WhatsApp ਡੈਸਕਟਾਪ ’ਤੇ ਆਇਆ ਕਮਾਲ ਦਾ ਫੀਚਰ, ਹੁਣ ਕਾਨਟੈਕਟ ਦੇ ਨਾਂ ਨਾਲ ਸਰਚ ਕਰ ਸਕੋਗੇ ਗਰੁੱਪ
Wednesday, Dec 14, 2022 - 06:09 PM (IST)

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਡੈਸਕਟਾਪ ਐਪਲੀਕੇਸ਼ਨ ਦੀਆਂ ਸੁਵਿਧਾਵਾਂ ’ਚ ਵਾਧਾ ਕਰਦੇ ਹੋਏ ਕਾਨਟੈਕਟ ਦੇ ਨਾਂ ਨਾਲ ਗਰੁੱਪ ਸਰਚ ਕਰਨ ਦੇ ਫੀਚਰ ਸਰਚ ਗਰੁੱਪ ਨੂੰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਵਟਸਐਪ ਡੈਸਕਟਾਪ ਯੂਜ਼ਰਜ਼ ਨੂੰ ਕਿਸੇ ਵੀ ਗਰੁੱਪ ਨੂੰ ਸਰਚ ਕਰਨ ’ਚ ਆਸਾਨੀ ਹੋਵੇਗੀ। ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ ’ਚ ਡੈਸਕਟਾਪ ਯੂਜ਼ਰਜ਼ ਲਈ ਵੌਇਸ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਨੂੰ ਵਧਾਉਂਦੇ ਹੋਏ ਕਾਲਿੰਗ ਬਟਨ ਨੂੰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਸਰਚ ਗਰੁੱਪ ਫੀਚਰ
ਵਟਸਐਪ ਦੇ ਨਵੇਂ ਫੀਚਰ ਨੂੰ ਲੇਟੈਸਟ ਸਟੇਬਲ ਵਟਸਐਪ ਡੈਸਕਟਾਪ ਵਰਜ਼ਨ ’ਚ ਰੋਲਆਊਟ ਕੀਤਾ ਜਾ ਰਿਹਾ ਹੈ। ਤੁਹਾਨੂੰ ਹੁਣ ਤਕ ਜੇਕਰ ਇਹ ਸੁਵਿਧਾ ਨਹੀਂ ਮਿਲੀ ਤਾਂ ਤੁਸੀਂ ਨਵੇਂ ਵਰਜ਼ਨ ਨੂੰ ਅਪਡੇਟ ਕਰਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਇਹ ਫੀਚਰ ਵਟਸਐਪ ਦੇ ਉਨ੍ਹਾਂ ਯੂਜ਼ਰਜ਼ ਲਈ ਕਾਫੀ ਯੂਜ਼ਫੁਲ ਹੈ ਜੋ ਪਲਟੇਫਾਰਮ ’ਤੇ ਕਈ ਗਰੁੱਪਾਂ ’ਚ ਸ਼ਾਮਲ ਹਨ ਅਤੇ ਕਿਸੇ ਸਪੈਸੀਫਿਕ ਕਾਨਟੈਕਟ ਦੇ ਨਾਲ ਗਰੁੱਪ ਦਾ ਨਾਂ ਯਾਦ ਰੱਖਦੇ ਹਨ। ਯਾਨੀ ਤੁਹਾਨੂੰ ਹੁਣ ਗਰੁੱਪ ਲੱਭਣ ਲਈ ਪੂਰੀ ਕਾਨਟੈਕਟ ਲਿਸਟ ਸਕਰੋਲ ਕਰਨ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਗਰੁੱਪ ਨਾਲ ਜੁੜੇ ਕਿਸੇ ਇਕ ਕਾਨਟੈਕਟ ਦਾ ਨਾਂ ਸਰਚ ਕਰ ਲਓ ਅਤੇ ਤੁਹਾਨੂੰ ਉਸ ਨਾਲ ਜੁੜੇ ਸਾਰੇ ਗਰੁੱਪ ਦੀ ਲਿਸਟ ਦਿਸ ਜਾਵੇਗੀ।
ਇਹ ਵੀ ਪੜ੍ਹੋ– ‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖ਼ੁਸ਼ੀ 'ਚ ਝੂਮ ਉੱਠੀ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਇੰਝ ਕੰਮ ਕਰੇਗਾ ਫੀਚਰ
ਵਟਸਐਪ ਦੇ ਇਸ ਫੀਚਰ ਨੂੰ ਪਹਿਲਾਂ ਤੋਂ ਸਮਾਰਟਫੋਨ ਅਤੇ ਟੈਬਲੇਟ ਵਰਜ਼ਨ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਹੁਣ ਇਸ ਨੂੰ ਡੈਸਕਟਾਪ ਵਰਜ਼ਨ ਲਈ ਵੀ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਗਰੁੱਪ ਲੱਭਣ ਲਈ ਤੁਹਾਨੂੰ ਸਰਚ ਬਾਕਸ ’ਚ ਜਾਣਾ ਪਵੇਗਾ ਅਤੇ ਇੱਥੇ ਕਾਨਟੈਕਟਸ ਟਾਈਪ ਕਰੋ ਅਤੇ ਸਰਚ ਕਰੋ। ਹੁਣ ਤੁਹਾਡੇ ਉਸ ਕਾਨਟੈਕਟਸ ਨਾਲ ਸੰਬੰਧਿਤ ਸਾਰੇ ਗਰੁੱਪ ਦੀ ਲਿਸਟ ਦਿਸ ਜਾਵੇਗੀ, ਜਿਨ੍ਹਾਂ ’ਚ ਤੁਸੀਂ ਦੋਵੇਂ ਮੈਂਬਰ ਹੋ।
ਇਹ ਵੀ ਪੜ੍ਹੋ– Lamborghini ਨੇ ਭਾਰਤ ’ਚ ਲਾਂਚ ਕੀਤੀ ਇਕ ਹੋਰ ਸੁਪਰਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ