ਹੁਣ ਵਟਸਐਪ ਸਟੇਟਸ ''ਤੇ ਵੀ ਕਰ ਸਕੋਗੇ ਕੁਮੈਂਟ

02/07/2017 4:17:35 PM

ਜਲੰਧਰ- ਫੇਸਬੁੱਕ ਦੀ ਮਲਕੀਅਲ ਵਾਲੀ ਕੰਪਨੀ ਵਟਸਐਪ ਜਲਦੀ ਹੀ ਆਪਣੇ ਯੂਜ਼ਰਸ ਲਈ ਇਕ ਅਜਿਹਾ ਫੀਚਰ ਸ਼ੁਰੂ ਕਰ ਜਾ ਰਹੀ ਹੈ ਜਿਸ ਨਾਲ ਉਹ ਕਿਸੇ ਦੇ ਸਟੇਟਸ ''ਤੇ ਰਿਪਲਾਈ ਕਰ ਸਕਣਗੇ ਅਤੇ ਉਸ ਨੂੰ ਮਿਊਟ ਵੀ ਕਰ ਸਕਣਗੇ। ਮਤਲਬ ਕਿ ਵਟਸਐਪ ਯੂਜ਼ਰ ਚਾਹੁਣ ਤਾਂ ਆਪਣੇ ਸਟੇਟਸ ਨੂੰ ਕਿਸੇ ਖਾਸ ਦੋਸਤ ਦੇ ਨਾਲ ਹੀ ਸ਼ੇਅਰ ਕਰ ਸਕਣਗੇ। 
ਨਾਲ ਹੀ ਸਟੇਟਸ ਮੈਸੇਜ ਨੂੰ ਕਿਸੇ ਵੀ ਸਮੇਂ ਮਿਊਟ ਅਤੇ ਅਨਮਿਊਟ ਵੀ ਕੀਤਾ ਜਾ ਸਕੇਗਾ। ਤੁਸੀਂ ਚਾਹੋ ਤਾਂ ਮਿਊਟ ਕੀਤੇ ਗਏ ਯੂਜ਼ਰਸ ਦੀ ਲਿਸਟ ਵੀ ਦੇਖ ਸਕੋਗੇ। ਫਿਲਹਾਲ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ''ਤੇ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। 
ਜਿਵੇਂ ਹੀ ਤੁਸੀਂ ਸਟੇਟਸ ਮਿਊਟ ਫੀਚਰ ਨੂੰ ਐਕਟੀਵੇਟ ਕਰੋਗੇ, ਤੁਹਾਨੂੰ ਇਹ ਦਿਖਾਈ ਦੇਣਾ ਬੰਦ ਹੋ ਜਾਵੇਗਾ। ਨਾਲ ਹੀ ਪੁਸ਼ ਨੋਟੀਫਿਕੇਸ਼ੰਸ ਮਿਲਣਾ ਬੰਦ ਹੋ ਜਾਵੇਗਾ। ਹਾਲਾਂਕਿ ਵਟਸਐਪ ਨੇ ਇਹ ਵਿਕਲਪ ਵੀ ਦਿੱਤਾ ਹੈ ਜਿਸ ਨਾਲ ਤੁਸੀਂ ਜਦੋਂ ਚਾਹੇ ਮਿਊਟ ਨੂੰ ਹਟਾ ਸਕਦੇ ਹੋ।
ਟੈਕਨਾਲੋਜੀ ਵੈੱਬਸਾਈਟ WABetaInfo ਦਾ ਦਾਅਵਾ ਹੈ ਕਿ ਸਟੇਟਸ ''ਤੇ ਰਿਪਲਾਈ ਕਰਨ ਦਾ ਵਿਕਲਪ ਕਾਫੀ ਹੱਦ ਤੱਕ ਸਨੈਪਚੈਟ ਦੇ ਫੀਚਰ ਵਰਗਾ ਹੈ। ਵਟਸਐਪ ਦੇ ਐਂਡਰਾਇਡ ਬੀਟਾ ਵਰਜਨ 2.17.46 ਵਰਜਨ ''ਚ ਵੀ ਇਸ ਤਰ੍ਹਾਂ ਦਾ ਫੀਚਰ ਦਿੱਤਾ ਗਿਆ ਹੈ।

Related News