ਵੱਡੀ ਖਬਰ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ

Wednesday, Jun 11, 2025 - 01:53 PM (IST)

ਵੱਡੀ ਖਬਰ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ

ਨੰਗਲ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਵੀ ਟੈਕਸ ਲੱਗਣ ਜਾ ਰਿਹਾ ਹੈ। ਇਸ ਸੰਬੰਧੀ ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ 'ਤੇ ਹਿਮਾਚਲ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ, ਇਸੇ ਤਰਜ਼ 'ਤੇ ਹੁਣ ਨੰਗਲ (ਪੰਜਾਬ) ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ 'ਤੇ ਵੀ ਟੈਕਸ ਲੱਗੇਗਾ। ਇਸ ਲਈ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਮਨਜ਼ੂਰੀ ਲਈ ਮਤਾ ਲੋਕਲ ਬਾਡੀਜ਼ ਡਾਇਰੈਕਟਰ ਕੋਲ ਭੇਜ ਦਿੱਤਾ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ਦਾ ਇਸ "ਤੇ ਕੀ ਫ਼ੈਸਲਾ ਆਉਂਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 30 ਤਾਰੀਖ਼ ਦੀ ਦਿੱਤੀ ਡੈੱਡਲਾਈਨ, ਸਖ਼ਤ ਹੁਕਮ ਹੋਏ ਜਾਰੀ

ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਲਗਾਤਾਰ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਹੈ ਜਦੋਂ ਕੋਈ ਵਹੀਕਲ ਹਿਮਾਚਲ ਵਿਚ ਐਂਟਰ ਹੁੰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਂਦਾ ਹੈ ਜਦਕਿ ਇਸ ਦੇ ਉਲਟ ਹਿਮਾਚਲ ਤੋਂ ਪੰਜਾਬ ਆਉਂਦੀਆਂ ਗੱਡੀਆਂ ਤੋਂ ਇਕ ਪੈਸਾ ਵੀ ਟੈਕਸ ਨਹੀਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਗੱਡੀਆਂ ਤੋਂ ਟੈਕਸ ਵਸੂਲਿਆਂ ਜਾਂਦਾ ਹੈ, ਇਸੇ ਤਰ੍ਹਾਂ ਹਿਮਾਚਲ ਦੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਵੱਲੋਂ ਮਤਾ ਪਾਸ ਕਰਕੇ ਲੋਕਲ ਬਾਡੀਜ਼ ਵਿਭਾਗ ਕੋਲ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ : ਡਿਪੂ ਹੋਲਡਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ! ਸਾਹਮਣੇ ਆਈ ਹੈਰਾਨ ਕਰਨ ਵਾਲੀ ਰਿਪੋਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News