ਵਾਟਸਐਪ ਗਰੁੱਪ ਯੂਜ਼ਰਸ ਨੂੰ ਮਿਲੇਗਾ ਹੁਣ ਇਹ ਖਾਸ ਫੀਚਰ

Saturday, Jun 04, 2016 - 11:04 AM (IST)

ਵਾਟਸਐਪ ਗਰੁੱਪ ਯੂਜ਼ਰਸ ਨੂੰ ਮਿਲੇਗਾ ਹੁਣ ਇਹ ਖਾਸ ਫੀਚਰ

ਜਲੰਧਰ— ਸੋਸ਼ਲ ਮੈਸੇਜਿੰਗ ਐਪ ਵਾਟਸਐਪ ਨੇ ਯੂਜ਼ਰਸ ਨੂੰ ਨਵਾਂ ਤੋਹਫਾ ਦੇਣ ਦੀ ਤਿਆਰੀ ''ਚ ਹੈ। ਵਾਟਸਐਪ ਨਵੇਂ ਫੀਚਰ ''ਤੇ ਕੰਮ ਕਰ ਰਿਹਾ ਹੈ। ਇਸ ਨਵੇਂ ਫੀਚਰ ਜ਼ਰੀਏ ਇਕ ਗਰੁੱਪ ਐਡਮਿਨ ਥਰਡ ਪਾਰਟੀ ਐਪ ਜ਼ਰੀਏ ਦੂਸਰੇ ਗਰੁੱਪ ਦੇ ਲੋਕਾਂ ਨੂੰ ਵੀ ਇਨਵਾਈਟ ਕਰ ਸਕਦਾ ਹੈ। ਜਿਸ ਨਾਲ ਵਟਸਐਪ ਦੀ ਪਹੁੰਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ।

ਹਾਲਾਂਕਿ, ਵਾਟਸਐਪ ਵੱਲੋਂ ਇਸ ਗੱਲ ਦੀ ਅਧਿਕਾਰਕ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਵਾਟਸਐਪ ਦੇ ਬੀਟਾ ਵਰਜ਼ਨ ''ਚ ਇਸ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। ''ਬੀਟਾ'' ਵਰਜ਼ਨ ਇਕ ਟੈਸਟਿੰਗ ਪ੍ਰੋਗਰਾਮ ਹੁੰਦਾ ਹੈ। ਇਸ ਨੂੰ ਕੰਪਨੀ ਟ੍ਰਾਇਲ ਦੇ ਤੌਰ ''ਤੇ ਯੂਜ਼ਰਸ ਦੇ ਸਹੀ ਇਸਤੇਮਾਲ ਲਈ ਮਾਨੀਟਰਿੰਗ ਕਰਦੀ ਹੈ। ਰਿਪੋਰਟ ਮੁਤਾਬਕ QR ਕੋਡ, ਲਿੰਕ ਐਨ. ਐਫ. ਸੀ ਟੈਗ ਦੀ ਮਦਦ ਨਾਲ ਇਕ ਗਰੁਪ ਦਾ ਐਡਮਿਨ ਦੂਸਰੇ ਗਰੁਪ ਦੇ ਲੋਕਾਂ ਨੂੰ ਵੀ ਇਨਵਾਈਟ ਕਰ ਸਕਦਾ ਹੈ। ਇਸ ਤਰ੍ਹਾਂ ਦੇ ਫੀਚਰ ਨਾਲ ਬਿਜ਼ਨੈੱਸ ਗਰੁੱਪ ਜਾਂ ਉਨ੍ਹਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਜੁੜਨਾ ਚਾਹੁੰਦੇ ਹਨ।


Related News