ਵਟਸਐਪ ਐਂਡਰਾਇਡ ਐਪ 'ਚ ਆਇਆ ਫੋਟੋ ਤੇ ਕਾਨਟੈਕਟ ਨਾਲ ਜੁੜਿਆ ਖਾਸ ਫੀਚਰ

05/25/2018 12:26:41 PM

ਜਲੰਧਰ— ਐਂਡਰਾਇਡ ਯੂਜ਼ਰਸ ਲਈ ਵਟਸਐਪ ਨੇ ਨਵਾਂ ਬੀਟਾ ਵਰਜ਼ਨ 2.18.159 ਜਾਰੀ ਕੀਤਾ ਹੈ, ਜੋ ਮੀਡੀਆ ਵਿਜ਼ੀਬਿਲਟੀ ਫੀਚਰ ਲੈ ਕੇ ਆਇਆ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਇਹ ਫੀਚਰ ਯੂਜ਼ਰਸ ਨੂੰ ਮੀਡੀਆ ਗਲੈਰੀ 'ਚ ਦਿਖਾਈ ਦੇ ਰਿਹਾ ਕੰਟੈਂਟ ਹਾਈਡ ਅਤੇ ਸ਼ੋਅ ਕਰਨ ਦਾ ਆਪਸ਼ਨ ਦੇਵੇਗਾ। ਨਵੇਂ ਵਰਜ਼ਨ 'ਚ ਨਵਾਂ ਕਾਨਟੈਕਟ ਸ਼ਾਰਟਕਟ ਹੈ, ਜੋ ਵਟਸਐਪ ਤੋਂ ਆਸਾਨੀ ਨਾਲ ਨੰਬਰ ਸੇਵ ਕਰਨ 'ਚ ਮਦਦ ਕਰੇਗਾ। ਦੱਸ ਦਈਏ ਕਿ ਨਵਾਂ ਕਾਨਟੈਕਟ ਸ਼ਾਰਟਕਟ ਆਈਫੋਨ ਯੂਜ਼ਰ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। 
ਨਵੇਂ ਮੀਡੀਆ ਵਿਜ਼ੀਬਿਲਟੀ ਫੀਚਰ ਨਾਲ ਹੁਣ ਤੁਸੀਂ ਵਟਸਐਪ ਤੋਂ ਆਈ ਸਮੱਗਰੀ ਨੂੰ ਗੈਲਰੀ 'ਚ ਆਉਣ ਤੋਂ ਰੋਕ ਸਕਦੇ ਹੋ। ਇਸ ਨੂੰ ਵਟਸਐਪ ਤਕ ਹੀ ਸੀਮਤ ਰੱਖ ਸਕਦੇ ਹੋ। ਜੇਕਰ ਤੁਸੀਂ ਮੀਡੀਆ ਵਿਜ਼ੀਬਿਲਟੀ ਨੂੰ ਡਿਸੇਬਲ ਕਰਦੇ ਹੋ ਤਾਂ ਸਮੱਗਰੀ ਤੁਹਾਡੇ ਗੈਲਰੀ ਐਪ ਦੀ ਥਾਂ ਨਹੀਂ ਲਵੇਗੀ। ਹਾਲਾਂਕਿ ਫਿਰ ਵੀ ਤੁਸੀਂ ਵਟਸਐਪ ਸਮੱਗਰੀ ਨੂੰ ਅਲੱਗ ਤੋਂ ਕਦੇ ਵੀ ਦੇਖ ਸਕਦੇ ਹੋ। ਇਸ ਨੂੰ ਫਿਰ ਵਟਸਐਪ ਦੇ ਅੰਦਰ ਹੀ ਦੇਖਿਆ ਜਾਣਾ ਸੰਭਵ ਹੋਵੇਗਾ। ਫੋਨ ਦੇ ਗੈਲਰੀ ਐਪ 'ਚ ਤਸਵੀਰਾਂ ਅਤੇ ਵੀਡੀਓਜ਼ ਨਜ਼ਰ ਨਹੀਂ ਆਉਣਗੇ। 
 

PunjabKesari

ਵਟਸਐਪ ਦੇ ਬੀਟਾ ਵਰਜ਼ਨ 'ਚ ਮੀਡੀਆ ਫੀਚਰ ਬਾਈ ਡਿਫਾਲਟ ਅਨੇਬਲਡ ਹੈ। ਤੁਸੀਂ ਇਸ ਨੂੰ ਡਿਸੇਬਲ ਕਰਨ ਲਈ 'ਸ਼ੋਅ ਮੀਡੀਆ ਇੰਨ ਗੈਲਰੀ' ਆਪਸ਼ਨ 'ਚ ਜਾ ਕੇ ਸੈਟਿੰਗ- ਡਾਟਾ ਅਤੇ ਸਟੋਰੇਜ ਰਾਹੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ। ਦੱਸ ਦਈਏ ਕਿ ਵਟਸਐਪ ਦਾ ਡਾਊਨਲੋਡ ਕੀਤਾ ਗਿਆ ਕੰਟੈਂਟ ਮੀਡੀਆ ਗੈਲਰੀ 'ਚ ਨਹੀਂ ਦਿਸੇਗਾ। ਫਾਇਲ ਮੈਨੇਜਰ ਐਪ 'ਚ ਦਿੱਤੇ ਗਏ ਵਟਸਐਪ ਇਮੇਜਿਸ 'ਚ ਜਾ ਕੇ ਹੀ ਤੁਸੀਂ ਇਸ ਸਮੱਗਰੀ ਨੂੰ ਦੇਖ ਸਕੋਗੇ। 
ਵਟਸਐਪ 'ਚ ਮੀਡੀਆ ਵਿਜ਼ੀਬਿਲਟੀ ਤੋਂ ਇਲਾਵਾ ਵਟਸਐਪ ਬੀਟਾ 'ਚ ਨਿਊ ਕਾਨਟੈਕਟ ਸ਼ਾਰਟਕਟ ਵੀ ਹੈ, ਜਿਸ ਰਾਹੀਂ ਆਸਾਨੀ ਨਾਲ ਨਵਾਂ ਕਾਨਟੈਕਟ ਜੋੜਿਆ ਜਾਣਾ ਸੰਭਵ ਹੋਵੇਗਾ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਕਿ ਆਈਫੋਨ ਯੂਜ਼ਰਸ ਇਸ ਫੀਚਰ ਦਾ ਪਹਿਲਾਂ ਤੋਂ ਹੀ ਇਸਤੇਮਾਲ ਕਰ ਰਹੇ ਹਨ। ਨਵੇਂ ਫੀਚਰਾਂ ਦਾ ਲਾਭ ਲੈਣ ਲਈ ਤੁਹਾਨੂੰ ਵਟਸਐਪ ਦਾ ਬੀਟਾ ਵਰਜ਼ਨ ਆਪਣੇ ਐਂਡਰਾਇਡ ਫੋਨ 'ਚ ਡਾਊਨਲੋਡ ਕਰਨਾ ਹੋਵੇਗਾ। ਇਹ ਗੂਗਲ ਪਲੇਅ ਦੇ ਬੀਟਾ ਪ੍ਰੋਗਰਾਮ ਜਾਂ ਏ.ਪੀ.ਕੇ. ਫਾਇਲ ਦੇ ਤੌਰ 'ਤੇ ਹਾਸਲ ਕੀਤਾ ਜਾ ਸਕਦਾ ਹੈ। ਨਵਾਂ ਫੀਚਰ ਸਭ ਤੋਂ ਪਹਿਲਾਂ WABetaInfo ਨੇ ਦੇਖਿਆ ਸੀ।


Related News