Insta 'ਤੇ ਦੋਸਤੀ ਮਗਰੋਂ ਮੁੰਡੇ-ਕੁੜੀ ਨੇ ਵੇਖੀ ਫਿਲਮ, ਹੁਣ ਕੁੜੀ ਕਹਿਣ ਲੱਗੀ ਮੇਰੇ ਨਾਲ ਸਿਨੇਮਾ ਹਾਲ 'ਚ ਕੀਤੀਆਂ ਅਸ਼..
Thursday, Apr 24, 2025 - 11:53 AM (IST)

ਅੰਮ੍ਰਿਤਸਰ- ਅਕਸਰ ਹੀ ਮੁੰਡੇ-ਕੁੜੀਆਂ ਸੋਸ਼ਲ ਮੀਡੀਆ 'ਤੇ ਵੱਖ-ਵੱਖ ਸੋਸ਼ਲ ਐਪਸ ਰਾਹੀਂ ਦੋਸਤੀ ਕਰਦੇ ਹਨ ਅਤੇ ਫਿਰ ਸਾਥ ਨਿਭਾਉਣ ਦੇ ਕਸਮਾਂ ਵਾਅਦੇ ਖਾਂਦੇ ਹਨ ਪਰ ਇਹ ਵਾਅਦੇ ਕੁਝ ਹੀ ਲੋਕ ਪੂਰੇ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਹੀਨਾ ਪਹਿਲਾਂ ਇੰਸਟਾਗ੍ਰਾਮ 'ਤੇ ਮੁੰਡੇ-ਕੁੜੀ ਦੀ ਦੋਸਤੀ ਹੋਈ, ਜਿਸ ਤੋਂ ਬਾਅਦ ਦੋਨਾਂ ਨੇ ਇਕੱਠਿਆਂ ਸਿਨੇਮਾ ਹਾਲ 'ਚ ਫਿਲਮ ਵੀ ਦੇਖੀ ਅਤੇ ਬਾਅਦ ਵਿੱਚ ਮੁੰਡੇ ਨੇ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹੁਣ ਕੁੜੀ ਤੇ ਉਸ ਦੇ ਪਰਿਵਾਰ ਵੱਲੋਂ ਥਾਣਾ ਮੁਹਕਮਪੁਰਾ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ।
ਇਹ ਵੀ ਪੜ੍ਹੋ- 25 ਤੋਂ 27 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਪੜ੍ਹ ਲਓ ਪੂਰੀ ਖ਼ਬਰ
ਇਸ ਦੌਰਾਨ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਮੁਹੱਲੇ 'ਚ ਰਹਿਣ ਵਾਲੇ ਹੀ ਇੱਕ ਮੁੰਡੇ ਨਾਲ ਉਸਦੀ ਸੋਸ਼ਲ ਮੀਡੀਆ 'ਤੇ ਇੱਕ ਮਹੀਨਾ ਪਹਿਲਾਂ ਦੋਸਤੀ ਹੋਈ ਸੀ ਅਤੇ ਉਨ੍ਹਾਂ ਚੈਟਿੰਗ ਕਰਨ ਤੋਂ ਬਾਅਦ ਸਿਨੇਮਾ ਹਾਲ 'ਚ ਫਿਲਮ ਵੇਖੀ ਅਤੇ ਫਿਲਮ ਦੇਖਣ ਦੌਰਾਨ ਮੁੰਡੇ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਹੁਣ ਉਹ ਮੰਗ ਕਰਦੀ ਹੈ ਕਿ ਮੁੰਡਾ ਉਸ ਨਾਲ ਵਿਆਹ ਕਰਵਾਵੇ ਜੇਕਰ ਮੁੰਡਾ ਨੇ ਵਿਆਹ ਨਹੀਂ ਕਰਵਾਇਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀ ਹੀ ਰਹਿਣ ਵਾਲੀ ਕੁੜੀ ਨੇ ਇੱਕ ਤਰਫਾ ਪਿਆਰ ਉਸ ਨਾਲ ਕੀਤਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਉਸ ਨਾਲ ਗੱਲਬਾਤ ਕਰਦੀ ਰਹੀ ਜਦੋਂ ਕਿ ਦੋਵੇਂ ਇਕੱਠੇ ਫ਼ਿਲਮ ਵੀ ਦੇਖਣ ਗਏ ਪਰ ਉਸ ਦੌਰਾਨ ਉਸ ਨਾਲ ਕਿਸੇ ਵੀ ਤਰੀਕੇ ਦੀ ਕੋਈ ਅਸ਼ਲੀਲ ਹਰਕਤ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਕੁੜੀ ਵੱਲੋਂ ਉਸ 'ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਸਨੂੰ ਵਿਆਹ ਕਰਵਾਉਣ ਦਾ ਦਬਾਵ ਪਾਇਆ ਜਾ ਰਿਹਾ ਹੈ। ਮੁੰਡੇ ਨੇ ਕਿਹਾ ਕਿ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਅਤੇ ਹੁਣ ਜਾਣ ਬੁਝ ਕੇ ਝੂਠਾ ਹੀ ਉਸਨੂੰ ਫਸਾਇਆ ਜਾ ਰਿਹਾ ਹੈ ਇਸ ਲਈ ਮੈਂ ਪੁਲਸ ਪਾਸੋਂ ਇਨਸਾਫ ਦੀ ਗੁਹਾਰ ਲਗਾਉਣਾ ਹਾਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਤਸਕਰਾਂ ਬਾਰੇ DGP ਨੇ ਕੀਤੇ ਵੱਡੇ ਖੁਲਾਸੇ
ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਮੁਹਕਮਪੁਰਾ ਦੇ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁੜੀ ਤੇ ਮੁੰਡਾ ਦੋਵੇਂ ਬਾਲਿਗ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਮੁੰਡੇ ਤੇ ਕੁੜੀ ਦਾ ਵਿਆਹ ਕਰਵਾਉਣ ਨੂੰ ਲੈ ਕੇ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ। ਜੇਕਰ ਦੋਵਾਂ ਦੀ ਸਹਿਮਤੀ ਨਾ ਹੋਈ ਤਾਂ ਫਿਰ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8