WhatsApp ''ਤੇ ਆ ਗਿਆ ਨਵਾਂ ਸ਼ਾਰਟਕਟ, 50 ਲੋਕ ਇਕੱਠੇ ਕਰ ਸਕਣਗੇ ਵੀਡੀਓ ਕਾਲ

05/15/2020 6:43:55 PM

ਗੈਜੇਟ ਡੈਸਕ- ਵਟਸਐਪ 'ਤੇ ਯੂਜ਼ਰਜ਼ ਨੂੰ ਨਵਾਂ ਦਮਦਾਰ ਫੀਚਰ ਫੇਸਬੁੱਕ ਵਲੋਂ ਦਿੱਤਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਵੀਡੀਓ ਕਾਲਿੰਗ ਦਾ ਮਜ਼ਾ ਕਈ ਗੁਣਾ ਵਧ ਜਾਵੇਗਾ। ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਵਲੋਂ ਨਵੀਂ ਮੈਸੇਂਜਰ ਰੂਮ ਸਰਵਿਸ ਯੂਜ਼ਰਜ਼ ਲਈ ਰੋਲ ਆਊਟ ਕਰ ਦਿੱਤੀ ਗਈ ਹੈ। ਵਟਸਐਪ 'ਤੇ ਵੀ ਯੂਜ਼ਰਜ਼ ਨੂੰ ਮੈਸੇਂਜਰ ਰੂਮ ਦਾ ਸ਼ਾਰਟਕਟ ਮਿਲ ਰਿਹਾ ਹੈ। ਐਂਡਰਾਇਡ ਬੀਟਾ ਐਪ 'ਤੇ ਕੁਝ ਦੇਸ਼ਾਂ 'ਚ ਇਹ ਸ਼ਾਰਟਕਟ ਦਿੱਤਾ ਜਾ ਰਿਹਾ ਹੈ ਅਤੇ ਇਸ ਦੀ ਮਦਦ ਨਾਲ ਫੇਸਬੁੱਕ ਮੈਸੇਂਜਰ ਰੂਮਸ ਕ੍ਰਿਏਟ ਕੀਤੇ ਜਾ ਸਕਣਗੇ ਅਤੇ ਇਕੱਠੇ 50 ਲੋਕਾਂ ਨਾਲ ਵੀਡੀਓ ਚੈਟ ਹੋ ਸਕੇਗੀ। 

WABetaInfo ਵਲੋਂ ਕਿਹਾ ਗਿਆ ਹੈ ਕਿ ਯੂ.ਐੱਸ 'ਚ ਵਟਸਐਪ ਬੀਟਾ ਯੂਜ਼ਰਜ਼ ਨੂੰ ਇਹ ਅਪਡੇਟ ਮਿਲ ਰਿਹਾ ਹੈ। ਨਵਾਂ ਫੀਚਰ ਵਟਸਐਪ ਬੀਟਾ ਵਰਜ਼ਨ 2.20.139 'ਚ ਦਿੱਤਾ ਗਿਆ ਹੈ। ਫੇਸਬੁੱਕ ਵਲੋਂ ਮੈਸੇਂਜਰ ਰੂਮਸ ਫੀਚਰ ਅਨਾਊਂਸ ਕਰਣ ਦੇ ਨਾਲ ਹੀ ਪੁਸ਼ਟੀ ਕੀਤੀ ਗਈ ਸੀ ਕਿ ਇਸ ਦਾ ਸ਼ਰਟਕਟ ਵਟਸਐਪ ਅਤੇ ਇੰਸਟਾਗ੍ਰਾਮ 'ਚ ਵੀ ਯੂਜ਼ਰਜ਼ ਨੂੰ ਮਿਲੇਗਾ। ਵਟਸਐਪ ਚੈਟ ਵਿੰਡੋ 'ਚ ਮਿਲਣ ਵਾਲੇ ਨਵੇਂ ਸ਼ਾਰਟਕਟ 'ਤੇ ਟੈਪ ਕਰਦੇ ਹੀ ਫੇਸਬੁੱਕ ਦਾ ਨਵਾਂ ਵੀਡੀਓ ਕਾਨਫਰੰਸਿੰਗ ਫੀਚਰ Messenger Rooms ਓਪਨ ਹੋ ਜਾਵੇਗਾ। 

ਇਥੇ ਦਿੱਤਾ ਗਿਆ ਸ਼ਾਰਟਕਟ
ਖਾਸ ਗੱਲ ਇਹ ਹੈ ਕਿ ਫੇਸਬੁੱਕ ਦੇ ਨਵੇਂ ਮੈਸੇਂਜਰ ਰੂਮਸ ਦਾ ਹਿੱਸਾ ਉਹ ਯੂਜ਼ਰਜ਼ ਵੀ ਬਣ ਸਕਣਗੇ, ਜਿਨ੍ਹਾਂ ਦਾ ਫੇਸਬੁੱਕ 'ਤੇ ਅਕਾਊਂਟ ਨਹੀਂ ਹੈ। ਵਟਸਐਪ 'ਤੇ ਮੈਸੇਂਜਰ ਰੂਮਸ ਸ਼ਾਰਟਕਟ ਅਟੈਚ ਫਾਈਲ ਸੈਕਸ਼ਨ 'ਚ ਦਿੱਤਾ ਗਿਆ ਹੈ। ਬੀਟਾ ਯੂਜ਼ਰਜ਼ ਨੂੰ ਨਵਾਂ ਆਈਕਨ ਚੈਟ ਵਿੰਡੋ 'ਚ ਅਟੈਚ ਆਪਸ਼ਨ 'ਤੇ ਕਲਿੱਕ ਕਰਣ 'ਤੇ ਡਾਕਿਊਮੈਂਟਸ ਅਤੇ ਗੈਲਰੀ ਦੇ ਵਿਚਕਾਰ ਦਿਸ ਰਿਹਾ ਹੈ। ਇਸ ਨੇ ਪਹਿਲਾਂ ਮਿਲਣ ਵਾਲੇ ਕੈਮਰਾ ਆਈਕਨ ਨੂੰ ਰਿਪਲੇਸ ਕੀਤਾ ਹੈ। ਇਹ ਸ਼ਾਰਟਕਟ ਗਰੁੱਪ ਚੈਟਸ ਅਤੇ ਪਹਿਲਾਂ ਤੋਂ ਮਿਲਣ ਵਾਲੇ ਕਾਲਸ ਟੈਬ 'ਚ ਵੀ ਦਿਸ ਰਿਹਾ ਹੈ। 

ਨਵਾਂ ਮੈਸੇਂਜਰ ਰੂਮਸ ਆਈਕਨ
ਵਾਈਸ-ਵੀਈਓ ਕਾਲ ਆਪਸ਼ਨ ਦੇ ਨਾਲ ਹੀ ਹੁਣ ਨਵਾਂ ਮੈਸੇਂਜਰ ਰੂਮਸ ਆਈਕਨ ਵੀ ਦਿਸੇਗਾ। ਇਸ ਤੋਂ ਇਲਾਵਾ ਜਦੋਂ ਯੂਜ਼ਰਜ਼ ਗਰੁੱਪ ਕਾਲ ਕਰਨ ਲਈ ਕਾਲ ਆਈਕਨ 'ਤੇ ਟੈਪ ਕਰਨਗੇ, ਉਦੋਂ ਵੀ ਉਨ੍ਹਾਂ ਨੂੰ 'create a room' ਆਪਸ਼ਨ ਦਿੱਤਾ ਜਾਵੇਗਾ। ਹਾਲਾਂਕਿ, ਇਹ ਵਟਸਐਪ 'ਚ ਮਿਲਣ ਵਾਲੇ ਗਰੁੱਪ-ਕਾਲਿੰਗ ਆਪਸ਼ਨ ਤੋਂ ਬਿਲਕੁਲ ਅਲੱਗ ਹੈ ਅਤੇ ਫੇਸਬੁੱਕ ਦੀ ਕਾਨਫਰੰਸਿੰਗ ਸਰਵਿਸ 'ਤੇ ਯੂਜ਼ਰਜ਼ ਨੂੰ ਭੇਜ ਦੇਵੇਗਾ। ਵਟਸਐਪ ਵਲੋਂ ਵੀ ਹਾਲ ਹੀ 'ਚ ਵੀਡੀਓ ਕਾਲਿੰਗ ਮੈਂਬਰਾਂ ਦੀ ਗਿਣਤੀ 4 ਤੋਂ ਵਧਾ ਕੇ 8 ਕਰ ਦਿੱਤੀ ਗਈ। ਇਸ ਤਰ੍ਹਾਂ ਸਿੱਧਾ ਵਟਸਐਪ 'ਤੇ ਵੀ ਹੁਣ 8 ਯੂਜ਼ਰਜ਼ ਦੇ ਨਾਲ ਵੀਡੀਓ ਕਾਲਿੰਗ ਕੀਤੀ ਜਾ ਸਕਦੀ ਹੈ। 


Rakesh

Content Editor

Related News