ਸੰਜੀਵ ਅਰੋੜਾ ਦੇ ਹੱਕ ''ਚ ਨਿੱਤਰੇ, ਹਰਭਜਨ, ਸਿਸੋਦੀਆ ਤੇ ਆਤਿਸ਼ੀ, ਗੁਰਪ੍ਰੀਤ ਮਾਨ ਨੇ ਵੀ ਝੋਕੀ ਤਾਕਤ

Monday, Jun 16, 2025 - 01:57 PM (IST)

ਸੰਜੀਵ ਅਰੋੜਾ ਦੇ ਹੱਕ ''ਚ ਨਿੱਤਰੇ, ਹਰਭਜਨ, ਸਿਸੋਦੀਆ ਤੇ ਆਤਿਸ਼ੀ, ਗੁਰਪ੍ਰੀਤ ਮਾਨ ਨੇ ਵੀ ਝੋਕੀ ਤਾਕਤ

ਲੁਧਿਆਣਾ : ਐਤਵਾਰ ਨੂੰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ, ਕ੍ਰਿਕਟਰ ਹਰਭਜਨ ਸਿੰਘ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਮੋਰਚਾ ਸੰਭਾਲਿਆ ਅਤੇ ਹਲਕਾ ਪੱਛਮੀ ’ਚ ਕਈ ਜਗ੍ਹਾ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਆਤਿਸ਼ੀ ਨੇ ਕਿਹਾ ਕਿ ਸਿਰਫ ਸੰਜੀਵ ਅਰੋੜਾ ਹੀ ਲੁਧਿਆਣਾ ਪੱਛਮੀ ਦੀ ਭਲਾਈ ਲਈ ਕੰਮ ਕਰਨ ’ਚ ਸਮਰੱਥ ਹਨ, ਜਿਸ ਦੇ ਮੁਕਾਬਲੇ ਕਾਂਗਰਸ ਉਮੀਦਵਾਰ ਆਸ਼ੂ ਤਾਂ ਆਪਣੀ ਪਾਰਟੀ ’ਚ ਵੀ ਅਲੱਗ-ਥਲੱਗ ਹਨ।
ਮਨੀਸ਼ ਸਿਸੋਦੀਆ ਨੇ ਵੀ ਆਸ਼ੂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਉਪ ਚੋਣ ਘਮੰਡ ਅਤੇ ਵਿਨਮਰਤਾ ਦੇ ਵਿਚਕਾਰ ਹੈ। ਸੰਜੀਵ ਅਰੋੜਾ ਦੇ ਸਮਰਪਣ ਨੂੰ ਦੇਖ ਕੇ ਗਾਰੰਟੀ ਦਿੱਤੀ ਜਾ ਸਕਦੀ ਹੈ ਕਿ ਉਹ ਜਨਤਕ ਕਲਿਆਣ ਅਤੇ ਚੋਣ ਖੇਤਰ ਦੀ ਭਲਾਈ ਲਈ ਅਥੱਕ ਮਿਹਨਤ ਕਰਨਗੇ।

ਡਾ. ਗੁਰਪ੍ਰੀਤ ਕੌਰ ਮਾਨ ਨੇ ਵੀ ਝੋਕੀ ਤਾਕਤ

ਸੰਜੀਵ ਅਰੋੜਾ ਨੂੰ ਜਿਤਾਉਣ ਲਈ ਸੀ. ਐੱਮ. ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵੀ ਤਾਕਤ ਝੋਕ ਦਿੱਤੀ ਹੈ। ਉਹ ਐਤਵਾਰ ਨੂੰ ਇਕ ਵਾਰ ਫਿਰ ਲੁਧਿਆਣਾ ਪੁੱਜੇ ਅਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਪੱਛਮੀ ਦੀ ਉਪ ਚੋਣ ’ਚ ਸੰਜੀਵ ਅਰੋੜਾ ਵਰਗੇ ਦੂਰਦਰਸ਼ੀ ਨੇਤਾ ਨੂੰ ਚੁਣਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਿਛਲੇ 3 ਸਾਲਾਂ ’ਚ ਅਰੋੜਾ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ, ਜਿਥੇ ਉਨ੍ਹਾਂ ਵਲੋਂ ਰਾਜ ਸਭਾ ਸੰਸਦ ਦੇ ਰੂਪ ’ਚ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਲੁਧਿਆਣਾ ਦੀਆਂ ਮਹਿਲਾਵਾਂ ਦੀ ਸਿੱਖਿਆ ਪ੍ਰਤੀ ਕਾਫੀ ਸੰਜੀਦਾ ਹਨ ਅਤੇ ਇਥੋਂ ਦੀਆਂ ਸੜਕਾਂ, ਕਲੀਨਿਕਾਂ ਅਤੇ ਸਕੂਲਾਂ ਲਈ ਗ੍ਰਾਂਟ ਦੀ ਮੰਗ ਨੂੰ ਪੂਰਾ ਕਰਵਾਉਣਗੇ। ਇਸ ਲਈ ਲੋਕਾਂ ਨੂੰ ਅਰੋੜਾ ਦੀ ਇਮਾਨਦਾਰ ਰਾਜਨੀਤੀ ਨੂੰ ਧਿਆਨ ’ਚ ਰੱਖਦੇ ਹੋਏ ਵੋਟ ਦੇਣੀ ਚਾਹੀਦੀ ਹੈ।


author

Gurminder Singh

Content Editor

Related News