ ਨੇ ਇਹ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਦੇ ਰਾਹੀਂ ਤੁਸੀ ਆਪਣੀ ਵਟਸਐਪ ਮੀਡੀਆ ਗੈਲੇਰੀ ਦੀ ਫੋਟੋਜ਼ ਤੇ ਵੀਡੀਓਜ਼ 'ਤੇ ਕੰਟਰੋਲ ਕਰ ਸਕਦੇ ਹੋ।

-ਇਹ ਫੀਚਰ ਐਂਡ੍ਰਾਇਡ ਬੀਟਾ ਵਰਜਨ 2.18.195 'ਤੇ ਉਪਲੱਬਧ ਹੈ। ਇਹ ਯੂਜ਼ਰਸ ਨੂੰ ਮੀਡੀਆ ਕੰਟੈਂਟ ਨੂੰ ਕੰਟਰੋਲ ਕਰਨ ਦੀ ਮੰਜ਼ੂਰੀ ਦਿੰਦਾ ਹੈ।
-ਇਸ ਦੇ ਲਈ ਯੂਜ਼ਰਸ ਨੂੰ ਫੋਨ 'ਚ ਮੌਜੂਦ ਕਿਸੇ ਵੀ ਕਾਂਟੈਕਟ ਦੇ ਚੈਟ ਵਿੰਡੋ 'ਤੇ ਜਾਣਾ ਹੋਵੇਗਾ।
-ਇਸ ਤੋਂ ਬਾਅਦ ਉਪਰ ਦਿੱਤੇ ਗਏ ਟਾਪ ਰਾਈਟ ਕਾਰਨਰ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ View Contact 'ਤੇ ਟੈਪ ਕਰੋ। 
-ਇੱਥੇ ਤੁਹਾਨੂੰ ਕਸਟਮ ਨੋਟੀਫਿਕੇਸ਼ਨ ਦੇ ਹੇਠਾਂ ਮੀਡੀਆ ਵਿਜ਼ੀਬਿਲਿਟੀ ਆਪਸ਼ਨ ਮਿਲੇਗਾ।


Related News