ਚੰਡੀਗੜ੍ਹ ਤੋਂ ਹਿਸਾਰ ਲਈ ਸਿੱਧੀ ਉਡਾਣ ਭਲਕੇ ਤੋਂ ਸ਼ੁਰੂ, ਅਯੁੱਧਿਆ ਤੇ ਨਾਂਦੇੜ ਸਾਹਿਬ ਲਈ ਵੀ...
Sunday, Jun 08, 2025 - 11:59 AM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ-ਹਿਸਾਰ ਵਿਚਕਾਰ ਨਵੀਂ ਉਡਾਣ ਸੋਮਵਾਰ ਤੋਂ ਚਲਾਈ ਜਾਵੇਗੀ। ਇਸ ਲਈ ਹਵਾਈ ਅੱਡਾ ਅਥਾਰਟੀ ਨੇ ਏ. ਟੀ. ਆਰ.-72 ਸੀਟਰ ਨੂੰ ਹਫ਼ਤੇ ’ਚ 2 ਦਿਨ ਲਈ ਸਲਾਟ ਜਾਰੀ ਕੀਤਾ ਹੈ। ਹੁਣ ਹਿਸਾਰ ਲਈ ਕੁਨੈਕਟੀਵਿਟੀ ਦੇ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦੇ 18 ਸੂਬਿਆਂ ਨਾਲ ਜੁੜ ਗਿਆ ਹੈ। ਸੀ. ਈ. ਓ. ਅਜੇ ਵਰਮਾ ਨੇ ਕਿਹਾ ਕਿ ਹਿਸਾਰ ਉਡਾਣ ਲਈ ਸਲਾਟ ਜਾਰੀ ਕਰ ਦਿੱਤਾ ਗਿਆ ਹੈ। ਕੋਸ਼ਿਸ਼ ਹੈ ਕਿ ਏਅਰਲਾਈਨਾਂ ਅਯੁੱਧਿਆ ਤੇ ਨਾਂਦੇੜ ਸਾਹਿਬ ਲਈ ਉਡਾਣਾਂ ਸ਼ੁਰੂ ਕਰ ਦੇਣ, ਜਿਸ ਲਈ ਲਗਾਤਾਰ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਦੋਵਾਂ ਧਾਰਮਿਕ ਸਥਾਨਾਂ ਲਈ ਵੀ ਉਡਾਣਾਂ ਜਲਦ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਬਾਰੇ ਵੱਡੀ UPDATE, ਆ ਗਿਆ ਮੰਤਰੀ ਭੁੱਲਰ ਦਾ ਬਿਆਨ
ਹਫ਼ਤੇ ’ਚ 2 ਦਿਨ ਸਲਾਟ ਮਨਜ਼ੂਰ
ਸੀ. ਈ. ਓ. ਨੇ ਦੱਸਿਆ ਕਿ ਚੰਡੀਗੜ੍ਹ-ਹਿਸਾਰ ਵਿਚਕਾਰ ਅਲਾਇੰਸ ਏਅਰ ਏ. ਟੀ. ਆਰ.-72 ਸੀਟਰ ਦਾ ਸੰਚਾਲਨ ਕਰ ਰਿਹਾ ਹੈ। ਇਹ ਉਡਾਣ ਹਫ਼ਤੇ ’ਚ ਸਿਰਫ਼ 2 ਦਿਨ ਹੀ ਚਲਾਈ ਜਾਵੇਗੀ। ਸੋਮਵਾਰ ਤੇ ਸ਼ੁੱਕਰਵਾਰ ਨੂੰ ਸੰਚਾਲਨ ਹੋਵੇਗਾ, ਜਿਸ ਲਈ ਏਅਰਲਾਈਨ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਹਿਸਾਰ ਲਈ ਉਡਾਣ ਦੁਪਹਿਰ 3:20 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:30 ਵਜੇ ਪਹੁੰਚ ਜਾਵੇਗੀ। ਨਾਲ ਹੀ ਹਿਸਾਰ ਤੋਂ ਅਲਾਇੰਸ ਏਅਰ ਦੀ ਉਡਾਣ ਸ਼ਾਮ 4:55 ਵਜੇ ਜਾਵੇਗੀ ਤੇ ਸ਼ਾਮ 5:55 ਵਜੇ ਚੰਡੀਗੜ੍ਹ ਪਹੁੰਚੇਗੀ। ਹਿਸਾਰ ਤੋਂ ਚੰਡੀਗੜ੍ਹ ਤੱਕ ਉਡਾਣ ਦੀ ਮਿਆਦ ਲਗਭਗ 1 ਘੰਟਾ ਤੇ ਚੰਡੀਗੜ੍ਹ ਤੋਂ ਹਿਸਾਰ ਤੱਕ ਉਡਾਣ ਦੀ ਮਿਆਦ 1 ਘੰਟਾ 10 ਮਿੰਟ ਰਹੇਗੀ। ਕਿਰਾਇਆ 1449 ਰੁਪਏ ਤੋਂ 1704 ਰੁਪਏ ਤੱਕ ਰੱਖਿਆ ਗਿਆ ਹੈ, ਹਾਲਾਂਕਿ ਬੁਕਿੰਗ ਫਲੈਕਸੀ ਫੇਅਰ ਦੇ ਆਧਾਰ ’ਤੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਸਕੂਲਾਂ 'ਚ ਲਾਗੂ ਹੋਇਆ...
ਦਿੱਲੀ ਲਈ ਸਭ ਤੋਂ ਵੱਧ 12 ਉਡਾਣਾਂ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਸਭ ਤੋਂ ਵੱਧ 12 ਉਡਾਣਾਂ ਹਨ, ਜਦੋਂਕਿ ਮੁੰਬਈ ਤੇ ਬੰਗਲੁਰੂ ਲਈ 6-6 , ਜੈਪੁਰ ਤੇ ਸ਼੍ਰੀਨਗਰ ਲਈ 4-4, ਲੇਹ ਤੇ ਹੈਦਰਾਬਾਦ ਲਈ 2-2, ਅਹਿਮਦਾਬਾਦ ਲਈ 3, ਕੋਲਕਾਤਾ, ਧਰਮਸ਼ਾਲਾ, ਗੋਆ, ਇੰਦੌਰ, ਜੰਮੂ, ਲਖਨਊ, ਚੇਨਈ, ਪਟਨਾ ਤੇ ਪੁਣੇ ਲਈ 1-1 ਉਡਾਣ ਰੋਜ਼ਾਨਾਂ ਜਾ ਰਹੀਆਂ ਹਨ। ਸੂਚੀ ’ਚ ਹੁਣ ਸੋਮਵਾਰ ਤੋਂ ਹਿਸਾਰ ਹਵਾਈ ਅੱਡੇ ਦਾ ਨਾਮ ਵੀ ਜੁੜ ਗਿਆ ਹੈ। ਅਜਿਹੇ ’ਚ ਚੰਡੀਗੜ੍ਹ ਤੋਂ ਲਗਭਗ 18 ਰਾਜਾਂ ਲਈ ਹਵਾਈ ਸੇਵਾ ਸ਼ੁਰੂ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8